ਅੱਜ ਪੂਰੇ ਦੇਸ਼ ਵਿੱਚ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੀ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ‘ਤੇ ਦੋਸ਼ ਲਗਾਉਣ ਦਾ ਦੌਰ ਜਾਰੀ ਹੈ। ਇਸੇ ਵਿਚਾਲੇ ਹੁਣ AIMIM ਦੇ ਮੁਖੀ ਅਸਦੁਦੀਨ ਓਵੈਸੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੁਸਲਮਾਨਾਂ, ਅਨੁਸੂਚਿਤ ਵਰਗ ਦੇ ਜਾਂ ਆਦਿਵਾਸੀਆਂ ਦੇ ਨਾਲ ਕੀਤੇ ਗਏ ਵਾਅਦਿਆਂ ਦੇ ਨਾਲ ਅਕਸਰ ਧੋਖਾ ਕੀਤਾ ਜਾਂਦਾ ਰਿਹਾ ਹੈ।
ਇਸ ਮੌਕੇ ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ 26 ਨਵੰਬਰ 1949 ਨੂੰ ਸਾਡੇ ਬਜ਼ੁਰਗਾਂ ਨੇ ਭਾਰਤੀ ਸੰਵਿਧਾਨ ਨੂੰ ਮੰਨਿਆ। ਸੰਵਿਧਾਨ ਸੁਪਨਿਆਂ ਦਾ ਇੱਕ ਦਸਤਾਵੇਜ਼ ਹੈ ਜੋ ਸਾਡੇ ਬਜ਼ੁਰਗਾਂ ਨੇ ਸਾਡੇ ਲਈ ਦੇਖਿਆ ਸੀ, ਪਰ ਇਸ ਨੂੰ ਪੁਰਸ਼ਾਂ ਨਾਲ ਸ਼ਾਸਨ ਨੂੰ ਕਾਨੂੰਨ ਦੇ ਸ਼ਾਸਨ ਨਾਲ ਬਦਲ ਦਿੱਤਾ ਗਿਆ। ਪਹਿਲੀ ਵਾਰ ਇੱਕ ਔਪਚਾਰਿਕ ਪਾਠ ਨੇ ਸਾਨੂੰ ਨਾ ਸਿਰਫ ਰਾਜ ਦੀ ਤਸ਼ੱਦਦ ਤੋਂ ਬਚਾਇਆ ਬਲਕਿ ਬਹੁਸੰਖਿਆਵਾਦ ਤੋਂ ਵੀ ਬਚਾਇਆ ਸੀ।
ਇਸ ਤੋਂ ਇਲਾਵਾ ਓਵੈਸੀ ਵੱਲੋਂ ਇੱਕ ਹੋਰ ਟਵੀਟ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਸੰਵੈਧਾਨਿਕ ਵਾਅਦੇ ਦੇ ਨਾਲ ਅਕਸਰ ਧੋਖਾ ਦਿੱਤਾ ਗਿਆ ਹੈ। ਖਾਸ ਕਰ ਕੇ ਜਦੋਂ ਗੱਲ ਮੁਸਲਮਾਨਾਂ ਜਾਂ ਆਦਿਵਾਸੀਆਂ ਦੀ ਹੋਵੇ।
ਪਰ ਇਹ ਹਾਲੇ ਵੀ ਲੜਨ ਦੇ ਲਾਇਕ ਹੈ। ਉਸ ਸਮਾਜ ਲਈ ਜਿਨ੍ਹਾਂ ਨੂੰ ਇਤਿਹਾਸਿਕ ਰੂਪ ਨਾਲ ਸੱਤਾ ਤੱਕ ਪਹੁੰਚ ਤੋਂ ਬਾਹਰ ਰੱਖਿਆ ਗਿਆ ਹੈ। ਸੰਵਿਧਾਨ ਸਾਨੂੰ ਅਨਿਆਂ ਨੂੰ ਹਰਾਉਣ ਲਈ ਹਥਿਆਰ ਦਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ :-