baba ka dhaba owner kanta prasad comes home: ਬਾਬਾ ਕਾ ਢਾਬਾ ਦੇ ਮਾਲਕ ਕਾਂਤਾ ਪ੍ਰਸਾਦ ਨੂੰ ਉਸਦੀ ਹਾਲਤ ਵਿੱਚ ਸੁਧਾਰ ਹੋਣ ਤੇ ਸਫਦਰਜੰਗ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਵਾਪਸ ਆਪਣੇ ਘਰ ਪਰਤ ਆਇਆ ਹੈ। ਇਸ ਮਾਮਲੇ ਨੇ ਬਾਬੇ ਦੀ ਘਰ ਪਰਤਣ ਤੋਂ ਬਾਅਦ ਪੁਲਿਸ ਨੂੰ ਦਿੱਤੇ ਬਿਆਨ ਨਾਲ ਨਵਾਂ ਨਾਟਕੀ ਮੋੜ ਲੈ ਲਿਆ ਹੈ। ਬਾਬੇ ਨੇ ਪੁਲਿਸ ਨੂੰ ਇਹ ਵੀ ਦੱਸਿਆ ਹੈ ਕਿ ਉਸਨੇ ਖੁਦਕੁਸ਼ੀ ਦੀ ਕੋਸ਼ਿਸ਼ ਕਿਉਂ ਕੀਤੀ ਸੀ।
ਹਸਪਤਾਲ ਤੋਂ ਆਉਣ ਤੋਂ ਬਾਅਦ ਪੁਲਿਸ ਅੱਗੇ ਆਪਣਾ ਬਿਆਨ ਦਰਜ ਕਰਾਉਂਦੇ ਹੋਏ ਕਾਂਤਾ ਪ੍ਰਸਾਦ ਨੇ ਦੋਸ਼ ਲਾਇਆ ਕਿ ਕਈ ਯੂਟਿਊਬਰ ਨੇ ਉਸ ਉੱਤੇ ਗੌਰਵ ਵਾਸਨ ਤੋਂ ਮੁਆਫੀ ਮੰਗਣ ਲਈ ਦਬਾਅ ਪਾਇਆ ਸੀ, ਜਿਸ ਤੋਂ ਬਾਅਦ ਉਹ ਉਦਾਸੀ ਵਿੱਚ ਪੈ ਗਿਆ। ਇਸ ਮਾਮਲੇ ਵਿਚ ਅਜੇ ਤੱਕ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ, ਪਰ ਪੁਲਿਸ ਹੁਣ ਕਥਿਤ ਯੂਟਿਊਬਰ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ ਜਿਸ ਨੇ ਕਾਂਤਾ ਪ੍ਰਸਾਦ ਨੂੰ ਫੋਨ ਕੀਤਾ ਸੀ।
ਇਹ ਵੀ ਪੜੋ:ਆਕਸੀਜਨ ਦੀ ਕਮੀ ਨਾਲ ਆਪਣਿਆਂ ਨੂੰ ਖੋਹਣ ਵਾਲਿਆਂ ਨੂੰ ਝੂਠਾ ਨਾ ਕਹੋ, ਕੇਂਦਰ ‘ਤੇ ਵਰ੍ਹੇ ਅਰਵਿੰਦ ਕੇਜਰੀਵਾਲ
ਡੀਸੀਪੀ (ਦੱਖਣੀ ਜ਼ਿਲ੍ਹਾ) ਅਤੁਲ ਕੁਮਾਰ ਠਾਕੁਰ ਨੇ ਦੱਸਿਆ ਕਿ 81 ਸਾਲਾ ਬਜ਼ੁਰਗ ਦੀ ਹਾਲਤ ਸਥਿਰ ਹੈ ਅਤੇ ਉਹ ਘਰ ਪਰਤ ਆਇਆ ਹੈ। ਕਥਿਤ ਤੌਰ ‘ਤੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਤੋਂ ਬਾਅਦ ਉਸ ਨੂੰ ਇਕ ਗੰਭੀਰ ਹਾਲਤ’ ਚ ਦਿੱਲੀ ਦੇ ਸਫਦਰਜੰਗ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਉਹ ਵੈਂਟੀਲੇਟਰ ‘ਤੇ ਸੀ ਅਤੇ ਫਿਰ ਉਸ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਸੀ।
ਇਹ ਵੀ ਪੜੋ:ਵਿਕਾਸ ਦੇ ਨਾਮ ‘ਤੇ ਪੁੱਟ ਕੇ ਰੱਖ ਦਿੱਤੀਆਂ ਚੰਗੀਆਂ-ਭਲੀਆਂ ਬਣੀਆਂ Roads, ਸਰਕਾਰ ਦੇ ਕੰਮਾਂ ‘ਤੇ ਭੜਕੇ ਲੋਕ