Asaduddin Owaisi hit back: ਹੈਦਰਾਬਾਦ ਨਾਗਰਿਕ ਚੋਣਾਂ ਨੂੰ ਲੈ ਕੇ ਭਾਜਪਾ ਅਤੇ AIMIM ਵਿਚਾਲੇ ਜੁਬਾਨੀ ਜੰਗ ਤੇਜ਼ ਹੋ ਗਈ ਹੈ। ਸੀਐਮ ਯੋਗੀ ਦੇ ਹੈਦਰਾਬਾਦ ਦੌਰੇ ਤੋਂ ਬਾਅਦ ਅਸਦੁਦੀਨ ਓਵੈਸੀ ਨੇ ਜਵਾਬੀ ਪਲਟਵਾਰ ਕੀਤਾ ਹੈ। ਓਵੈਸੀ ਨੇ ਕਿਹਾ ਕਿ ਜਿਹੜਾ ਵਿਅਕਤੀ ਹੈਦਰਾਬਾਦ ਦਾ ਨਾਮ ਬਦਲਣਾ ਚਾਹੁੰਦਾ ਹੈ, ਉਸ ਦੀਆਂ ਨਸਲਾਂ ਨਸ਼ਟ ਹੋ ਜਾਣਗੀਆਂ ਪਰ ਨਾਮ ਨਹੀਂ ਬਦਲੇਗਾ । ਅਸੀਂ ਅਲੀ ਦਾ ਨਾਮ ਲਿਆ ਹੈ, ਅਸੀਂ ਤੁਹਾਡੇ ਨਾਮ ਨੂੰ ਬਦਲ ਦੇਵਾਂਗੇ। ਮੈਂ ਤੁਹਾਨੂੰ ਲੋਕਾਂ ਨੂੰ ਵਾਸਤਾ ਦਿੰਦਾ ਹਾਂ, ਤੁਹਾਨੂੰ ਲੋਕਾਂ ਨੂੰ ਜਵਾਬ ਦੇਣਾ ਪਵੇਗਾ ਜੋ ਸ਼ਹਿਰ ਦਾ ਨਾਮ ਬਦਲਣਾ ਚਾਹੁੰਦੇ ਹਨ।
ਭਾਜਪਾ ‘ਤੇ ਵਰ੍ਹਦਿਆਂ ਓਵੈਸੀ ਨੇ ਕਿਹਾ ਕਿ ਭਾਜਪਾ ਨੇ ਇਸ ਚੋਣ ਵਿੱਚ ਬਹੁਤ ਸਾਰੇ ਲੋਕਾਂ ਨੂੰ ਬੁਲਾਇਆ ਹੈ, ਹਾਲੇ ਡੋਨਾਲਡ ਟਰੰਪ ਦਾ ਆਉਣਾ ਬਾਕੀ ਹੈ । ਜੇਕਰ ਉਹ ਆਉਂਦੇ ਵੀ ਕੁਝ ਨਹੀਂ ਹੋਵੇਗਾ। ਕਿਉਂਕਿ ਉਸਦਾ ਵੀ ਹੱਥ ਫੜ੍ਹ ਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹੁਣ ਦੀ ਵਾਰ ਟਰੰਪ ਦੀ ਸਰਕਾਰ ਪਰ ਉਹ ਵੀ ਟੋਏ ਵਿੱਚ ਪੈ ਗਿਆ । ਉਨ੍ਹਾਂ ਕਿਹਾ ਕਿ ਇਹ ਲੋਕਾਂ ਲੱਖ ਜਿਨਾਹ-ਜਿਨਾਹ ਕਰ ਲੈਣ । ਅਸੀਂ ਜਿਨਾਹ ਦੇ ਪਿਆਰ ਨੂੰ ਨਕਾਰ ਦਿੱਤਾ। ਜਿਹੜੇ ਰਾਜਾਕਾਰ ਸਨ ਉਹ ਪਾਕਿਸਤਾਨ ਚਲੇ ਗਏ ਅਤੇ ਜਿਹੜੇ ਵਫ਼ਾਦਾਰ ਸਨ ਉਹ ਹੈਦਰਾਬਾਦ ਵਿੱਚ ਹੀ ਰਹੇ ।
ਯੋਗੀ ਦੇ ਹੈਦਰਾਬਾਦ ਦਾ ਨਾਮ ਭਾਗਯਾਨਗਰ ਕਰਨ ਵਾਲੇ ਬਿਆਨ ‘ਤੇ ਓਵੈਸੀ ਨੇ ਕਿਹਾ ਕਿ ਭਾਜਪਾ ਦਾ ਟੀਚਾ ਹੈਦਰਾਬਾਦ ਦਾ ਨਾਮ ਬਦਲਣਾ ਹੈ । ਇਹ ਚੋਣ ਭਾਗਯਾਨਗਰ ਬਨਾਮ ਹੈਦਰਾਬਾਦ ਹੈ। ਭਾਜਪਾ ਦੀ ਟਿਕਟ ਵੰਡ ‘ਤੇ ਚੁਟਕੀ ਲੈਂਦਿਆਂ ਓਵੈਸੀ ਨੇ ਕਿਹਾ ਕਿ ਜੇ ਉਹ ਸਾਨੂੰ ਫਿਰਕੂ ਕਹਿੰਦੇ ਹਨ, ਤਾਂ ਸਾਨੂੰ ਦੱਸੋ ਕਿ ਅਸੀਂ ਹਿੰਦੂਆਂ ਨੂੰ ਟਿਕਟਾਂ ਦਿੱਤੀਆਂ ਹਨ, ਹੁਣ ਭਾਜਪਾ ਨੂੰ ਦੱਸਣਾ ਚਾਹੀਦਾ ਹੈ ਕਿ ਭਾਜਪਾ ਨੇ ਕਿੰਨੇ ਮੁਸਲਮਾਨ ਉਮੀਦਵਾਰ ਨੂੰ ਟਿਕਟਾਂ ਦਿੱਤੀਆਂ ਹਨ । ਭਾਜਪਾ ਦਾ ਟੀਚਾ ਸਿਰਫ ਹੈਦਰਾਬਾਦ ਦਾ ਨਾਮ ਬਦਲਣਾ ਹੈ ।
ਦੱਸ ਦੇਈਏ ਕਿ ਹੈਦਰਾਬਾਦ ਵਿੱਚ ਚੋਣ ਪ੍ਰਚਾਰ ਲਈ ਪਹੁੰਚੇ ਯੋਗੀ ਨੇ ਰੋਡ ਸ਼ੋਅ ਦੌਰਾਨ ਕਿਹਾ ਕਿ “ਸਾਨੂੰ ਸਾਰਿਆਂ ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਇੱਕ ਪਰਿਵਾਰ ਅਤੇ ਦੋਸਤ ਸਰਕਲ ਨੂੰ ਲੁੱਟਣ ਦੀ ਆਜ਼ਾਦੀ ਦੇਣੀ ਹੈ ਜਾਂ ਫਿਰ ਹੈਦਰਾਬਾਦ ਨੂੰ ਭਾਗਯਾਨਗਰ ਬਣਾ ਕੇ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਲਿਜਾਣਾ ਹੈ । ਦੋਸਤੋ, ਇਹ ਤੁਹਾਨੂੰ ਤੈਅ ਕਰਨਾ ਹੈ।
ਇਹ ਵੀ ਦੇਖੋ: ਅਸੀਂ ਭਗਤ ਸਿੰਘ ਵਰਗੇ ਯੋਧਿਆਂ ਨੂੰ ਜਨਮ ਦੇਣ ਵਾਲੀਆਂ ਹਾਂ ,ਖੇਤੀ ਕਾਨੂੰਨ ਵਾਪਸ ਕਰਵਾ ਕੇ ਦਮ ਲਵਾਂਗੇ