ਐਲੋਪੈਥੀ ਬਨਾਮ ਆਯੁਰਵੈਦ ਵਿਵਾਦ ਦੇ ਵਿਚਕਾਰ ਬਾਬਾ ਰਾਮਦੇਵ ਅਤੇ ਉਨ੍ਹਾਂ ਦੇ ਕਰੀਬੀ ਆਚਾਰੀਆ ਬਾਲਕ੍ਰਿਸ਼ਨ ਨੇ ਦਾਅਵਾ ਕੀਤਾ ਹੈ ਕਿ ਇੱਕ ਹਫਤੇ ਦੇ ਅੰਦਰ-ਅੰਦਰ ਫੰਗਸ ਲਈ ਆਯੁਰਵੈਦਿਕ ਦਵਾਈ ਲਾਂਚ ਕੀਤੀ ਜਾਵੇਗੀ ।
ਦੋਵਾਂ ਨੇ ਇਹ ਵੀ ਦਾਅਵਾ ਕੀਤਾ ਕਿ ਪਤੰਜਲੀ ਆਯੁਰਵੈਦ ਲਿਮਟਿਡ ਅਤੇ ਪਤੰਜਲੀ ਯੋਗਪੀਠ ਵਿੱਚ ਇਸ ਦਵਾਈ ਨੂੰ ਲੈ ਕੇ ਕੰਮ ਅਤੇ ਜ਼ਰੂਰੀ ਰਸਮਾਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ । ਬਲੈਕ, ਵ੍ਹਾਈਟ ਤੇ ਯੈਲੋ ਫੰਗਸ ਲਈ ਤਿਆਰ ਕੀਤੀ ਦਵਾਈ ਦਾ ਕੰਮ ਆਖਰੀ ਪੜਾਅ ‘ਤੇ ਚੱਲ ਰਿਹਾ ਹੈ। ਰਾਮਦੇਵ ਨੇ ਕਿਹਾ ਕਿ ਵਿਵਾਦ ਦੇ ਬਾਵਜੂਦ ਵੀ ਉਨ੍ਹਾਂ ਨੇ ਲੋਕਾਂ ਦੀ ਸੇਵਾ ਤੋਂ ਮੂੰਹ ਨਹੀਂ ਮੋੜਿਆ ਅਤੇ ਉਹ ਆਪਣਾ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ: ਪਿਆਰ ਦੇ ਚੱਕਰ ‘ਚ ਪਾਕਿਸਤਾਨ ਦੀ ਜੇਲ੍ਹ ਪਹੁੰਚਿਆ ਭਾਰਤੀ ਹੋਇਆ ਚਾਰ ਸਾਲਾਂ ਬਾਅਦ ਰਿਹਾ
ਕੋਰੋਨਾ ਕਾਲ ਵਿੱਚ ਬਲੈਕ ਫੰਗਸ ਦੇ ਨਾਲ ਹੀ ਹੋਰ ਬਹੁਤ ਤਰ੍ਹਾਂ ਦੇ ਫੰਗਲ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਦਿਸ਼ਾ ਵਿੱਚ ਪਤੰਜਲੀ ਰਿਸਰਚ ਸੈਂਟਰ ਅਤੇ ਯੋਗਪੀਥ ਨੇ ਇਸ ਮਾਰੂ ਬਿਮਾਰੀ ਲਈ ਦਵਾਈ ਵਿਕਸਤ ਕਰਨ ਦੀ ਪਹਿਲ ਕੀਤੀ ਹੈ।
ਰਾਮਦੇਵ ਨੇ ਪਤੰਜਲੀ ਸੰਸਥਾ ਵੱਲੋਂ ਫੰਗਲ ਇਨਫੈਕਸ਼ਨ ਦੀ ਦਵਾਈ ਵਿਕਸਿਤ ਕਰ ਲਏ ਜਾਣ ‘ਤੇ ਆਪਣੀ ਖੋਜ ਟੀਮ ਨੂੰ ਮੁਬਾਰਕਬਾਦ ਦਿੰਦੇ ਰਾਮਦੇਵ ਨੇ ਦਾਅਵਾ ਕੀਤਾ ਕਿ ਇਸ ਟੀਮ ਨੇ ਸਿਰਫ ਪੰਜ ਤੋਂ ਛੇ ਹਫ਼ਤਿਆਂ ਦੇ ਅੰਦਰ-ਅੰਦਰ ਦਵਾਈ ਬਣਾਉਣ ਦਾ ਕਾਰਨਾਮਾ ਕੀਤਾ ਹੈ । ਇਸ ਦੇ ਨਾਲ ਹੀ ਬਾਲਕ੍ਰਿਸ਼ਨ ਨੇ ਕਿਹਾ ਕਿ ਇਸ ਦਵਾਈ ਨਾਲ ਜੁੜੀ ਖੋਜ ਪੂਰੀ ਹੋ ਗਈ ਹੈ ਅਤੇ ਹੁਣ ਇਸ ਦੀ ਮਨਜ਼ੂਰੀ ਨਾਲ ਸਬੰਧਤ ਰਸਮਾਂ ਸਰਕਾਰੀ ਪੱਧਰ ‘ਤੇ ਪੂਰੀਆਂ ਕੀਤੀਆਂ ਜਾ ਰਹੀਆਂ ਹਨ ।