ਪੰਜਾਬ ਦੀ ਸਿਆਸਤ ਵਿੱਚ ਆਏ ਭੂਚਾਲ ਦੀ ਹਲਚਲ ਹੁਣ ਰਾਜਸਥਾਨ ਤੱਕ ਪਹੁੰਚ ਗਈ ਹੈ। ਕਾਂਗਰਸ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਦੇ ਅਸਤੀਫ਼ੇ ਤੋਂ ਉੱਭਰ ਨਹੀਂ ਸਕੀ ਹੈ ਕਿ ਹੁਣ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ OSD ਲੋਕੇਸ਼ ਸ਼ਰਮਾ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਉਨ੍ਹਾਂ ਨੇ ਸ਼ਨੀਵਾਰ ਦੇਰ ਰਾਤ ਆਪਣਾ ਅਸਤੀਫ਼ਾ CM ਗਹਿਲੋਤ ਨੂੰ ਭੇਜਿਆ। ਦਰਅਸਲ, ਉਨ੍ਹਾਂ ਨੇ ਖੁਦ ਵੱਲੋਂ ਕੀਤੇ ਗਏ ਇੱਕ ਟਵੀਟ ਨੂੰ ਆਪਣੇ ਅਸਤੀਫ਼ੇ ਦਾ ਕਾਰਨ ਦੱਸਿਆ ਹੈ। ਉਨ੍ਹਾਂ ਨੇ ਇਸ ਬਾਰੇ ਟਵਿੱਟਰ ‘ਤੇ ਟਵੀਟ ਕਰਦਿਆਂ ਲਿਖਿਆ ਸੀ ,” ਮਜ਼ਬੂਤ ਨੂੰ ਮਜ਼ਬੂਰ, ਮਾਮੂਲੀ ਨੂੰ ਮਗਰੂਰ ਕੀਤੇ ਜਾਵੇ। ਬਾੜ ਹੀ ਖੇਤ ਨੂੰ ਖਾਵੇ, ਉਸ ਫਸਲ ਨੂੰ ਕੌਣ ਬਚਾਏ।”
ਲੋਕੇਸ਼ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਸ ਟਵੀਟ ਨੂੰ ਰਾਜਨੀਤਿਕ ਰੰਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੇ ਇਸ ਟਵੀਟ ਨੂੰ ਪੰਜਾਬ ਦੀ ਸਿਆਸਤ ਨਾਲ ਜੋੜਿਆ ਜਾ ਰਿਹਾ ਹੈ, ਜੋ ਕਿ ਗਲਤ ਹੈ। ਜਿਸ ਕਾਰਣ ਉਹ ਆਪਣਾ ਅਸਤੀਫ਼ਾ ਦੇ ਰਹੇ ਹਨ।
ਇਹ ਵੀ ਪੜ੍ਹੋ: Breaking : ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਟਲੀ, ਹਾਈਕਮਾਨ ਸਿੱਧਾ ਕਰੇਗੀ ਨਵੇਂ CM ਦਾ ਐਲਾਨ
ਇਸ ਤੋਂ ਇਲਾਵਾ ਲੋਕੇਸ਼ ਸ਼ਰਮਾ ਨੇ ਆਪਣੇ ਅਸਤੀਫ਼ੇ ਵਿੱਚ ਲਿਖਿਆ ਕਿ ਮੈਂ ਸਾਲ 2010 ਤੋਂ ਟਵਿੱਟਰ ‘ਤੇ ਸਰਗਰਮ ਹਾਂ। ਮਈ ਅੱਜ ਤੱਕ ਪਾਰਟੀ ਲਾਈਐ ਤੋਂ ਅਲੱਗ ਕੋਈ ਵੀ ਅਜਿਹੇ ਸ਼ਬਦ ਨਹੀਂ ਲਿਖੇ ਜਿਨ੍ਹਾਂ ਨੂੰ ਗਲਤ ਕਿਹਾ ਜਾ ਸਕੇ। ਮੈਂ ਆਪਣੀ ਮਰਿਆਦਾ ਦਾ ਧਿਆਨ ਰੱਖਦੇ ਹੋਏ ਕੋਈ ਵੀ ਰਾਜਨੀਤਿਕ ਟਵੀਟ ਨਹੀਂ ਕੀਤਾ ਹੈ। ਫਿਰ ਵੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਮੇਰੇ ਵੱਲੋਂ ਜਾਣ-ਬੁੱਝ ਕੇ ਕੋਈ ਗਲਤੀ ਕੀਤੀ ਗਈ ਹੈ ਤਾਂ ਮੈਂ ਆਪਣਾ ਅਸਤੀਫ਼ਾ ਭੇਜ ਰਿਹਾ ਹਾਂ।
ਇਹ ਵੀ ਦੇਖੋ: ਕਿਸਾਨਾਂ ਨੂੰ ਧਮਕਾਉਣ ਵਾਲੇ DSP ਨੂੰ ਮਨਜੀਤ ਰਾਏ ਨੇ ਦਿੱਤਾ ਠੋਕਵਾਂ ਜਵਾਬ, ਕਿਹਾ “ਤੇਰੀ ਔਕਾਤ…