baba ka dhaba owner kanta prashad: ਬਾਬਾ ਕਾ ਢਾਬਾ ਵਿਵਾਦ ਮਾਮਲੇ ‘ਚ ਦਿੱਲੀ ਪੁਲਸ ਨੇ ਕੋਰਟ ‘ਚ ਸਟੇਟਸ ਰਿਪੋਰਟ ਦਰਜ ਕਰ ਲਈ ਹੈ।ਇਸ ‘ਚ ਪੁਲਸ ਨੇ ਦੱਸਿਆ ਹੈ ਕਿ ਬਾਬਾ ਦੇ ਖਾਤੇ ‘ਚ 42 ਲੱਖ ਰੁਪਏ ਸਨ।ਦਰਅਸਲ, ਢਾਬੇ ਦੇ ਮਾਲਕ ਕਾਂਤਾ ਪ੍ਰਸਾਦ ਨੇ ਕੋਰਟ ‘ਚ ਪਟੀਸ਼ਨ ਦਰਜ ਕਰ ਕੇ ਆਪਣਾ ਹਿਸਾਬ ਮੰਗਿਆ ਸੀ।ਦੂਜੇ ਪਾਸੇ ਇਸ ਮਾਮਲੇ ‘ਚ ਦਿੱਲੀ ਪੁਲਸ ਯੂਟਿਊਬਰ ਗੌਰਵ ਵਾਸਨ ਦੇ ਲਿੰਕ ਬੈਂਕ ਖਾਤੇ ਦੀ ਜਾਂਚ ਕਰ ਰਹੀ ਹੈ।ਇਸ ਮਾਮਲੇ ‘ਚ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਅਤੇ ਨਾ ਹੀ ਚਾਰਜਸ਼ੀਟ ਦਾਖਲ ਕੀਤੀ ਗਈ ਹੈ।ਦੱਸਣਯੋਗ ਹੈ ਕਿ ਯੂ-ਟਿਊਬਰ ਗੌਰਵ ਵਾਸਨ ਨੇ ਸੋਸ਼ਲ ਮੀਡੀਆ ‘ਤੇ ਆਪਣਾ ਅਤੇ ਆਪਣੀ ਪਤਨੀ ਦਾ ਅਕਾਉਂਟ ਸ਼ੇਅਰ ਕੀਤਾ ਸੀ।ਗੌਰਵ ਵਾਸਨ ਨੇ ਸਾਰੇ ਪੈਸੇ ਬਾਬਾ ਨੂੰ ਦੇ ਦਿੱਤੇ ਸਨ।ਪਰ 4.20 ਲੱਖ ਰੁਪਏ ਨੂੰ ਲੈ ਕੇ ਵਿਵਾਦ ਛਿੜਿਆ ਸੀ।ਇਸੇ ਵਿਵਾਦ ‘ਤੇ ਬਾਬਾ ਨੇ ਮਾਲਵੀਯ ਨਗਰ ਥਾਣੇ ‘ਚ ਗੌਰਵ ਵਾਸਨ ਵਿਰੁੱਧ ਧੋਖਾਧੜੀ ਦੀ ਐੱਫਆਈਆਰ ਦਰਜ ਕਰਾਈ ਸੀ।ਉਸੇ ਮਾਮਲੇ ਦੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਸੀ ਕਿ
ਗੌਰਵ ਵਾਸਨ ਨੇ ਕਈ ਹੋਰ ਬੈਂਕ ਖਾਤੇ ਸ਼ੇਅਰ ਕੀਤੇ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।ਦੂਜੇ ਪਾਸੇ ਬਾਬਾ ਕਾਂਤਾ ਪ੍ਰਸਾਦ ਨੇ ਆਪਣਾ ਨਵਾਂ ਰੈਸਟੋਰੈਂਟ ਖੋਲ ਲਿਆ ਹੈ।ਜਿਸ ‘ਚ ਹੌਲੀ ਹੌਲੀ ਗਾਹਕ ਆਉਣ ਲੱਗੇ ਹਨ।ਢਾਬਾ ਮਾਲਕ ਦਾ ਕਹਿਣਾ ਹੈ ਕਿ ਹਾਂਲਾਕਿ ਅਜੇ ਗਾਹਕ ਘੱਟ ਆ ਰਹੇ ਹਨ, ਪਰ ਆਨਲਾਈਨ ਆਰਡਰ ਆਉਣ ਲੱਗੇ ਹਨ।ਵਧੇਰੇ ਕਰ ਕੇ ਲੋਕ ਚਾਈਨੀਜ਼ ਖਾਣਾ ਪਸੰਦ ਕਰ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਦਿੱਲੀ ਪੁਲਸ ਨੇ ਕਾਂਤਾ ਪ੍ਰਸਾਦ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਸੀ।ਜਿਸ ‘ਚ ਪ੍ਰਸਾਦ ਨੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਵੀ ਧਮਕੀ ਮਿਲਣ ਦੀ ਸ਼ਿਕਾਇਤ ਕੀਤੀ ਸੀ।ਪ੍ਰਸਾਦ ਨੇ ਸ਼ਿਕਾਇਤ ‘ਚ ਕਿਹਾ ਸੀ ਕਿ ਧਮਕੀ ਦੇਣ ਵਾਲਾ ਸਖਸ਼ ਆਪਣੇ ਆਪ ਨੂੰ ਗੌਰਵ ਵਾਸਨ ਦਾ ਭਰਾ ਦੱਸ ਰਿਹਾ ਸੀ।ਹਾਲਾਂਕਿ, ਰੈਸਟੋਰੈਂਟ ਦੇ ਉਦਘਾਟਨ ਦੇ ਦਿਨ ਕਾਂਤਾ ਪ੍ਰਸਾਦ ਨੇ ਕਿਹਾ ਕਿ ਗੌਰਵ ਵਾਸਨ ਕਾਰਨ ਹੀ ਉਹ ਇਥੋਂ ਤੱਕ ਪਹੁੰਚੇ ਹਨ ਅਸੀਂ ਉਸ ਨੂੰ ਮੁਆਫ ਕਰ ਦਿੱਤਾ ਹੈ।
ਮੰਤਰੀਆਂ ਤੇ ਕਿਸਾਨਾਂ ਨੂੰ ਲੰਗਰ ਛਕਾਕੇ ਆਏ ਸ਼ਖਸ ਨੇ ਦੱਸੀ Meeting ਦੀ ਅੰਦਰਲੀ ਗੱਲ