Assam flood 2020: ਅਸਾਮ ਵਿੱਚ ਆਈ ਕੁਦਰਤੀ ਆਫ਼ਤ ਕਾਰਨ ਜਨ-ਜੀਵਨ ਬੇਹਾਲ ਹੈ। ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਮੌਤਾਂ ਦੀ ਗਿਣਤੀ 189 ਹੋ ਗਈ ਹੈ । ਬ੍ਰਹਮਪੁੱਤਰ ਖ਼ਤਰੇ ਦੇ ਨਿਸ਼ਾਨ ਤੋਂ 11 ਸੈਂਟੀਮੀਟਰ ਉੱਪਰ ਵਹਿ ਰਹੀ ਹੈ। ਮੰਗਲਵਾਰ ਤੱਕ ਇਸ ਦੇ 27 ਸੈ.ਮੀ. ਤੱਕ ਪਹੁੰਚਣ ਦੀ ਉਮੀਦ ਹੈ। ਹੁਣ ਤੱਕ 70 ਲੱਖ ਤੋਂ ਵੱਧ ਲੋਕ ਇਸ ਕੁਦਰਤੀ ਆਫ਼ਤ ਨਾਲ ਪ੍ਰਭਾਵਿਤ ਹੋਏ ਹਨ। ਇਸ ਦੌਰਾਨ ਸੀਐਮ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਅਸੀਂ ਇਸ ਮੁਸ਼ਕਲ ਨੂੰ ਦ੍ਰਿੜਤਾ ਨਾਲ ਸਾਹਮਣਾ ਕਰ ਰਹੇ ਹਾਂ । ਅਸੀਂ ਇਸ ਆਫ਼ਤ ਤੋਂ ਜਿੱਤਾਂਗੇ। ਸੋਨੋਵਾਲ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਪੀੜਤ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਦੇ ਰਹੀ ਹੈ ।
ਅਸਾਮ ਦੇ 33 ਜ਼ਿਲ੍ਹਿਆਂ ਵਿਚੋਂ 33 ਜ਼ਿਲ੍ਹੇ ਹੀ ਹੜ੍ਹ ਦੇ ਪਾਣੀ ਨਾਲ ਡੁੱਬੇ ਹੋਏ ਹਨ। ਹੜ੍ਹਾਂ ਕਾਰਨ ਹਜ਼ਾਰਾਂ ਘਰਾਂ ਨੂੰ ਨੁਕਸਾਨ ਪਹੁੰਚਿਆ, ਫਸਲਾਂ ਤਬਾਹ ਹੋ ਗਈਆਂ ਅਤੇ ਸੜਕਾਂ ਅਤੇ ਪੁਲਾਂ ਕਈ ਥਾਵਾਂ ‘ਤੇ ਟੁੱਟ ਗਏ ਹਨ । ਅਸਾਮ ਸਟੇਟ ਆਪਦਾ ਪ੍ਰਬੰਧਨ ਅਥਾਰਟੀ (ASDMA) ਨੇ ਹੜ੍ਹ ਸਬੰਧੀ ਆਪਣੀ ਰੋਜ਼ਾਨਾ ਦੀ ਰਿਪੋਰਟ ਵਿੱਚ ਕਿਹਾ ਹੈ ਕਿ ਸੋਮਵਾਰ ਨੂੰ ਬਰਪੇਟਾ ਵਿੱਚ ਇੱਕ ਅਤੇ ਦੱਖਣੀ ਸਲਮਾਰਾ ਜ਼ਿਲ੍ਹੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ । ਜ਼ਮੀਨ ਖਿਸਕਣ ਕਾਰਨ 26 ਜਾਨਾਂ ਗਈਆਂ । ਇਸ ਵਾਰ ਬਰਸਾਤੀ ਮੌਸਮ ਦੌਰਾਨ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ 90 ਜਾਨਵਰਾਂ ਦੀ ਮੌਤ ਹੋ ਗਈ ।
ਅਸਾਮ ਰਾਜ ਆਪਦਾ ਪ੍ਰਬੰਧਨ ਅਥਾਰਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਧੇਮਾਜੀ ਜ਼ਿਲ੍ਹੇ ਵਿੱਚ ਤਕਰੀਬਨ 58,000 ਲੋਕ ਪ੍ਰਭਾਵਿਤ ਹੋਏ, ਜਦੋਂਕਿ ਬਾਰਪੇਟਾ ਵਿੱਚ 45,800 ਅਤੇ ਲਖੀਮਪੁਰ ਵਿੱਚ 33,000 ਲੋਕ ਪ੍ਰਭਾਵਿਤ ਹੋਏ। ਇਸ ਦੇ ਅਨੁਸਾਰ ਇਸ ਸਮੇਂ 400 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ ਅਤੇ 26,676 ਹੈਕਟੇਅਰ ਖੇਤੀਬਾੜੀ ਖੇਤਰ ਨੁਕਸਾਨਿਆ ਗਿਆ ਹੈ ।
ਏਐਸਡੀਐੱਮਏ ਨੇ ਦੱਸਿਆ ਕਿ ਧੇਮਾਜੀ, ਲਖੀਮਪੁਰ, ਬਿਸਵਾਨਥ, ਉਦਲਗੁਰੀ, ਦਰੰਗ, ਨਲਬਾਰੀ, ਬਾਰਪੇਟਾ, ਬੋਂਗਾਇਗਾਓਂ, ਕੋਕਰਾਝਾਰ, ਧੁਬਰੀ, ਦੱਖਣੀ ਸਲਮਾਰਾ, ਗੋਲਪਾੜਾ, ਕਾਮਰੂਪ, ਮੋਰੀਗਾਓ, ਹੋਜਾਈ, ਨੌਗਾਓਂ, ਗੋਲਘਾਟ, ਜੋਰਹਾਟ, ਮਜੁਲੀ, ਸਿਵਾਸਾਗਰ, ਪੱਛਮੀ ਦਿਬ੍ਰਿਗੀਆ ਹਨ । ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਐਸ.ਡੀ.ਆਰ.ਐਫ. ਜ਼ਿਲ੍ਹਾ ਪ੍ਰਸ਼ਾਸਨ, ਸਿਵਲ ਸੁਰੱਖਿਆ ਅਤੇ ਅੰਦਰੂਨੀ ਜਲ ਟ੍ਰਾਂਸਪੋਰਟ ਵਿਭਾਗਾਂ ਨੇ ਪੰਜ ਜ਼ਿਲ੍ਹਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ 9,303 ਲੋਕਾਂ ਨੂੰ ਬਾਹਰ ਕੱਢਿਆ ।