ਇਕ ਸਮਾਂ ਸੀ ਜਦੋਂ ਲੋਕਾਂ ਨੂੰ ਕੁਝ ਵੀ ਖਰੀਦਣਾ ਹੋਵੇ ਪਹਿਲਾਂ ਆਪਣੀ ਜੇਬ ਦੇਖਦੇ ਸਨ। ਹੌਲੀ-ਹੌਲੀ ਆਪਣੇ ਦੇਸ਼ ਵਿਚ ਡਿਜੀਟਲ ਪੇਮੈਂਟ ਸ਼ੁਰੂ ਹੋਇਆ ਤੇ ਛੋਟੀ ਤੋਂ ਛੋਟੀ ਚੀਜ਼ ਖਰੀਦਣ ਲਈ ਲੋਕ ਮੋਬਾਈਲ ਤੋਂ ਪੇਮੈਂਟ ਕਰ ਸਕਦੇ ਹਨ। ਹੁਣ ਮਸਲਾ ਸਿਰਫ ਉਨ੍ਹਾਂ ਭਿਖਾਰੀਆਂ ਦੇ ਨਾਲ ਹੈ ਜਿਨ੍ਹਾਂ ਨੂੰ ਅੱਜ ਵੀ ਲੋਕਾਂ ਦੇ ਨਾਲ ਖੁੱਲ੍ਹੇ ਪੈਸਿਆਂ ਦਾ ਇੰਤਜ਼ਾਰ ਰਹਿੰਦਾ ਹੈ।
ਦੇਸ਼ ਵਿਚ ਹਰ ਜਗ੍ਹਾ ਹੁਣ ਡਿਜੀਟਲ ਪੇਮੈਂਟ ਚੱਲਦਾ ਹੈ। ਅਜਿਹੇ ਵਿਚ ਸਬਜੀ ਤੋਂ ਲੈ ਕੇ ਹਰ ਦੁਕਾਨ ਦੇ ਬਾਅਦ ਹੁਣ ਭਿਖਾਰੀ ਵੀ QR ਕੋਡ ਅਪਣਾ ਰਹੇ ਹਨ ਤਾਂ ਕਿ ਲੋਕ ਖੁੱਲ੍ਹੇ ਨਹੀਂ ਹਨ, ਕਹਿ ਕੇ ਅੱਗੇ ਨਾ ਵਧ ਜਾਣ। ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ਵਿਚ ਇਕ ਭਿਖਾਰੀ ਲੋਕਾਂ ਦੀ ਸਹੂਲਤ ਲਈ ਆਪਣੇ ਗਲੇ ਵਿਚ ਕਿਊਆਰ ਕੋਡ ਪਾ ਕੇ ਘੁੰਮ ਰਿਹਾ ਹੈ ਤਾਂ ਕਿ ਲੋਕ ਉਸ ਨੂੰ ਆਸਾਨੀ ਨਾਲ ਭੀਖ ਦੇ ਸਕਣ।
ਇਹ ਵੀ ਪੜ੍ਹੋ : ਲਕਸ਼ਮੀ ਕਾਂਤ ਚਾਵਲਾ ਨੇ MP ਰਵਨੀਤ ਬਿੱਟੂ ‘ਤੇ ਸਾਧਿਆ ਨਿਸ਼ਾਨਾ, ਕਿਹਾ- ‘ਦਲ ਬਦਲਣਾ ਆਪਣੇ ਵੋਟਰਾਂ ਨਾਲ ਧੋਖਾ ਹੈ’
ਵਾਇਰਲ ਹੋ ਰਹੇ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਕ ਅੱਖ ਤੋਂ ਨਾ ਦੇਖ ਸਕਣ ਵਾਲਾ ਦਿਵਿਆਂਗ ਸ਼ਖਸ ਨੇ ਭੀਖ ਮੰਗਣ ਲਈ ਅਜਿਹਾ ਤਰੀਕਾ ਅਪਣਾਇਆ ਹੈ ਜੋ ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਿਅਕਤੀ ਨੇਲੋਕਾਂ ਤੋਂ ਪੈਸੇ ਮੰਗਣ ਲਈ PhonePe QR ਕੋਡ ਆਪਣੇ ਗਲੇ ਵਿਚ ਪਾਇਆ ਹੋਇਆ ਹੈ। ਇਹ ਵੀਡੀਓ ਅਸਮ ਸੂਬੇ ਦੇ ਗੁਹਾਟੀ ਸ਼ਹਿਰ ਦਾ ਦੱਸਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਲੋਕ ਇਸ ਵੀਡੀਓ ਨੂੰ ਤੇਜ਼ੀ ਨਾਲ ਸ਼ੇਅਰ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: