Around 100 Students To Watch: ਪੂਰੇ ਭਾਰਤ ਵਿਚ ਮੰਗਲਵਾਰ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਵੇਗਾ ਅਤੇ ਇਸ ਵਿੱਚ ਸਕੂਲ ਅਤੇ ਕਾਲਜ ਦੇ ਘੱਟੋ-ਘੱਟ 100 ਹੋਣਹਾਰ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਬਾਕਸ ਤੋਂ ਗਣਤੰਤਰ ਦਿਵਸ ਪਰੇਡ ਦੇਖਣ ਦਾ ਮੌਕਾ ਮਿਲੇਗਾ । ਇਹ ਜਾਣਕਾਰੀ ਸਿੱਖਿਆ ਮੰਤਰਾਲੇ ਨੇ ਦਿੱਤੀ ਹੈ। ਵਿਦਿਆਰਥੀਆਂ ਨੂੰ ਪਰੇਡ ਤੋਂ ਬਾਅਦ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨਾਲ ਗੱਲਬਾਤ ਕਰਨ ਦਾ ਵੀ ਮੌਕਾ ਮਿਲੇਗਾ। ਸਿੱਖਿਆ ਮੰਤਰਾਲੇ ਨੇ ਟਵੀਟ ਕਰਦਿਆਂ ਲਿਖਿਆ,“ਇਹ ਜਾਣਕਾਰੀ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਦੇਸ਼ ਭਰ ਦੇ ਹੋਣਹਾਰ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਬਾਕਸ ਤੋਂ ਗਣਤੰਤਰ ਦਿਵਸ 2021 ਦੀ ਪਰੇਡ ਦੇਖਣ ਦਾ ਮੌਕਾ ਮਿਲੇਗਾ। ਉਨ੍ਹਾਂ ਨੂੰ ਭਾਰਤ ਦੇ ਸਿੱਖਿਆ ਮੰਤਰੀ ਡਾ: ਰਮੇਸ਼ ਪੋਖਰਿਆਲ ‘ਨਿਸ਼ੰਕ’ ਨਾਲ ਮਿਲਣ ਅਤੇ ਗੱਲਬਾਤ ਕਰਨ ਦਾ ਮੌਕਾ ਵੀ ਮਿਲੇਗਾ।”
ਮੰਤਰਾਲੇ ਦੇ ਇੱਕ ਅਧਿਕਾਰੀ ਅਨੁਸਾਰ ਇਸ ਦੇ ਲਈ 100 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 50 ਸਕੂਲਾਂ ਦੇ ਅਤੇ 50 ਉੱਚ ਵਿਦਿਅਕ ਸੰਸਥਾਵਾਂ ਦੇ ਹਨ । ਪਿਛਲੇ ਸਾਲ ਸੀਬੀਐਸਈ ਅਤੇ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਦੇ ਕੁੱਲ 105 ਟਾਪਰਜ਼ ਨੂੰ ਪ੍ਰਧਾਨ ਮੰਤਰੀ ਬਾਕਸ ਤੋਂ 71ਵੇਂ ਗਣਤੰਤਰ ਦਿਵਸ ਦੀ ਪਰੇਡ ਦੇਖਣ ਦਾ ਮੌਕਾ ਮਿਲਿਆ ਸੀ। ਇਸ ਬਾਰੇ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਵਿਡ-19 ਸੁਰੱਖਿਆ ਨਿਯਮਾਂ ਦੇ ਕਾਰਨ ਮੋਟਰਸਾਈਕਲ ਸਵਾਰਾਂ ਦੀ ਕਲਾਬਾਜੀ ਇਸ ਸਾਲ ਰਾਜਪਥ ਵਿਖੇ ਗਣਤੰਤਰ ਦਿਵਸ ਸਮਾਰੋਹ ਵਿੱਚ ਸ਼ਾਮਿਲ ਨਹੀਂ ਹੋਵੇਗੀ। ਇਸਦੇ ਨਾਲ ਹੀ, ਦਰਸ਼ਕਾਂ ਦੀ ਗਿਣਤੀ ਵੀ ਘੱਟ ਹੋਵੇਗੀ। ਅਧਿਕਾਰੀ ਨੇ ਕਿਹਾ ਕਿ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਣ ਦੇ ਨਿਯਮ ਦੇ ਕਾਰਨ 72ਵੇਂ ਗਣਤੰਤਰ ਦਿਵਸ ਦੇ ਪ੍ਰੋਗਰਾਮ ਵਿੱਚ ਬਹਾਦਰੀ ਪੁਰਸਕਾਰ ਜਿੱਤਣ ਵਾਲੇ ਬੱਚਿਆਂ ਦੀ ਕੋਈ ਪਰੇਡ ਨਹੀਂ ਹੋਵੇਗੀ । ਨਾਲ ਹੀ, ਇਸ ਸਾਲ ਸਮਾਗਮ ਵਿਚ ਕੋਈ ਮੁੱਖ ਮਹਿਮਾਨ ਨਹੀਂ ਹੋਵੇਗਾ।
ਦੱਸ ਦੇਈਏ ਕਿ ਇਸ ਵਾਰ ਗਣਤੰਤਰ ਦਿਵਸ ‘ਤੇ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੀ ਝਾਂਕੀ ਖਿੱਚ ਦਾ ਕੇਂਦਰ ਬਣਨ ਜਾ ਰਹੀ ਹੈ। ਦਰਅਸਲ, ਸੀਆਰਪੀਐਫ ਆਪਣੀ ਝਾਂਕੀ ਵਿੱਚ ਗੈਜੇਟ ਦਾ ਪ੍ਰਦਰਸ਼ਨ ਕਰੇਗਾ। ਇਸ ਦੌਰਾਨ, ਸਾਰੀਆਂ ਨਜ਼ਰਾਂ ਨਾਈਟ ਵਿਜ਼ਨ ਗੋਗਲਜ (NVGs) ‘ਤੇ ਰਹਿਣਗੀਆਂ ਕਿਉਂਕਿ US ਸੀਲ ਕਮਾਂਡੋਜ਼ ਨੇ ਓਸਾਮਾ ਬਿਨ ਲਾਦੇਨ ਦੀ ਹੱਤਿਆ ਕਰਨ ਵਾਲੇ ਇੱਕ ਅਭਿਆਨ ਵਿੱਚ ਨਾਈਟ ਵਿਜ਼ਨ ਗੌਗਲਾਂ ਦੀ ਵਰਤੋਂ ਕੀਤੀ ਸੀ, ਜਿਸ ਕਾਰਨ ਲਾਦੇਨ ਨੂੰ ਸਟੈਕ ਕਰਨਾ ਬਹੁਤ ਅਸਾਨ ਸੀ।
ਇਹ ਵੀ ਦੇਖੋ: ਬਿੱਟੂ ਦੀ ਕੁੱਟਮਾਰ ਤੇ ਰੂਟ ਮੈਪ ਫਾਈਨਲ ਹੋਣ ‘ਤੇ ਕਿਸਾਨਾਂ ਦੀ ਪ੍ਰੈਸ ਕਾਨਫਰੈਂਸ Live