Arnab Goswami channel fined: ਪਿਛਲੇ ਕੁਝ ਸਮੇਂ ਤੋਂ ਵਿਵਾਦਾਂ ਵਿੱਚ ਚੱਲ ਰਹੇ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਇੱਕ ਹੋਰ ਸਮੱਸਿਆ ਵਿੱਚ ਫਸਦੇ ਹੋਏ ਦਿਖਾਈ ਦੇ ਰਹੇ ਹਨ। ਰਿਪਬਲਿਕ ਟੀਵੀ ਦੇ ਹਿੰਦੀ ਚੈਨਲ ਰਿਪਬਲਿਕ ਭਾਰਤ ‘ਤੇ ਬ੍ਰਿਟਿਸ਼ ਬਰਾਡਕਾਸਟਿੰਗ ਰੈਗੂਲੇਟਰ ਨੇ 20,000 ਡਾਲਰ (ਲਗਭਗ 20 ਲੱਖ ਰੁਪਏ) ਜੁਰਮਾਨਾ ਲਗਾਇਆ ਹੈ। ਰਿਪਬਲਿਕ ਟੀਵੀ ਦੇ ਬ੍ਰਿਟੇਨ ਵਿੱਚ ਹਿੰਦੀ ਨਿਊਜ਼ ਚੈਨਲ ਰਿਪਬਲਿਕ ਭਾਰਤ ‘ਤੇ ਇਹ ਜੁਰਮਾਨਾ ਲਗਾਇਆ ਗਿਆ ਹੈ ਅਤੇ ਟੀਵੀ ਚੈਨਲ ‘ਤੇ ਟੀਵੀ ਬਹਿਸਾਂ ਵਿੱਚ ਹੇਟ ਸਪੀਚ ਦੇ ਨਿਯਮਾਂ ਦੇ ਮਾਮਲਿਆਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਇਸ ਮੀਡੀਆ ਨੈਟਵਰਕ ਲਿਮਟਿਡ ਦੇ ਖਿਲਾਫ ਮੰਗਲਵਾਰ ਨੂੰ ਆਦੇਸ਼ ਜਾਰੀ ਕਰ ਆਫ਼ਿਸ ਆਫ਼ ਕਮਿਊਨੀਕੇਸ਼ਨ ਜਾਂ ਆਫ਼ਕਾਮ ਨੇ ਕਿਹਾ ਕਿ 6 ਸਤੰਬਰ, 2019 ਦੇ ‘ਪੁੱਛਦਾ ਹੈ ਭਾਰਤ’ ਪ੍ਰੋਗਰਾਮ ਨੂੰ ਆਫ਼ਕਾਮ ਦੇ ਅਧਿਕਾਰੀਆਂ ਨੇ ਪਾਇਆ ਹੈ ਕਿ ਇਸ ਪ੍ਰੋਗਰਾਮ ਵਿੱਚ ਕਾਫ਼ੀ ਹੇਟ ਸਪੇਚ ਹੈ ਅਤੇ ਇਹ ਬਹੁਤ ਹੀ ਅਪਮਾਨਜਨਕ ਹੈ, ਜੋ ਕਿ ਨਿਯਮਾਂ 2.3, 3.2 ਅਤੇ 3.3 ਦਾ ਉਲੰਘਣ ਕਰਦਾ ਹੈ।
ਬ੍ਰਿਟਿਸ਼ ਬ੍ਰਾਡਕਾਸਟਿੰਗ ਰੈਗੂਲੇਟਰ ਆਫਕਾਮ ਦੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ‘ਪੁੱਛਦਾ ਹੈ ਭਾਰਤ’ ਦੇ ਉਸ ਪ੍ਰੋਗਰਾਮ ਵਿੱਚ ਅਜਿਹੇ ਬਿਆਨ ਸ਼ਾਮਿਲ ਸਨ ਜੋ ਪਾਕਿਸਤਾਨ ਦੇ ਲੋਕਾਂ ਖਿਲਾਫ ਨਫ਼ਰਤ ਭਰੇ ਭਾਸ਼ਣ ਸਨ । ਇਸ ਵਿੱਚ ਪਾਕਿਸਤਾਨ ਦੇ ਲੋਕਾਂ ਖਿਲਾਫ ਅਪਮਾਨਜਨਕ ਟਿੱਪਣੀਆਂ ਸਨ । ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਪ੍ਰੋਗਰਾਮ ਵਿੱਚ ਕੌਮੀਅਤ ਦੇ ਅਧਾਰ ‘ਤੇ ਪਾਕਿਸਤਾਨੀ ਲੋਕਾਂ ਬਾਰੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ।
ਇਸ ਵਿੱਚ ਅੱਗੇ ਕਿਹਾ ਗਿਆ ਕਿ ਇਹ ਬਿਆਨ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੇ ਹਨ ਅਤੇ ਇਹ ਆਫ਼ਕਾਮ ਦੀ ਨਜ਼ਰ ਵਿੱਚ ਇੱਕ ਜੁਰਮ ਹੈ। ਰੈਗੂਲੇਟਰ ਨੇ ਚੈਨਲ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ। ਇਸ ਦੇ ਤਹਿਤ ਚੈਨਲ ‘ਤੇ ਦੁਬਾਰਾ ਕੋਈ ਪ੍ਰੋਗਰਾਮ ਨਾ ਚਲਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਇਹ ਵੀ ਕਿਹਾ ਗਿਆ ਹੈ ਕਿ ਆਫਕਾਮ ਦੀ ਫਾਈਂਡਿੰਗ ਨੂੰ ਵੀ ਚਲਾਉਣਾ ਪਵੇਗਾ । ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬ੍ਰਿਟੇਨ ਵਿੱਚ ਮੀਡੀਆ ‘ਤੇ ਨਿਗਰਾਨੀ ਰੱਖਣ ਵਾਲੇ ਰੈਗੂਲੇਟਰ ‘ਆਫਕਾਮ’ ਨੇ ਵਿਵਾਦਤ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਦੇ ਪੀਸ ਟੀਵੀ ਨੈੱਟਵਰਕ ‘ਤੇ ਭਾਰੀ ਜੁਰਮਾਨਾ ਲਗਾਇਆ ਸੀ । ਆਫਕਾਮ ਨੇ ਦੇਸ਼ ਵਿੱਚ ‘ਨਫ਼ਰਤ ਫੈਲਾਉਣ ਵਾਲੇ ਭਾਸ਼ਣ’ ਅਤੇ ‘ਬਹੁਤ ਜ਼ਿਆਦਾ ਇਤਰਾਜ਼ਯੋਗ’ ਸਮੱਗਰੀ ਪ੍ਰਸਾਰਿਤ ਕਰਨ ਦੇ ਮਾਮਲੇ ਵਿੱਚ ਪੀਸ ਟੀਵੀ ‘ਤੇ 3 ਲੱਖ ਪਾਊਂਡ ਦਾ ਜ਼ੁਰਮਾਨਾ ਲਗਾਇਆ ਸੀ ।