baba ramdev petrol diesel price hike: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਦਾ ਸਿਲਸਿਲਾ ਜਾਰੀ ਹੈ।ਇਸ ਦੌਰਾਨ ਅੱਜ ਯੋਗ ਬਾਬਾ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਜਲਦ ਤੋਂ ਜਲਦ ਘੱਟ ਕਰਨਾ ਚਾਹੀਦਾ ਹੈ।ਸਰਕਾਰ ਨੂੰ ਦੇਸ਼ ਨੂੰ ਚਲਾਉਣ ਲਈ ਰੈਵਨਿਊ ਚਾਹੀਦਾ।ਦੂਜੇ ਪਾਸੇ ਸਰਕਾਰ ਨੂੰ ਲੋਕਾਂ ਦਾ ਵੀ ਸੋਚਣਾ ਚਾਹੀਦਾ ਹੈ ਕਿ ਉਨਾਂ੍ਹ ਦਾ ਬੀਪੀ ਨਾ ਵਧੇ।ਇਹ ਸਰਕਾਰ ਸੰਵੇਦਨਸ਼ੀਲ ਸਰਕਾਰ ਹੈ।ਸਰਕਾਰ ਜਲਦ ਇਸ ‘ਤੇ ਵਿਚਾਰ ਕਰੇਗੀ।ਰਾਮਦੇਵ ਨੇ ਕਿਹਾ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਇਲੈਕਟ੍ਰੀਕ ਵਹੀਕਲ ਲੈ ਕੇ ਆ ਰਹੇ ਹਨ।ਬਿਨ੍ਹਾਂ ਡੀਜ਼ਲ ਪੈਟਰੋਲ ਦੇ ਵੀ ਕੰਮ ਚੱਲੇਗਾ।
ਲੋਕਾਂ ਨੂੰ ਸਾਈਕਲ ਦਾ ਟ੍ਰੇਂਡ ਸ਼ੁਰੂ ਕਰਨਾ ਚਾਹੀਦਾ,ਜੇਕਰ ਨਜ਼ਦੀਕ ਦਫਤਰ ਹੈ ਤਾਂ ਇਸ ਨਾਲ ਲੋਕ ਸਿਹਤਮੰਦ ਰਹਿਣਗੇ।ਉਨਾਂ੍ਹ ਨੇ ਕਿਹਾ ਕਿ ਡੀਜ਼ਲ ਪੈਟਰੋਲ ਨਾਲ ਸਾਰੇ ਟੈਕਸ ਖਤਮ ਕਰ ਦਿੱਤੇ ਜਾਣਗੇ ਤਾਂ 35-40 ਰੁਪਏ ਪੈਟਰੋਲ ਡੀਜ਼ਲ ਮਿਲੇਗਾ।ਹੁਣ ਜੇਕਰ ਹੋਰ ਥਾਂਵਾਂ ਤੋਂ ਟੈਕਸ ਕਲੈਕਸ਼ਨ ਵਧੀਆ ਹੋ ਜਾਵੇ ਤਾਂ ਪੈਟਰੋਲ-ਡੀਜ਼ਲ ਤੋਂ ਟੈਕਸ ਹਟਣ ਨਾਲ ਇਸ ਸਸਤਾ ਹੋ ਜਾਵੇਗਾ।ਦੱਸਣਯੋਗ ਹੈ ਕਿ ਪੈਟਰੋਲ ਅਤੇ ਡੀਜ਼ਲ ਦੇ ਭਾਅ ‘ਚ ਵਾਧੇ ਦਾ ਸਿਲਸਿਲਾ ਲਗਾਤਾਰ 11ਵੇਂ ਦਿਨ ਜਾਰੀ ਰਿਹਾ।ਇਹੀ ਕਾਰਨ ਹੈ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਕਈ ਸ਼ਹਿਰਾਂ ‘ਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਦੇ ਪਾਰ ਹੋ ਗਿਆ ਹੈ।
ਲਾਲ ਕਿਲ੍ਹੇ ਹਿੰਸਾ ‘ਚ ਹੋਰ ਕਈ ਇੰਦਰਜੀਤ ਨਿੱਕੂ ਸਣੇ ਕਈ ਵੱਡੇ ਗਾਇਕ ਤੇ ਕਿਸਾਨ ਆਗੂਆਂ ਚਿਹਰੇ ਆਏ ਸਾਹਮਣੇ