bardhaman rpf employ wife son suicide: ਪੱਛਮੀ ਬੰਗਾਲ ਦੇ ਬਰਧਮਾਨ ਜ਼ਿਲੇ ‘ਚ ਰੇਲਵੇ ਸੁਰੱਖਿਆ ਬਲ(ਆਰਪੀਐੱਫ) ਦੇ ਇੱਕ ਕਰਮਚਾਰੀ ਨੇ ਆਪਣੀ ਪਤਨੀ ਅਤੇ ਚਾਰ ਸਾਲ ਦੇ ਬੇਟੇ ਸਮੇਤ ਖੁਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ।ਇਸ ਘਟਨਾ ‘ਚ ਤਿੰਨਾਂ ਦੀ ਮੌਤ ਹੋ ਗਈ।ਜਦੋਂ ਕਿ ਉਸਦੀ ਇੱਕ 11 ਸਾਲ ਦੀ ਬੇਟੀ ਬਚ ਗਈ।ਅੱਗ ਲੱਗਣ ਤੋਂ ਪਹਿਲਾਂ ਬੇਟੀ ਬਚ ਕੇ ਭੱਜ ਗਈ ਅਤੇ ਉਸਦੀ ਜਾਨ ਬਚ ਗਈ।ਮੰਟੇਸ਼ਵਰ ਥਾਣਾ ਖੇਤਰ ਦੇ ਅਧੀਨ ਮਿਸਤਰੀਪੁਰਾ ਪਿੰਡ ‘ਚ ਹੋਈ ਘਟਨਾ ਦੇ ਪਿਛੇ ਦੀ ਵਜ੍ਹਾ ਹੁਣ ਤੱਕ ਸਾਫ ਨਹੀਂ ਹੋ ਸਕੀ।ਖੁਦ ਦੀ ਜਾਨ ਬਚਾ ਕੇ ਭੱਜਣ ‘ਚ ਕਾਮਯਾਬ ਹੋਈ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਉਸਦੇ ਪਿਤਾ 38 ਸਾਲਾ ਸੁਦੇਬ ਡੇ, ਨੇ ਉਸ ਨੂੰ ਲਗਭਗ 1
ਵਜੇ ਜਗਾਇਆ ਅਤੇ ਉਸ ਨੇ ਦੱਸਿਆ ਉਨ੍ਹਾਂ ਕਿਹਾ ਕਿ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਮਾਰ ਜਾਂਵਾਗੇ।ਲੜਕੀ ਦੀ ਮੰਨੀਏ ਤਾਂ ਉਸਦੇ ਪਿਤਾ ਨੇ ਖੁਦ ‘ਤੇ, ਉਸਦੀ ਮਾਂ ਰੇਖਾ ਅਤੇ ਉਸਦੇ ਭਰਾ ਸਨੇਹਨਸ਼ੂ ‘ਤੇ ਮਿੱਟੀ ਦਾ ਤੇਲ ਪਾਇਆ ਅਤੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ।ਉਹ ਡਰ ਗਈ ਅਤੇ ਭੱਜਣ ‘ਚ ਸਫਲ ਹੋ ਗਈ।ਕਰੀਬ 3 ਵਜੇ ਲੜਕੀ ਨੇ ਇੱਕ ਰਿਸ਼ਤੇਦਾਰ ਨੂੰ ਫੋਨ ਕੀਤਾ ਅਤੇ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ।ਪਰਿਵਾਰਕ ਮੈਂਬਰ ਉਨ੍ਹਾਂ ਦੇ ਘਰ ਪਹੁੰਚੇ ਅਤੇ ਇੱਕ ਕਮਰੇ ‘ਚ ਸੜੇ ਹੋਏ ਮ੍ਰਿਤਕ ਸਰੀਰ ਮਿਲੇ।ਇਸ ਤੋਂ ਇਲਾਵਾ ਪੁਲਸ ਅਧਿਕਾਰੀ ਧੁਬਰਾ ਦਾਸ ਨੇ ਘਟਨਾ ਸਥਾਨ ਦਾ ਜਾਇਜਾ ਲਿਆ ਅਤੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨਾਲ ਗੱਲਬਾਤ ਕੀਤੀ।ਕਟਵਾ ਆਰਪੀਐੱਫ ਦੇ ਇੰਸਪੈਕਟਰ ਇੰਚਾਰਜ ਬੀਬੇਕ ਸਿੰਘ ਨੇ ਕਿਹਾ ਕਿ ਡੇ ਪਿਛਲੇ 5 ਸਾਲਾਂ ਤੋਂ ਕਟਵਾ ‘ਚ ਕੰਮ ਕਰ ਰਹੇ ਸਨ।