Assembly Elections 2021 Dates : ਵਿਧਾਨ ਸਭਾ ਚੋਣਾਂ 2021: ਅਗਲੇ ਕੁੱਝ ਮਹੀਨਿਆਂ ਵਿੱਚ ਦੇਸ਼ ਦੇ ਕਈ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਲਈ ਚੋਣ ਕਮਿਸ਼ਨ ਅੱਜ ਤਾਰੀਖਾਂ ਦਾ ਐਲਾਨ ਕਰ ਰਿਹਾ ਹੈ। ਚੋਣ ਕਮਿਸ਼ਨ ਵਲੋਂ ਤਾਮਿਲਨਾਡੂ, ਕੇਰਲ, ਪੱਛਮੀ ਬੰਗਾਲ, ਅਸਾਮ ਅਤੇ ਪੁਡੂਚੇਰੀ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਪੱਛਮੀ ਬੰਗਾਲ ਵਿੱਚ 294, ਤਾਮਿਲਨਾਡੂ ਵਿੱਚ 234, ਕੇਰਲ ਵਿੱਚ 140, ਅਸਾਮ ਵਿੱਚ 126 ਅਤੇ ਪੁਡੂਚੇਰੀ ਵਿੱਚ 30 ਵਿਧਾਨ ਸਭਾ ਸੀਟਾਂ ਲਈ ਚੋਣਾਂ ਹੋਣੀਆਂ ਹਨ। ਚੋਣ ਕਮਿਸ਼ਨ ਨੇ ਅਸਾਮ ਵਿਧਾਨ ਸਭਾ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਦੇ ਅਨੁਸਾਰ ਅਸਾਮ ਵਿਧਾਨ ਸਭਾ ਦੀਆਂ 126 ਸੀਟਾਂ ਲਈ ਤਿੰਨ ਪੜਾਵਾਂ ਵਿੱਚ ਵੋਟਾਂ ਪਾਈਆਂ ਜਾਣਗੀਆਂ। ਪਹਿਲੇ ਪੜਾਅ ਲਈ 27 ਮਾਰਚ ਨੂੰ, ਦੂਜੇ ਪੜਾਅ ਲਈ 1 ਅਪ੍ਰੈਲ ਨੂੰ ਅਤੇ ਤੀਜੇ ਪੜਾਅ ਲਈ 6 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਜਦਕਿ 2 ਮਈ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।
ਤਾਮਿਲਨਾਡੂ ਅਤੇ ਕੇਰਲ ਵਿੱਚ ਸਿਰਫ ਇੱਕ ਪੜਾਅ ਵਿੱਚ ਵੋਟਾਂ ਪੈਣਗੀਆਂ। ਵੋਟਿੰਗ 6 ਅਪ੍ਰੈਲ ਨੂੰ ਹੋਵੇਗੀ ਜਦਕਿ ਵੋਟਾਂ ਦੀ ਗਿਣਤੀ 2 ਮਈ ਨੂੰ ਹੋਵੇਗੀ। ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਵਿੱਚ ਵੀ ਇੱਕ ਪੜਾਅ ਵਿੱਚ 6 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਨਤੀਜੇ 2 ਮਈ ਨੂੰ ਆਉਣਗੇ। ਪੱਛਮੀ ਬੰਗਾਲ 8 ਪੜਾਵਾਂ ਵਿੱਚ ਵੋਟਾਂ ਪੈਣਗੀਆਂ। ਬੰਗਾਲ ‘ਚ ਪਹਿਲੇ ਪੜਾਅ ਵਿੱਚ ਵੋਟਿੰਗ 27 ਮਾਰਚ ਨੂੰ ਹੋਵੇਗੀ। ਦੂਜਾ ਪੜਾਅ 1 ਅਪ੍ਰੈਲ ਨੂੰ ਹੋਵੇਗਾ। ਤੀਜੇ ਪੜਾਅ 6 ਅਪ੍ਰੈਲ ਨੂੰ, ਚੌਥੇ ਪੜਾਅ 10 ਅਪ੍ਰੈਲ ਨੂੰ, ਪੰਜਵਾਂ ਪੜਾਅ 17 ਅਪ੍ਰੈਲ ਨੂੰ, ਛੇਵਾਂ ਪੜਾਅ 22 ਅਪ੍ਰੈਲ ਨੂੰ, ਸੱਤਵੇਂ ਪੜਾਅ 26 ਅਪ੍ਰੈਲ ਅਤੇ ਅੱਠਵੇਂ ਪੜਾਅ 29 ਅਪ੍ਰੈਲ ਨੂੰ ਹੋਵੇਗਾ। ਜਦੋਂਕਿ ਵੋਟਾਂ ਦੀ ਗਿਣਤੀ 2 ਮਈ ਨੂੰ ਕੀਤੀ ਜਾਏਗੀ।
ਇਹ ਵੀ ਦੇਖੋ : ਵਿਰੋਧ ਦਰਮਿਆਨ ਸਟੇਜ ‘ਤੇ ਚੜਿਆ ਦੀਪ ਸਿੰਘ ਵਾਲਾ, ਵਿਰੋਧੀਆਂ ਦੇ ਮੂੰਹ ਕੀਤੇ ਬੰਦ