Babri Demolition Case: ਲਖਨਊ: ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿੱਚ ਲਖਨਊ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ 30 ਸਤੰਬਰ ਯਾਨੀ ਅੱਜ ਬੁੱਧਵਾਰ ਨੂੰ ਆਪਣਾ ਫੈਸਲਾ ਸਣਾਉਣ ਜਾ ਰਹੀ ਹੈ। ਇਸ ਕੇਸ ਵਿੱਚ, ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ, ਕਲਿਆਣ ਸਿੰਘ ਅਤੇ ਹੋਰ ਮੁੱਖ ਮੁਲਜ਼ਮ ਹਨ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਬਾਬਰੀ ਮਸਜਿਦ ਕੇਸ ਵਿੱਚ ਸੀਬੀਆਈ ਨੇ 49 ਵਿਅਕਤੀਆਂ ਨੂੰ ਦੋਸ਼ੀ ਬਣਾਇਆ ਸੀ, ਜਿਨ੍ਹਾਂ ਵਿੱਚੋਂ 17 ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 32 ਮੁਲਜ਼ਮ ‘ਤੇ ਅਜੇ ਮੁਕੱਦਮਾ ਚੱਲ ਰਿਹਾ ਹੈ।
ਕੇਸ ਦੇ 32 ਮੁਲਜ਼ਮਾਂ ਦੇ ਨਾਮ ਇਸ ਪ੍ਰਕਾਰ ਹਨ: 1.ਲਾਲ ਕ੍ਰਿਸ਼ਨ ਅਡਵਾਨੀ, 2.ਮੁਰਲੀ ਮਨੋਹਰ ਜੋਸ਼ੀ, 3.ਕਲਿਆਣ ਸਿੰਘ, 4.ਉਮਾ ਭਾਰਤੀ, 5.ਵਿਨੈ ਕਟਿਆਰ, 6.ਸਾਧਵੀ ਰਿਤਮਭਾਰਾ, 7.ਮਹੰਤ ਨ੍ਰਿਤਿਆ ਗੋਪਾਲ ਦਾਸ, 8.ਡਾ.ਰਾਮ ਵਿਲਾਸ ਵੇਦਾਂਤੀ, 9.ਚੰਪਤ ਰਾਏ, 10.ਮਹੰਤ ਧਰਮਦਾਸ, 11.ਸਤੀਸ਼ ਪ੍ਰਧਾਨ, 12.ਪਵਨ ਕੁਮਾਰ ਪਾਂਡੇ, 13.ਲੱਲੂ ਸਿੰਘ, 14.ਪ੍ਰਕਾਸ਼ ਸ਼ਰਮਾ, 15.ਵਿਜੇ ਬਹਾਦੁਰ ਸਿੰਘ, 16. ਸੰਤੋਸ਼ ਦੂਬੇ, 17.ਗਾਂਧੀ ਯਾਦਵ, 18.ਰਾਮਜੀ ਗੁਪਤਾ, 19.ਬ੍ਰਜ ਭੂਸ਼ਣ ਸ਼ਰਨ ਸਿੰਘ, 20.ਕਮਲੇਸ਼ ਤ੍ਰਿਪਾਠੀ, 21.ਰਾਮਚੰਦਰ ਖੱਤਰੀ, 22.ਜੈ ਭਗਵਾਨ ਗੋਇਲ, 23.ਓਮ ਪ੍ਰਕਾਸ਼ ਪਾਂਡੇ, 24.ਅਮਰ ਨਾਥ ਗੋਇਲ, 25.ਜੈਭਾਨ ਸਿੰਘ ਪੋਵਈਆ, 26.ਮਹਾਰਾਜ ਸਵਾਮੀ ਸਾਕਸ਼ੀ, 27.ਵਿਨੈ ਕੁਮਾਰ ਰਾਏ, 28.ਨਵੀਨ ਭਾਈ ਸ਼ੁਕਲਾ, 29.ਆਰ ਐਨ ਸ਼੍ਰੀਵਾਸਤਵ, 30.ਆਚਾਰੀਆ ਧਰਮਿੰਦਰ ਦੇਵ, 31.ਸੁਧੀਰ ਕੁਮਾਰ ਕੱਕੜ, 32.ਧਰਮਿੰਦਰ ਸਿੰਘ ਗੁਰਜਰ।
ਉਨ੍ਹਾਂ 17 ਮੁਲਜ਼ਮਾਂ ਦੇ ਨਾਮ ਕੁੱਝ ਇਸ ਪ੍ਰਕਾਰ ਹਨ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ, 1.ਅਸ਼ੋਕ ਸਿੰਘਲ, 2.ਗਿਰੀਰਾਜ ਕਿਸ਼ੋਰ, 3.ਵਿਸ਼ਨੂੰ ਹਰਿ ਡਾਲਮੀਆ, 4.ਮੋਰੇਸ਼ਵਰ ਸਾਵੇ, 5.ਮਹੰਤ ਅਵੈਦਯਨਾਥ, 6.ਮਹਾਮੰਡਲੇਸ਼ਵਰ ਜਗਦੀਸ਼ ਮੁਨੀ, 7.ਬੈਕੁੰਠ ਲਾਲ ਸ਼ਰਮਾ, 8.ਪਰਮਹੰਸ ਰਾਮਚੰਦਰ ਦਾਸ, 9.ਡਾ.ਸਤੀਸ਼ ਨਗਰ, 10.ਬਾਲਾਸਾਹਿਬ ਠਾਕਰੇ, 11.ਡੀ ਬੀ ਰਾਏ, 12.ਰਮੇਸ਼ ਪ੍ਰਤਾਪ ਸਿੰਘ, 13.ਹਰਗੋਵਿੰਦ ਸਿੰਘ, 14.ਲਕਸ਼ਮੀ ਨਾਰਾਇਣ ਦਾਸ, 15.ਰਾਮ ਨਾਰਾਇਣ ਦਾਸ, 16.ਵਿਨੋਦ ਕੁਮਾਰ ਬਾਂਸਲ, 17.ਰਾਜਮਾਤਾ ਸਿੰਧੀਆ। ਮਹੱਤਵਪੂਰਣ ਗੱਲ ਇਹ ਹੈ ਕਿ 6 ਦਸੰਬਰ 1992 ਨੂੰ ਬਾਬਰੀ ਮਸਜਿਦ ਨੂੰ ਇੱਕ ਭੀੜ ਨੇ ਢਾਹ ਦਿੱਤਾ ਸੀ। ਜਿਸ ਤੋਂ ਬਾਅਦ ਦੋਵਾਂ ਭਾਈਚਾਰਿਆਂ ਵਿੱਚ ਦੇਸ਼ ਭਰ ‘ਚ ਤਣਾਅ ਫੈਲ ਗਿਆ ਸੀ। ਪਿੱਛਲੇ 28 ਸਾਲਾਂ ਵਿੱਚ ਕਈ ਵਾਰ ਇਸ ਮਾਮਲੇ ਦੇ ਜਲਦੀ ਨਿਪਟਾਰੇ ਦੀ ਗੱਲ ਕੀਤੀ ਗਈ ਸੀ।