Baba Ramdev on Budget: ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ 2021-22 ਦਾ ਬਜਟ ਪੇਸ਼ ਕੀਤਾ । ਇਸ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਵਿੱਚ ਵਿਕਾਸ ਦੀ ਹਕੀਕਤ ਅਤੇ ਵਿਸ਼ਵਾਸ ਦੀ ਭਾਵਨਾ ਵੀ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰ ਨੇ ਬਜਟ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਸ ਨਾਲ ਆਮ ਆਦਮੀ ਨੂੰ ਕੋਈ ਲਾਭ ਨਹੀਂ ਹੋਵੇਗਾ। ਬਜਟ ਨੂੰ ਲੈ ਕੇ ਪਤੰਜਲੀ ਆਯੁਰਵੈਦ ਦੇ ਸੰਸਥਾਪਕ ਬਾਬਾ ਰਾਮਦੇਵ ਵੀ ਵਿਰੋਧੀ ਧਿਰ ‘ਤੇ ਤੰਜ ਕਸਣ ਤੋਂ ਖੁੰਝੇ ਨਹੀਂ। ਵਿਰੋਧੀ ਧਿਰ ‘ਤੇ ਤੰਜ ਕਸਦਿਆਂ ਸਵਾਮੀ ਰਾਮਦੇਵ ਨੇ ਕਿਹਾ ਕਿ ਜੇ ਕੋਈ ਨੇਤਾ ਅਜਿਹੀ ਸਥਿਤੀ ਵਿੱਚ ਵਧੀਆ ਬਜਟ ਦਿਖਾ ਦਵੇ ਤਾਂ ਮੈਂ 2024 ਵਿੱਚ ਉਸਨੂੰ ਜਿਤਾਉਣ ਲਈ ਮੈਂ ਆਪਣਾ ਸਾਰਾ ਕੁਝ ਕੁਰਬਾਨ ਕਰਨ ਲਈ ਤਿਆਰ ਹਾਂ ।
ਬਜਟ ਨੂੰ ਲੈ ਕੇ ਬਾਬਾ ਰਾਮਦੇਵ ਨੇ ਕਿਹਾ ਕਿ ਸਰਕਾਰ ਨੀਤੀਆਂ ਬਣਾ ਸਕਦੀ ਹੈ । ਜੇ ਕਿਸਾਨ ਆਪਣੀ ਆਮਦਨ ਵਧਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਡੇਅਰੀ ਉਦਯੋਗ ਨੂੰ ਵਧਾਉਣਾ ਪਵੇਗਾ। ਅਜਿਹੀ ਸਥਿਤੀ ਵਿੱਚ ਡੇਅਰੀ ਉਦਯੋਗ ਲਈ ਬੁਨਿਆਦੀ ਢਾਂਚੇ ਦੀ ਜ਼ਰੂਰਤ ਹੈ, ਵਾਤਾਵਰਣ ਦੀ ਜ਼ਰੂਰਤ ਹੈ, ਜਿਸ ਸਹਾਇਤਾ ਦੀ ਜ਼ਰੂਰਤ ਹੈ ਉਹ ਸਰਕਾਰ ਵੱਲੋਂ ਪੂਰੀ ਤਰ੍ਹਾਂ ਪ੍ਰਦਾਨ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਕਿਸਾਨ ਨੂੰ ਆਪਣੇ ਘਰ ਵਿੱਚ ਦੋ ਚਾਰ ਗਾਵਾਂ, ਮੱਝਾਂ ਤੇ ਬੱਕਰੀਆਂ ਨੂੰ ਪਾਲਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਖਾਣ ਵਾਲੇ ਤੇਲਾਂ ਬਾਰੇ ਬਾਬਾ ਰਾਮਦੇਵ ਨੇ ਕਿਹਾ ਕਿ ਅਸੀਂ ਲਗਭਗ ਦੋ ਲੱਖ ਕਰੋੜ ਰੁਪਏ ਦੇ ਖਾਣ ਵਾਲੇ ਤੇਲ ਆਯਾਤ ਕਰਦੇ ਹਾਂ। ਜਦੋਂ ਇਹ ਆਪਣੇ ਦੇਸ਼ ਵਿੱਚ ਬਣਨਾ ਸ਼ੁਰੂ ਹੋ ਜਾਵੇਗਾ ਤਾਂ ਪੰਜ ਸਾਲਾਂ ਵਿੱਚ ਹੀ ਘੱਟੋ-ਘੱਟ 12 ਤੋਂ 15 ਲੱਖ ਕਰੋੜ ਕਿਸਾਨਾਂ ਨੂੰ ਮਿਲਣੇ ਸ਼ੁਰੂ ਹੋ ਜਾਣਗੇ। ਅਜਿਹੀ ਸਥਿਤੀ ਵਿੱਚ ਸਰਕਾਰ ਕੋਲ ਵੱਖ-ਵੱਖ ਕਿਸਮਾਂ ਦੇ ਤੇਲ ਬੀਜਾਂ ਲਈ ਪੂਰੀ ਯੋਜਨਾ ਹੈ । ਇਸ ਨੂੰ ਲਾਗੂ ਕਰਨ ਲਈ ਕਿਸਾਨਾਂ ਨੂੰ ਸਰਕਾਰ ਨਾਲ ਮਿਲ ਕੇ ਕੰਮ ਕਰਨਾ ਪਵੇਗਾ ।