arvind kejriwal may impose weekend lockdown: ਦੇਸ਼ ਦੀ ਰਾਜਧਾਨੀ ਦਿੱਲੀ ‘ਚ ਇਸ ਸਮੇਂ ਕੋਰੋਨਾ ਵਾਇਰਸ ਕਾਫੀ ਤੇਜੀ ਨਾਲ ਫੈਲ ਰਿਹਾ ਹੈ।ਸੰਕਰਮਣ ਦੇ ਕਾਰਨ ਮੌਤਾਂ ਦੇ ਅੰਕੜਿਆਂ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।ਇਸ ਦੌਰਾਨ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਕੇਂਡ ਲਾਕਡਾਊਨ ਦੀ ਘੋਸ਼ਣਾ ਕਰ ਸਕਦੇ ਹਨ।ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੁਪਹਿਰ ਇੱਕ ਵਜੇ ਪ੍ਰੈੱਸ ਕਾਨਫ੍ਰੰਸ ਕਰਕੇ ਇਸ ਗੱਲ ਦੀ ਘੋਸ਼ਣਾ ਕਰ ਸਕਦੇ ਹਨ।
ਦੱਸਣਯੋਗ ਹੈ ਕਿ ਦਿੱਲੀ ‘ਚ ਕੋਰੋਨਾ ਦੇ ਮਾਮਲਿਆਂ ਦੀ ਰਫਤਾਰ ਇੰਨੀ ਤੇਜੀ ਨਾਲ ਵੱਧ ਰਹੀ ਹੈ ਕਿ ਹੁਣ ਰਾਜਧਾਨੀ ਨਵਾਂ ਐਪਸੈਂਟਰ ਬਣਦੀ ਦਿਸ ਰਹੀ ਹੈ।ਸੂਬੇ ‘ਚ ਖਰਾਬ ਹੋਏ ਹਾਲਾਤਾਂ ਨਾਲ ਨਜਿੱਠਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪਰਾਜਪਾਲ ਅਨਿਲ ਬੈਜਲ ਦੇ ਵਿਚਾਲੇ ਬੈਠਕ ਜਾਰੀ ਹੈ।ਸੂਤਰਾਂ ਦੀ ਮੰਨੀਏ ਤਾਂ ਵੀਕੇਂਡ ਕਰਫਿਊ ‘ਤੇ ਗੱਲ ਚੱਲ ਰਹੀ ਹੈ।ਮਤਲਬ ਸਾਫ ਹੈ ਕਿ ਦਿੱਲੀ ‘ਚ ਵੀਕੇਂਡ ਦੌਰਾਨ ਘਰਾਂ ਤੋਂ ਬਾਹਰ ਨਿਕਲਣ ‘ਤੇ ਮਨਾਹੀ ਹੋਵੇਗੀ।ਬਾਕੀ ਦਿਨਾਂ ਦੇ ਲਈ ਨਾਈਟ ਕਰਫਿਊ ਜਾਰੀ ਰਹੇਗਾ।ਕੇਜਰੀਵਾਲ ਸਰਕਾਰ ਹਾਲਾਤ ਨਾਲ ਨਜਿੱਠਣ ਲਈ ਲਗਾਤਾਰ ਯਤਨ ਕਰ ਰਹੀ ਹੈ।24 ਘੰਟਿਆਂ ‘ਚ ਆਏ ਕੇਸ 17,282 , 24 ਘੰਟਿਆਂ 104 ਮੌਤਾਂ ਹੋਈਆਂ।ਕੁੱਲ ਕੇਸ 7.67,438, ਐਕਟਿਵ ਕੇਸ 50,736 ਹੁਣ ਤੱਕ 11,540 ਹੁਣ ਤੱਕ ਮੌਤਾਂ ਹੋਈਆਂ।
ਗਾਇਕੀ ਨਾਲ ਧਮਾਲਾਂ ਪਾਕੇ ਕਿਥੇ ਗਾਇਬ ਹੋਈ ‘ਪ੍ਰਵੀਨ ਭਾਰਟਾ’? ਰੋਂਦੀ ਨੇ ਖੋਲ੍ਹੇ ਦਿਲ ਦੇ ਕਈ ਡੂੰਘੇ ਭੇਦ LIVE Record