bal puraskar awardees via video conferencing: ਪੀਐੱਮ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫ੍ਰੰਸਿੰਗ ਦੇ ਜ਼ਰੀਏ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਕੀਤੀ।ਕਲਾ ਸੰਸਕ੍ਰਿਤੀ, ਇਨੋਵੇਸ਼ਨ, ਸਿੱਖਿਆ, ਸਮਾਜ ਸੇਵਾ ਦੇ ਖੇਤਰ ‘ਚ ਬਿਹਤਰ ਕੰਮ ਕਰਨ ਲਈ ਇਸ ਸਾਲ 32 ਬੱਚਿਆਂ ਨੂੰ ਚੁਣਿਆ ਗਿਆ ਹੈ।ਕਲਾ ਸੰਸਕ੍ਰਿਤੀ ਦੇ ਖੇਤਰ ‘ਚ 7 ਬੱਚਿਆਂ, ਇਨੋਵੇਸ਼ਨ ਦੇ ਖੇਤਰ ‘ਚ 9 ਬੱਚਿਆਂ, ਸਿੱਖਿਆ ਦੇ ਖੇਤਰ 5 ਬੱਚਿਆਂ, ਖੇਡ ਦੀ ਕੈਟੇਗਰੀ ‘ਚ 7 ਬੱਚਿਆਂ ਅਤੇ ਬਹਾਦਰੀ ਲਈ 3 ਬੱਚਿਆਂ ਨੂੰ ਪੁਰਸਕਾਰ ਮਿਲੇਗਾ।ਇਸ ਪ੍ਰੋਗਰਾਮ ਦੌਰਾਨ ਪੀਐੱਮ ਮੋਦੀ ਨੇ ਸੰਬੋਧਿਤ ਵੀ ਕੀਤਾ।ਪੀਐੱਮ ਮੋਦੀ ਨੇ ਕਿਹਾ, ” ਪਿਆਰੇ ਬੱਚਿਆਂ, ਆਪਣੇ ਜੋ ਕੰਮ ਕੀਤਾ ਹੈ, ਤੁਹਾਨੂੰ ਜੋ ਪੁਰਸਕਾਰ ਮਿਲਿਆ ਹੈ, ਉਹ ਇਸ ਲਈ ਵੀ ਖਾਸ ਹੈ ਕਿ ਤੁਸੀਂ ਇਹ ਸਭ ਕੋਰੋਨਾ ਕਾਲ ‘ਚ ਕੀਤਾ ਹੈ।ਇੰਨੀ ਘੱਟ ਉਮਰ ‘ਚ ਤੁਹਾਡੇ ਵਲੋਂ ਕੀਤੇ ਕੰਮ ਹੈਰਾਨ ਕਰਨ ਵਾਲੇ ਹਨ।
ਕੋਰੋਨਾ ਨੇ ਨਿਸ਼ਚਿਤ ਤੌਰ ‘ਤੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ।ਪਰ ਇੱਕ ਗੱਲ ਮੈਂ ਨੋਟ ਕੀਤੀ ਹੈ ਕਿ ਦੇਸ਼ ਦੇ ਬੱਚੇ, ਦੇਸ਼ ਦੀ ਪੀੜੀ ਨੇ ਇਸ ਮਹਾਂਮਾਰੀ ਨਾਲ ਮੁਕਾਬਲਾ ਕਰਨ ‘ਚ ਬਹੁਤ ਭੂਮਿਕਾ ਨਿਭਾਈ ਹੈ।ਸਾਬੁਣ ਨਾਲ 20 ਸੈਕੰਡ ਹੱਥ ਧੋਣਾ ਹੋ ਜਾਂ ਗੱਲ ਬੱਚਿਆਂ ਨੇ ਸਭ ਤੋਂ ਪਕੜੀ ਸੀ।ਪੀਐੱਮ ਮੋਦੀ ਬੱਚਿਆਂ ਨਾਲ ਗੱਲਬਾਤ ਦੌਰਾਨ, ‘ਤੁਹਾਨੂੰ ਸਫਲਤਾ ਦੀ ਖੁਸ਼ੀ ‘ਚ ਖੋ ਨਹੀਂ ਜਾਣਾ ਹੈ।ਜਦੋਂ ਤੁਸੀਂ ਇਥੋਂ ਜਾਉਗੇ ਤਾਂ ਤੁਹਾਡੀ ਖੂਬ ਤਾਰੀਫ ਕਰਨਗੇ।ਪਰ ਤੁਹਾਨੂੰ ਧਿਆਨ ਰੱਖਣਾ ਹੈ ਕਿ ਇਹ ਤਾਰੀਫ ਤੁਹਾਡੇ ਕੰਮਾਂ ਦੇ ਕਾਰਨ ਹੈ।ਤਾਰੀਫ ‘ਚ ਭਟਕ ਕੇ ਜੇਕਰ ਤੁਸੀਂ ਰੁਕ ਗਏ ਤਾਂ ਇਹ ਤਾਰੀਫ ਤੁਹਾਡੇ ਲਈ ਬਾਧਾ ਬਣ ਸਕਦੀ ਹੈ।ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ‘ਤੁਹਾਡੀ ਸਫਲਤਾ ਨੇ ਕਈ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ।ਤੁਹਾਡੇ ਦੋਸਤ, ਸਾਥੀ ਅਤੇ ਦੇਸ਼ ਦੇ ਦੂਜੇ ਬੱਚੇ, ਜੋ ਤੁਹਾਨੂੰ ਟੀਵੀ ‘ਤੇ ਦੇਖ ਰਹੇ ਹੋਣਗੇ, ਤਾਂ ਉਹ ਵੀ ਤੁਹਾਡੇ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣਗੇ।ਨਵੇਂ ਸੰਕਲਪ ਲੈਣਗੇ ਅਤੇ ਉਨ੍ਹਾਂ ਨੇ ਪੂਰਾ ਕਰਨ ਲਈ ਯਤਨ ਕਰਨਗੇ।ਹਰ ਬੱਚੇ ਦੀ ਪ੍ਰਤਿਭਾ ਉਨ੍ਹਾਂ ਦਾ ਟੈਲੇਂਟ ਦੇਸ਼ ਦਾ ਗੌਰਵ ਵਧਾਉਣ ਵਾਲਾ ਹੈ।
ਬਿੱਟੂ ਦੀ ਕੁੱਟਮਾਰ ਤੇ ਰੂਟ ਮੈਪ ਫਾਈਨਲ ਹੋਣ ‘ਤੇ ਕਿਸਾਨਾਂ ਦੀ ਪ੍ਰੈਸ ਕਾਨਫਰੈਂਸ Live