ban on firecrackers many states including delhi beng: ਕੋਰੋਨਾ ਕਾਲ ਅਤੇ ਹਵਾ ਪ੍ਰਦੂਸ਼ਣ ਦੌਰਾਨ ਕਈ ਸੂਬਾ ਸਰਕਾਰਾਂ ਨੇ ਪਟਾਖਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ।ਦਿੱਲੀ,ਹਰਿਆਣਾ, ਪੱਛਮੀ ਬੰਗਾਲ ਅਤੇ ਰਾਜਸਥਾਨ ਤੋਂ ਬਾਅਦ ਹੁਣ ਓਡੀਸ਼ਾ ਸਰਕਾਰ ਨੇ ਪਟਾਕਿਆਂ ‘ਤੇ ਰੋਕ ਲਗਾ ਦਿੱਤੀ ਹੈ।ਓਡੀਸ਼ਾ ਸਰਕਾਰ ਨੇ 10 ਤੋਂ 30 ਨਵੰਬਰ, 2020 ਤੱਕ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ‘ਤੇ ਰੋਕ ਲਗਾ ਦਿੱਤੀ ਹੈ।ਪਟਾਕੇ ਚਲਾਉਣ ਨਾਲ ਵੱਡੇ ਪੈਮਾਨੇ ‘ਤੇ ਨੁਕਸਾਨ ਕਰਨ ਵਾਲੇ ਰਸਾਇਣ ਵਾਤਾਵਰਨ ‘ਚ ਫੈਲਦੇ ਹਨ ਜਿਸ ‘ਚ ਨਾਈਟ੍ਰਸ ਆਕਸਾਈਡ, ਸਲਫਰ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਵਰਗੀ ਗੈਸ ਸ਼ਾਮਲ ਹੈ।ਓਡੀਸ਼ਾ ਸਰਕਾਰ ਦਾ ਕਹਿਣਾ ਹੈ ਕਿ ਕਿਸੇ ਨੂੰ ਪਟਾਕੇ ਵੇਚਦਿਆਂ ਹੋਏ ਦੇਖੇ ਜਾਣ ‘ਤੇ ਬਣਦੀ ਸਜ਼ਾ ਦਿੱਤੀ ਜਾਏਗੀ।ਸਰਕਾਰ ਦਾ ਕਹਿਣਾ ਹੈ ਕਿ ਪਟਾਕੇ ਚਲਾਉਣ ਨਾਲ ਧੂੰਆਂ ਹੁੰਦਾ ਹੈ ਜੋ ਕੋਰੋਨਾ ਮਰੀਜ਼ਾਂ ਲਈ ਵੱਧ ਨੁਕਸਾਨਦਾਇਕ ਹੋਵੇਗਾ, ਇਸ ਲਈ ਲੋਕਾ ਨੂੰ ਪਟਾਕਿਆਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਸੂਬਾ ਸਰਕਾਰਾਂ ਇਸ ਵਾਰ ਦਿਵਾਲੀ ‘ਤੇ ਗ੍ਰੀਨ ਪਟਾਖੇ ਚਲਾਉਣ ਦਾ ਅਪੀਲ ਕਰ ਰਹੀ ਹੈ।ਦਿੱਲੀ ‘ਚ ਪਟਾਕਿਆਂ ਦੇ ਇਸਤੇਮਾਲ ਅਤੇ ਖ੍ਰੀਦ ਵਿਕਰੀ ‘ਤੇ ਰੋਕ ਦੇ ਆਦੇਸ਼ ਜਾਰੀ ਕੀਤੇ ਗਏ ਹਨ।ਪਰ ਦਿੱਲੀ ‘ਚ ਗ੍ਰੀਨ ਕ੍ਰੈਕਰਸ ਭਾਵ ਹਰੇ ਪਟਾਖੇ ਵੇਚਣ ਦੀ
ਇਜਾਜ਼ਤ ਦੇ ਦਿੱਤੀ ਗਈ ਹੈ।ਦਿੱਲੀ ਸਰਕਾਰ ਨੇ ਆਦੇਸ਼ ਦਿੱਤਾ ਹੈ ਕਿ ਬਿਨਾਂ ਗ੍ਰੀਨ ਕ੍ਰੈਕਰਸ ਲੋਗੋ ਦੇ ਪਟਾਕੇ ਬਾਜ਼ਾਰ ‘ਚ ਨਹੀਂ ਵੇਚੇ ਜਾ ਸਕਦੇ।ਦਾਅਵਾ ਕੀਤਾ ਜਾ ਰਿਹਾ ਹੈ ਕਿ ਗ੍ਰੀਨ ਪਟਾਕਿਆਂ ‘ਚ ਬੇਰਿਅਮ ਨਾਈਟ੍ਰੇਟ ਦਾ ਪ੍ਰਯੋਗ ਨਹੀਂ ਹੁੰਦਾ ਹੈ।ਐਲੂਮੀਨੀਅਮ ਦੀ ਮਾਤਰਾ ਵੀ ਬਹੁਤ ਘੱਟ ਹੁੰਦੀ ਹੈ।ਇਸ ਕਾਰਨ ਇਨ੍ਹਾਂ ਪਟਾਕਿਆਂ ਨੂੰ ਚਲਾਉਣ ‘ਤੇ ਪੀਐੱਮ 2.5 ਅਤੇ ਪੀਐੱਮ 10 ਦੀ ਮਾਤਰਾ ‘ਚ ਗਿਰਾਵਟ ਦੀ ਗੱਲ ਕੀਤੀ ਜਾ ਰਹੀ ਹੈ।ਸੁਪਰੀਮ ਕੋਰਟ ਨੇ 2018 ‘ਚ ਗ੍ਰੀਨ ਪਟਾਕਿਆਂ ਨੂੰ ਚਲਾਉਣ ਦੀ ਹਿਮਾਇਤ ਕੀਤੀ ਸੀ।ਇਸ ਤੋਂ ਬਾਅਦ ਕੇਂਦਰੀ ਵਿਗਿਆਨ ਅਤੇ ਉਦਯੋਗਿਕੀ ਮੰਤਰੀ ਡਾ. ਹਰਸ਼ਵਰਧਨ ਨੇ ਪਹਿਲ ਕੀਤੀ। ਰਾਸ਼ਟਰੀ ਵਾਤਾਵਰਣ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ ਨੇ ਗ੍ਰੀਨ ਪਟਾਕੇ ਤਿਆਰ ਕੀਤੇ ਹਨ।ਇਹ ਪ੍ਰੰਪਰਿਕ ਪਟਾਕਿਆਂ ਵਰਗੇ ਹੀ ਹੁੰਦੇ ਹਨ।ਇਨ੍ਹਾਂ ਦੇ ਸੜਨ ਨਾਲ ਘੱਟ ਪ੍ਰਦੂਸ਼ਣ ਹੁੰਦਾ ਹੈ।ਸੁਪਰੀਮ ਕੋਰਟ ਦੀ ਹਿਦਾਇਤ ਹੈ ਕਿ ਘੱਟ ਪ੍ਰਦੂਸ਼ਣ ਫੈਲਾਉਣ ਵਾਲੇ ਗ੍ਰੀਨ ਪਟਾਕੇ ਹੀ ਲਾਇਸੈਂਸ ਹਾਸਲ ਕਰਨ ਵਾਲੇ ਵਪਾਰੀਆਂ ਦੇ ਮਾਧਿਅਮ ਨਾਲ ਵੇਚੇ ਜਾ ਸਕਦੇ ਹਨ।ਹੋਰ ਪਟਾਕਿਆਂ ਅਤੇ ਲੜੀਆਂ ਦੇ ਉਤਪਾਦਨ, ਵਿਕਰੀ ਅਤੇ ਪ੍ਰਯੋਗ ‘ਤੇ ਰੋਕ ਰਹੇਗੀ। ਗ੍ਰੀਨ ਪਟਾਕੇ ਦਿਵਾਲੀ ਨੂੰ ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ ਚਲਾਉਣ ਦੀ ਆਗਿਆ ਹੋਵੇਗੀ।ਜਿਨ੍ਹਾਂ ਪਟਾਕਿਆਂ ਨੂੰ ਵੇਚਿਆ ਜਾਵੇਗਾ।ਉਨ੍ਹਾਂ ਦੇ ਉਪਰ ਗ੍ਰੀਨ ਕ੍ਰੈਕਰ ਦਾ ਲੋਗੋ ਹੋਣਾ ਲਾਜ਼ਮੀ ਹੈ ਅਤੇ ਦੁਕਾਨਾਂ ਤੋਂ ਵੇਚੇ ਜਾਣ ਵਾਲੇ ਪਟਾਕੇ ਕੰਪਨੀਆਂ ਦੇ ਹੋਣੇ ਚਾਹੀਦੇ ਹਨ।