ਯੋਗ ਗੁਰੂ ਬਾਬਾ ਰਾਮਦੇਵ ਨੇ ਗਣਤੰਤਰ ਦਿਵਸ ਮੌਕੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਜਲਦ ਹੀ ਪਾਕਿਸਤਾਨ ਦੇ ਚਾਰ ਟੁਕੜੇ ਹੋ ਜਾਣਗੇ। ਪਾਕਿਸਤਾਨ ਇੱਕ ਛੋਟਾ ਦੇਸ਼ ਰਹਿ ਜਾਵੇਗਾ ਤੇ ਭਾਰਤ ਇੱਕ ਮਹਾਨ ਦੇਸ਼ ਬਣੇਗਾ। ਉਨ੍ਹਾਂ ਕਿਹਾ ਕਿ ਬਲੂਚਿਸਤਾਨ, POK ਤੇ ਪੰਜਾਬ ਅਲੱਗ ਰਾਸ਼ਟਰ ਬਣਨਗੇ ਤੇ ਪਾਕਿਸਤਾਨ ਇੱਕ ਵੱਖਰੇ ਦੇਸ਼ ਦੀ ਤਰ੍ਹਾਂ ਰਹੇਗਾ। ਉਨ੍ਹਾਂ ਕਿਹਾ ਕਿ POK ਦਾ ਭਾਰਤ ਵਿੱਚ ਰਲੇਵਾਂ ਹੋਵੇਗਾ ਤੇ ਬਲੋਚਿਸਤਾਨ ਇੱਕ ਵੱਖਰਾ ਦੇਸ਼ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ 4 ਟੁਕੜੇ ਹੋ ਜਾਣਗੇ। ਭਾਰਤ ਇੱਕ ਮਹਾਂਸ਼ਕਤੀ ਬਣੇਗਾ ਇਹ ਆਉਣ ਵਾਲੇ ਸਮੇਂ ਦੀ ਪੁਕਾਰ ਹੈ ਤੇ ਅਜਿਹਾ ਹੋਣ ਵਾਲਾ ਹੈ।
ਬਾਬਾ ਰਾਮਦੇਵ ਨੇ ਕਿਹਾ ਕਿ ਦੇਸ਼ ਵਿੱਚ ਰਿਲੀਜ਼ੀਅਮ ਟੇਰਿਜ਼ਮ ਚੱਲ ਰਿਹਾ ਹੈ। ਹਿੰਦੂ ਸਨਾਤਮ ਧਰਮ ਨੂੰ ਨੀਚੇ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਜੋ ਲੋਕ ਧਰਮ ਸ਼ਾਸਤਰਾਂ ਦਾ ਦਾ ਸਹਾਰਾ ਲੈ ਕੇ ਜਾਂ ਫਿਰ ਮਹਾਂਪੁਰਖਾਂ ਦੇ ਚਰਿੱਤਰ ‘ਤੇ ਇਲਜ਼ਾਮ ਲਹੈ ਰਹੇ ਹਨ, ਉਹ ਜਾਂ ਤਾਂ ਭਾਰਤ ਵਿਰੋਧੀ ਤੇ ਅੰਤਰਰਾਸ਼ਟਰੀ ਸ਼ਕਤੀਆਂ ਦੇ ਇਸ਼ਾਰੇ ‘ਤੇ ਅਜਿਹਾ ਕਰ ਰਹੇ ਹਨ। ਭਾਰਤ ਦੇ ਲੋਕਾਂ ਨੂੰ ਉਨ੍ਹਾਂ ਦਾ ਪੂਰੀ ਤਰ੍ਹਾਂ ਵਿਰੋਧ ਕਰਨਾ ਚਾਹੀਦਾ ਹੈ। ਰਾਮਦੇਵ ਨੇ ਕਿਹਾ ਕਿ ਭਾਰਤ ਭੌਤਿਕ ਸੱਚ ਦਾ ਸਨਮਾਨ ਕਰਦਾ ਹੈ।
ਇਹ ਵੀ ਪੜ੍ਹੋ: CM ਮਾਨ ਤੇ ਕੇਜਰੀਵਾਲ ਅੱਜ ਪਹੁੰਚਣਗੇ ਅੰਮ੍ਰਿਤਸਰ, 400 ਮੁਹੱਲਾ ਕਲੀਨਿਕਾਂ ਦਾ ਕਰਨਗੇ ਉਦਘਾਟਨ
ਦੱਸ ਦੇਈਏ ਕਿ ਇਸ ਤੋਂ ਇਲਾਵਾ ਯੋਗ ਗੁਰੂ ਨੇ ਕਿਹਾ ਕਿ 74ਵੇਂ ਗਣਤੰਤਰ ਦਿਵਸ ‘ਤੇ ਸਾਨੂ ਸੰਕਲਪ ਲੈਣਾ ਚਾਹੀਦਾ ਹੈ ਕਿ ਦੇਸ਼ ਨੂੰ ਆਰਥਿਕ ਗੁਲਾਮੀ, ਸਿੱਖਿਆ ਤੇ ਮੈਡੀਕਲ ਲੁੱਟ ਤੋਂ ਮੁਕਤ ਕਰਵਾਉਣਾ ਹੈ ਤੇ ਆਪਣੇ ਸੰਸਕ੍ਰਿਤੀ ਗੌਰਵ ਨੂੰ ਅੱਗੇ ਵਧਾਉਂਦੇ ਹੋਏ ਗੁਲਾਮੀ ਦੀ ਨਿਸ਼ਾਨੀ ਨੂੰ ਮਿਟਾਉਣਾ ਹੈ।
ਵੀਡੀਓ ਲਈ ਕਲਿੱਕ ਕਰੋ -: