babri mosque demolished court verdict : ਬਾਬਰੀ ਮਸਜ਼ਿਦ ਮਾਮਲੇ ‘ਚ ਸੀ.ਬੀ.ਆਈ. ਦੀ ਸਪੈਸ਼ਲ ਕੋਰਟ ਨੇ ਸਾਰੇ 32 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ।ਕੋਰਟ ਨੇ ਇਸ ਫੈਸਲੇ ਦਾ ਰੱਖਿਆ ਮੰਤਰੀ ਰਾਜਨਾਥ ਸਿੰਘ, ਉੱਤਰ-ਪ੍ਰਦੇਸ਼ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ,ਸ਼ਿਵਸੈਨਾ ਨੇਤਾ ਸੰਜੇ ਰਾਉਤ ਸਮੇਤ ਕਈ ਆਗੂਆਂ ਨੇ ਫੈਸਲਾ ਦਾ ਸਵਾਗਤ ਕੀਤਾ।ਦੂਜੇ ਪਾਸੇ ਬਾਬਰੀ ਮਸਜਿਦ ਦੇ ਪੱਖ ‘ਚ ਰਹੇ ਇਕਬਾਲ ਅੰਸਾਰੀ ਨੇ ਵੀ ਫੈਸਲੇ ਦਾ ਸਵਾਗਤ ਕੀਤਾ ਹੈ।ਇਕਬਾਲ ਅੰਸਾਰੀ ਨੇ ਕਿਹਾ ਕਿ ਅਸੀਂ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ।ਅਸੀਂ ਨਵੰਬਰ ਦੇ ਇਸ ਫੈਸਲਾ ਦਾ ਸਨਮਾਨ ਕੀਤਾ ਸੀ ਅਤੇ ਹੁਣ ਵੀ ਕਰ ਰਹੇ ਹਾਂ।ਇਸ ਮਾਮਲੇ ਨੂੰ ਹੁਣ ਖਤਮ ਕਰਨਾ ਚਾਹੀਦਾ।ਇਸ ਮਾਮਲੇ ਨੂੰ 28 ਸਾਲ ਹੋ ਗਏ ਹਨ, ਅੱਗੇ ਵਧਣਾ ਚਾਹੀਦਾ ਹੈ।ਸਾਰੇ ਦੋਸ਼ੀ ਬਹੁਤ ਬਜ਼ੁਰਗ ਹੋ ਚੁੱਕੇ ਹਨ।ਇਸ ਫੈਸਲੇ ਤੋਂ ਉਨ੍ਹਾਂ ਨੂੰ ਰਾਹਤ ਮਿਲੇਗੀ।ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਲਖਨਊ ਦੀ
ਵਿਸ਼ੇਸ਼ ਅਦਾਲਤ ਵਲੋਂ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ‘ਚ ਲਾਲਕ੍ਰਿਸ਼ਨ ਅਡਵਾਨੀ, ਕਲਿਆਣ ਸਿੰਘ, ਡਾ. ਮੁਰਲੀ ਮਨੋਹਰ ਜੋਸ਼ੀ, ਓਮਾ ਭਾਰਤੀ ਸਮੇਤ 32 ਲੋਕਾਂ ਦੇ ਕਿਸੇ ਵੀ ਚਾਲ ‘ਚ ਸ਼ਾਮਲ ਨਾ ਹੋਣ ਦੇ ਫੈਸਲੇ ਦਾ ਮੈਂ ਸਵਾਗਤ ਕਰਦਾ ਹਾਂ।ਇਸ ਫੈਸਲੇ ਨਾਲ ਇਹ ਸਾਬਤ ਹੋਇਆ ਹੈ ਕਿ ਦੇਰ ਨਾਲ ਹੀ ਸਹੀ ਪਰ ਸੱਚ ਦੀ ਜਿੱਤ ਹੋਈ ਹੈ।ਦੂਜੇ ਪਾਸੇ ਸੀ.ਐੱਮ.ਯੋਗੀ ਆਦਿੱਤਿਆਨਾਥ ਨੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਬਹੁਤ ਸਾਲਾਂ ਬਾਅਦ ਸੱਚ ਦੀ ਜਿੱਤ ਹੋਈ ਹੈ।ਇਹ ਫੈਸਲਾ ਸ਼ਪੱਸ਼ਟ ਕਰਦਾ ਹੈ ਕਿ ਕਾਂਗਰਸ ਵਲੋਂ ਸਿਆਸੀ ਚਾਲ ਖੇਡੀ ਜਾ ਰਹੀ ਹੈ ਤਾਂ ਜੋ ਉਹ ਲੋਕਾਂ ਦਾ ਵੋਟ ਬੈਂਕ ਖ੍ਰੀਦ ਸਕਣ।ਭਾਜਪਾ ਆਗੂਆਂ, ਵਿਸ਼ਵ ਹਿੰਦੂ ਪਰਿਸ਼ਦ ਨਾਲ ਜੁੜੇ ਅਧਿਕਾਰੀਆਂ ਅਤੇ ਸਮਾਜ ਨਾਲ ਜੁੜੇ ਵੱਖ ਵੱਖ ਸੰਗਠਨਾਂ ਦੇ ਅਧਿਕਾਰੀਆਂ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਉਨ੍ਹਾਂ ਨੂੰ ਝੂਠੇ ਮੁਕੱਦਮਿਆਂ ‘ਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਇਸ ਚਾਲ ਦੀ ਜ਼ਿੰਮੇਦਾਰ ਦੇਸ਼ ਦੀ ਜਨਤਾ ਤੋਂ ਮਾਫੀ ਮੰਗੇ।ਉਥੇ ਹੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਸੱਚ ਪ੍ਰੇਸ਼ਾਨ ਹੋ ਸਕਦਾ ਹੈ, ਪਰ ਹਾਰ ਨਹੀਂ ਸਕਦਾ।ਅੱਜ ਇੱਕ ਵਾਰ ਫਿਰ ਸੱਚ ਦੀ ਜਿੱਤ ਹੋਈ ਹੈ।