Asaram health deteriorates: ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿੱਚ ਬੰਦ ਆਸਾਰਾਮ ਦੀ ਤਬੀਅਤ ਅਚਾਨਕ ਵਿਗੜ ਗਈ ਹੈ । ਜਿਸਦੇ ਚੱਲਦਿਆਂ ਆਸਾਰਾਮ ਨੂੰ ਮਹਾਤਮਾ ਗਾਂਧੀ ਹਸਪਤਾਲ ਦੀ ਐਮਰਜੈਂਸੀ ਵਿੱਚ ਲਿਜਾਇਆ ਗਿਆ ਹੈ । ਆਸਾਰਾਮ ਨੂੰ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਐਮਰਜੈਂਸੀ ਲਿਜਾਇਆ ਗਿਆ । ਜੋਧਪੁਰ ਜੇਲ੍ਹ ਵਿੱਚ ਆਸਾਰਾਮ ਇੱਕ ਨਾਬਾਲਿਗ ਨਾਲ ਯੌਨ ਸ਼ੋਸ਼ਣ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਦਰਅਸਲ, ਆਸਾਰਾਮ ਨੂੰ ਮੰਗਲਵਾਰ ਦੀ ਰਾਤ ਨੂੰ ਜੇਲ੍ਹ ਵਿੱਚ ਅਚਾਨਕ ਤਬੀਅਤ ਵਿਗੜ ਗਈ। ਦੱਸਿਆ ਜਾ ਰਿਹਾ ਹੈ ਕਿ ਆਸਾਰਾਮ ਨੂੰ ਪਹਿਲਾਂ ਬੇਚੈਨੀ ਦੇ ਚੱਲਦਿਆਂ ਪਹਿਲਾਂ ਜੇਲ੍ਹ ਡਿਸਪੈਂਸਰੀ ਵਿੱਚ ਇੱਕ ਘੰਟੇ ਤੱਕ ਮੁੱਢਲਾ ਇਲਾਜ ਦਿੱਤਾ ਗਿਆ। ਉਸ ਤੋਂ ਬਾਅਦ ਉਨ੍ਹਾਂ ਨੂੰ ਮਹਾਤਮਾ ਗਾਂਧੀ ਹਸਪਤਾਲ ਦੀ ਐਮਰਜੈਂਸੀ ਵਿੱਚ ਲਿਜਾਇਆ ਗਿਆ।
ਦੱਸ ਦੇਈਏ ਕਿ ਯੌਨ ਸ਼ੋਸ਼ਣ ਮਾਮਲੇ ਵਿੱਚ ਬੀਤੇ ਹਫ਼ਤੇ ਰਾਜਸਥਾਨ ਹਾਈ ਕੋਰਟ ਜੋਧਪੁਰ ਵਿੱਚ ਆਸਾਰਾਮ ਮਾਮਲੇ ਵਿੱਚ ਸੁਣਵਾਈ ਹੋਣੀ ਸੀ। ਪਰ ਆਸਾਰਾਮ ਦੇ ਵਕੀਲ ਨੂੰ ਮੁੰਬਈ ਤੋਂ ਆਉਣਾ ਪਿਆ । ਅਜਿਹੇ ਵਿੱਚ ਵਕੀਲਾਂ ਨੇ ਸੁਣਵਾਈ ਮੁਲਤਵੀ ਕਰਨ ਦੀ ਬੇਨਤੀ ਕੀਤੀ । ਹੁਣ 8 ਮਾਰਚ ਨੂੰ ਅਪੀਲ ‘ਤੇ ਸੁਣਵਾਈ ਕੀਤੀ ਜਾਵੇਗੀ । ਆਸਾਰਾਮ ਨੂੰ ਐਸਸੀ ਐਸਟੀ ਕੋਰਟ ਨੇ ਉਮਰ ਕੈਦ ਦੀ ਸਜਾ ਸੁਣਾਈ ਸੀ। ਆਸਾਰਾਮ ਖਿਲਾਫ਼ ਪੋਸਕੋ, ਜੁਵੇਨਾਇਲ ਜਸਟਿਸ ਐਕਟ, ਬਲਾਤਕਾਰ ਸਣੇ ਕਈ ਮਾਮਲਿਆਂ ਦੇ ਤਹਿਤ ਕੇਸ ਦਰਜ ਹਨ। ਸਾਲ 2014 ਵਿੱਚ ਆਸਾਰਾਮ ਨੇ ਸੁਪਰੀਮ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਲਗਾਈ ਸੀ, ਪਰ ਸੁਪਰੀਮ ਕੋਰਟ ਨੇ ਉਸ ਨੂੰ ਖਾਰਜ ਕਰ ਦਿੱਤਾ ਸੀ।