Asaram plea on bail: ਜੋਧਪੁਰ ਦੀ ਅਦਾਲਤ ਨੇ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਜੇਲ੍ਹ ਵਿੱਚ ਬੰਦ ਆਸਾਰਾਮ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰਨ ਦੀ ਅਪੀਲ ਸਵੀਕਾਰ ਕਰ ਲਈ ਹੈ। ਆਸਾਰਾਮ ਦੀ ਅਰਜ਼ੀ ‘ਤੇ ਜਨਵਰੀ ਦੇ ਤੀਜੇ ਹਫਤੇ ਸੁਣਵਾਈ ਹੋਵੇਗੀ। ਆਸਾਰਾਮ ਨੇ ਆਪਣੀ ਉਮਰ ਬਾਰੇ ਦਲੀਲ ਦਿੰਦਿਆਂ ਅਦਾਲਤ ਵਿੱਚ ਆਪਣੀ ਸੁਣਵਾਈ ਦੀ ਅਪੀਲ ਕੀਤੀ ਸੀ। ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਰਮੇਸ਼ਵਰਲਾਲ ਵਿਆਸ ਦੇ ਬੈਂਚ ਨੇ ਆਸਾਰਾਮ ਦੀ ਪਟੀਸ਼ਨ ਸਵੀਕਾਰ ਕਰ ਲਈ ਹੈ। ਆਸਾਰਾਮ ਨੇ ਕਿਹਾ ਕਿ ਉਹ 80 ਸਾਲਾਂ ਦਾ ਹੈ ਅਤੇ 2013 ਤੋਂ ਜੇਲ੍ਹ ਵਿੱਚ ਹੈ। ਆਸਾਰਾਮ ਨੇ ਅਦਾਲਤ ਨੂੰ ਕਿਹਾ ਕਿ ਉਸ ਦੀ ਅਪੀਲ ‘ਤੇ ਜਲਦੀ ਸੁਣਵਾਈ ਹੋਣੀ ਚਾਹੀਦੀ ਹੈ। ਆਸਾਰਾਮ ਦੀ ਅਰਜ਼ੀ ਸੀਨੀਅਰ ਵਕੀਲਾਂ ਜਗਮਲ ਚੌਧਰੀ ਅਤੇ ਪ੍ਰਦੀਪ ਚੌਧਰੀ ਨੇ ਪੇਸ਼ ਕੀਤੀ ਸੀ। ਆਸਾਰਾਮ ਪਿੱਛਲੇ 7 ਸਾਲਾਂ ਤੋਂ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਜੇਲ੍ਹ ਵਿੱਚ ਬੰਦ ਹੈ। 1 ਸਤੰਬਰ 2013 ਨੂੰ ਰਾਜਸਥਾਨ ਪੁਲਿਸ ਆਸਾਰਾਮ ਨੂੰ ਮੱਧ ਪ੍ਰਦੇਸ਼ ਦੇ ਛਿੰਦਵਾੜਾ ਆਸ਼ਰਮ ਤੋਂ ਗ੍ਰਿਫ਼ਤਾਰ ਕਰ ਜੋਧਪੁਰ ਲਿਆਂਦਾ ਗਿਆ ਸੀ। ਉਦੋਂ ਤੋਂ ਆਸਾਰਾਮ ਜੋਧਪੁਰ ਕੇਂਦਰੀ ਜੇਲ੍ਹ ਵਿੱਚ ਬੰਦ ਹਨ ਪਰ ਪਿੱਛਲੇ ਸੱਤ ਸਾਲਾਂ ਵਿੱਚ ਆਸਾਰਾਮ ਨੂੰ ਅਧੀਨ ਅਦਾਲਤ ਤੋਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਤੋਂ ਬਾਅਦ ਵੀ ਜ਼ਮਾਨਤ ਨਹੀਂ ਮਿਲੀ ਹੈ।
ਦੱਸ ਦੇਈਏ ਕਿ ਸਾਲ 2013 ਵਿੱਚ ਇੱਕ ਨਾਬਾਲਗ ਲੜਕੀ ਨੇ ਜੋਧਪੁਰ ਨੇੜੇ ਮਨਾਏ ਆਸ਼ਰਮ ਵਿੱਚ ਆਸਾਰਾਮ ‘ਤੇ ਬਲਾਤਕਾਰ ਦਾ ਦੋਸ਼ ਲਾਇਆ ਸੀ। ਆਸਾਰਾਮ ਨੂੰ 31 ਅਗਸਤ 2013 ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਆਸਾਰਾਮ ‘ਤੇ ਪੋਸਕੋ, ਜੁਵੇਨਾਈਲ ਜਸਟਿਸ ਐਕਟ, ਬਲਾਤਕਾਰ, ਅਪਰਾਧਿਕ ਸਾਜਿਸ਼ ਅਤੇ ਹੋਰ ਕਈ ਕੇਸ ਦਰਜ ਹਨ। ਸਾਲ 2014 ਵਿੱਚ ਆਸਾਰਾਮ ਨੇ ਸੁਪਰੀਮ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਅਪ੍ਰੈਲ 2018 ਵਿੱਚ, ਜੋਧਪੁਰ ਦੀ ਵਿਸ਼ੇਸ਼ ਅਦਾਲਤ ਨੇ ਆਸਾਰਾਮ ਨੂੰ ਇੱਕ ਨਾਬਾਲਿਗ ਲੜਕੀ ਨਾਲ ਬਲਾਤਕਾਰ ਦਾ ਦੋਸ਼ੀ ਪਾਇਆ ਸੀ। ਅਦਾਲਤ ਨੇ ਆਸਾਰਾਮ ਨੂੰ ਪੋਕਸੋ ਐਕਟ ਤਹਿਤ ਉਮਰ ਕੈਦ (ਮੌਤ ਤੱਕ) ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਇਹ ਵੀ ਦੇਖੋ : Punjab ਦੇ ਹੱਕ ‘ਚ Navjot Singh Sidhu ਨੇ ਵੇਰਕਾ ਪਹੁੰਚ ਕੇ ਫਿਰ ਚੁੱਕੀ ਆਵਾਜ਼