Army Chief on LAC standoff: ਦੇਸ਼ ਵਿੱਚ ਹਰ ਸਾਲ ਫੌਜ ਦਿਵਸ 15 ਜਨਵਰੀ ਨੂੰ ਮਨਾਇਆ ਜਾਂਦਾ ਹੈ। ਮੰਗਲਵਾਰ ਨੂੰ ਫੌਜ ਮੁਖੀ ਮਨੋਜ ਮੁਕੰਦ ਨਰਵਨੇ ਨੇ ਸਾਲਾਨਾ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਚੀਨ ਅਤੇ ਪਾਕਿਸਤਾਨ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਸਮੇਂ ਦੋਵੇਂ ਭਾਰਤ ਲਈ ਸ਼ਕਤੀਸ਼ਾਲੀ ਖ਼ਤਰਾ ਪੈਦਾ ਕਰ ਰਹੇ ਹਨ ਅਤੇ ਟਕਰਾਅ ਦੀ ਸੰਭਾਵਨਾ ਨੂੰ ਦੂਰ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਵੱਲੋਂ ਲਗਾਤਾਰ ਅੱਤਵਾਦ ਨੂੰ ਉਤਸ਼ਸ਼ਿਤ ਕੀਤਾ ਜਾ ਰਿਹਾ ਹੈ, ਪਰ ਅਸੀਂ ਅੱਤਵਾਦ ਲਈ ਜ਼ੀਰੋ-ਟੋਲਰੇਂਸ ਰੱਖਦੇ ਹਾਂ । ਉਨ੍ਹਾਂ ਅੱਗੇ ਕਿਹਾ ਕਿ ਸਹੀ ਸਮਾਂ ਆਉਣ ‘ਤੇ ਅਸੀਂ ਇਸ ਵਿਰੁੱਧ ਬਣਦੀ ਕਾਰਵਾਈ ਕਰਾਂਗੇ । ਇਹ ਇੱਕ ਸਪੱਸ਼ਟ ਸੰਦੇਸ਼ ਹੈ।
ਫੌਜ ਮੁਖੀ ਨੇ ਕਿਹਾ ਕਿ ਉੱਤਰੀ ਸਰਹੱਦਾਂ ਵਿੱਚ ਸੰਤੁਲਨ ਪੈਦਾ ਕਰਨ ਦੀ ਲੋੜ ਹੈ ਅਤੇ ਅਸੀਂ ਇਸਨੂੰ ਲਾਗੂ ਕਰ ਦਿੱਤਾ ਹੈ। ਜਸੋਂ ਤੱਕ ਅਸੀਂ ਰਾਸ਼ਟਰੀ ਟੀਚਿਆਂ ਅਤੇ ਉਦੇਸ਼ਾਂ ਨੂੰ ਪ੍ਰਾਪਤ ਨਹੀਂ ਕਰ ਲੈਂਦੇ ਉਦੋਂ ਤੱਕ ਅਸੀਂ ਪੂਰੀ ਤਿਆਰੀ ਕਰ ਲਈ ਹੈ। ਸੈਨਾ ਮੁਖੀ ਨੇ ਕਿਹਾ ਕਿ ਐਲਏਸੀ ਦੇ ਮੱਧ ਅਤੇ ਪੂਰਬੀ ਖੇਤਰਾਂ ਵਿੱਚ ਸੰਘਣੇ ਬਿੰਦੂ ਹਨ, ਜਿੱਥੇ ਚੀਨ ਨੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਹੈ । ਅਸੀਂ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ ਅੱਗੇ ਵਧੇ। ਉਨ੍ਹਾਂ ਕਿਹਾ ਕਿ ਅਸੀਂ ਸਿਰਫ ਲੱਦਾਖ ਵਿੱਚ ਹੀ ਨਹੀਂ ਬਲਕਿ ਪੂਰੇ LAC ‘ਤੇ ਉੱਚ ਪੱਧਰੀ ਨਿਗਰਾਨੀ ਕੀਤੀ ਹੈ । ਕੋਰ ਕਮਾਂਡਰ ਪੱਧਰ ਦੇ ਅੱਠਵੇਂ ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਹੁਣ ਗੱਲਬਾਤ ਦੇ 9ਵੇਂ ਦੌਰ ਦੀ ਉਡੀਕ ਹੈ। ਸੈਨਾ ਦੇ ਮੁਖੀ ਨੇ ਕਿਹਾ ਕਿ ਸਾਨੂੰ ਗੱਲਬਾਤ ਰਾਹੀਂ ਹੱਲ ਨਿਕਲਣ ਦੀ ਉਮੀਦ ਹੈ।
ਇਸ ਤੋਂ ਅੱਗੇ ਫੌਜ ਮੁਖੀ ਨੇ ਕਿਹਾ ਕਿ ਫੌਜ ਨੇ ਸਰਦੀਆਂ ਦੀ ਵੀ ਪੂਰੀ ਤਿਆਰੀ ਕਰ ਲਈ ਹੈ। ਐਮ ਐਮ ਨਰਵਨੇ ਨੇ ਕਿਹਾ ਕਿ ਅਸੀਂ ਸ਼ਾਂਤਮਈ ਹੱਲ ਦੀ ਉਮੀਦ ਕਰਦੇ ਹਾਂ। ਪਿਛਲੇ ਸਾਲ ਦੀ ਮੁੱਖ ਚੁਣੌਤੀ ਕੋਵਿਡ-19 ਅਤੇ ਉੱਤਰੀ ਸਰਹੱਦਾਂ ਦੀ ਸਥਿਤੀ ਰਹੀ ਸੀ। ਇਸ ਤੋਂ ਇਲਾਵਾ ਫੌਜ ਮੁਖੀ ਨੇ ਦੱਸਿਆ ਕਿ ਅਸੀਂ ਉੱਤਰੀ ਸਰਹੱਦਾਂ ‘ਤੇ ਚੌਕਸੀ ਵਧਾ ਦਿੱਤੀ ਹੈ, ਅਸੀਂ ਸ਼ਾਂਤੀ ਦੀ ਬਹਾਲੀ ਦੀ ਉਮੀਦ ਕਰਦੇ ਹਾਂ ਪਰ ਕਿਸੇ ਵੀ ਸਥਿਤੀ ਲਈ ਪੂਰੀ ਤਰ੍ਹਾਂ ਤਿਆਰ ਹਾਂ।