bengal violence political turmoil intensified: ਬੀਜੇਪੀ ਪ੍ਰਧਾਨ ਜੇਪੀ ਨੱਡਾ ਦੇ ਕਾਫਿਲੇ ‘ਤੇ ਹਮਲੇ ਤੋਂ ਬਾਅਦ ਬੰਗਾਲ ‘ਚ ਸਿਆਸਤ ਗਰਮਾ ਗਈ ਹੈ।ਬੀਜੇਪੀ ਅਤੇ ਟੀਐੱਮਸੀ ਵਿਚਾਲੇ ਤਣਾਅ ਵੀ ਵੱਧ ਗਿਆ ਹੈ ਅਤੇ ਨਾਲ ਹੀ ਬੰਗਾਲ ਦੀ ਹਿੰਸਾ ਅਤੇ ਪ੍ਰਦਰਸ਼ਨ ਦਾ ਅਸਰ ਹੁਣ ਰਾਬੀਜੇਪੀ ਪ੍ਰਧਾਨ ਜੇਪੀ ਨੱਡਾ ਦੇ ਕਾਫਿਲੇ ‘ਤੇ ਹਮਲੇ ਤੋਂ ਬਾਅਦ ਬੰਗਾਲ ‘ਚ ਸਿਆਸਤ ਗਰਮਾ ਗਈ ਹੈ।ਬੀਜੇਪੀ ਅਤੇ ਟੀਐੱਮਸੀ ਵਿਚਾਲੇ ਤਣਾਅ ਵੀ ਵੱਧ ਗਿਆ ਹੈ ਅਤੇ ਨਾਲ ਹੀ ਬੰਗਾਲ ਦੀ ਹਿੰਸਾ ਅਤੇ ਪ੍ਰਦਰਸ਼ਨ ਦਾ ਅਸਰ ਹੁਣ ਰਾਬੀਜੇਪੀ ਪ੍ਰਧਾਨ ਜੇਪੀ ਨੱਡਾ ਦੇ ਕਾਫਿਲੇ ‘ਤੇ ਹਮਲੇ ਤੋਂ ਬਾਅਦ ਬੰਗਾਲ ‘ਚ ਸਿਆਸਤ ਗਰਮਾ ਗਈ ਹੈ।ਬੀਜੇਪੀ ਅਤੇ ਟੀਐੱਮਸੀ ਵਿਚਾਲੇ ਤਣਾਅ ਵੀ ਵੱਧ ਗਿਆ ਹੈ ਅਤੇ ਨਾਲ ਹੀ ਬੰਗਾਲ ਦੀ ਹਿੰਸਾ ਅਤੇ ਪ੍ਰਦਰਸ਼ਨ ਦਾ ਅਸਰ ਹੁਣ ਰਾਜਧਾਨੀ ਦਿੱਲੀ ‘ਚ ਵੀ ਦਿਸਣ ਲੱਗਾ ਹੈ।ਬੰਗਾਲ ‘ਚ ਹੁਣ ਰਾਸ਼ਟਰਪਤੀ ਸ਼ਾਸਨ ਤੱਕ ਜਾ ਪਹੁੰਚੀ ਹੈ।ਮਮਤਾ ਸਰਕਾਰ ਅਤੇ ਰਾਜਪਾਲ ਵਿਚਾਲੇ ਵੀ ਬਹਿਸ ਛਿੜ ਗਈ ਹੈ।ਦੱਸਣਯੋਗ ਹੈ ਕਿ ਜੇਪੀ ਨੱਡਾ ‘ਤੇ ਹੋਏ ਹਮਲੇ ਦੇ ਵਿਰੋਧ ‘ਚ ਬੀਜੇਪੀ ਕਾਰਜਕਰਤਾ ਇਕਜੁੱਟ ਹੋ ਕੇ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ।ਬੰਗਾਲ ‘ਚ ਜੇਪੀ ਨੱਡਾ ਦੇ ਕਾਫਿਲੇ ‘ਤੇ ਹਮਲੇ ਤੋਂ ਬਾਅਦ ਬੰਗਾਲ ‘ਚ ਸਿਆਸਤ ਤੇਜ ਹੋ ਗਈ ਹੈ।ਕੋਲਕਾਤਾ ‘ਚ ਬੀਜੇਪੀ ਮਹਿਲਾ ਮੋਰਚਾ ਨੇ ਸੜਕਾਂ ‘ਤੇ ਬੈਠ ਕੇ ਪ੍ਰਦਰਸ਼ਨ ਕੀਤਾ।ਹਾਵੜਾ ‘ਚ ਵੀ ਬੀਜੇਪੀ ਦੀਆਂ ਔਰਤਾਂ ਕਾਰਜਕਾਰੀਆਂ ਨੇ ਪ੍ਰਦਰਸ਼ਨ ਦੌਰਾਨ ਪੁਲਸ ਨਾਲ ਭਿੜ ਗਈਆਂ।ਪੱਛਮੀ ਬੰਗਾਲ ‘ਚ ਭਾਰਤੀ ਜਨਤਾ ਪਾਰਟੀ ਬੀਜੇਪੀ
ਪ੍ਰਧਾਨ ਜੇਪੀ ਨੱਡਾ ਦੇ ਕਾਫਲੇ ‘ਤੇ ਹੋਏ ਹਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਸਰਗਰਮ ਹੋ ਗਏ ਹਨ।ਗ੍ਰਹਿ ਮੰਤਰਾਲੇ ਨੇ ਬੰਗਾਲ ਦੇ ਡੀਜੀਪੀ ਅਤੇ ਮੁੱਖ ਸਕੱਤਰ ਨੂੰ 14 ਦਸੰਬਰ ਨੂੰ ਤਲਬ ਕੀਤਾ ਹੈ।ਦੋਵਾਂ ਅਫਸਰਾਂ ਤੋਂ ਸੁਰੱਖਿਆ ‘ਚ ਲਾਪਰਵਾਹੀ ‘ਤੇ ਸਵਾਲ ਜਵਾਬ ਕੀਤੇ ਜਾਣਗੇ।ਗ੍ਰਹਿ ਮੰਤਰਾਲੇ ਨੇ ਰਾਜਪਾਲ ਜਗਦੀਪ ਧੰਨਖੜ ਤੋਂ ਵੀ ਰਿਪੋਰਟ ਮੰਗੀ ਹੈ।ਇਸ ਦੌ੍ਰਾਨ ਬੰਗਾਲ ਦੀ ਰਾਜਨੀਤੀ ‘ਚ ਹੁਣ ਖੁੱਲ ਕੇ ਖੂਨ ਖਰਾਬੇ ਦੀ ਧਮਕੀ ਜਾਰੀ ਹੋ ਰਹੀ ਹੈ।ਇੱਕ ਦਿਨ ਪਹਿਲਾਂ ਬੀਜੇਪੀ ਪ੍ਰਧਾਨ ਜੇਪੀ ਨੱਡਾ ਦੇ ਕਾਫਲੇ ‘ਤੇ ਪਥਰਾਅ ਤੋਂ ਬਾਅਦ ਬੀਜੇਪੀ ਨੇਤਾ, ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਚਿਤਾਵਨੀ ਭਰਿਆ ਪੈਗਾਮ ਭੇਜ ਰਹੇ ਹਨ।ਪੱਛਮੀ ਬੰਗਾਲ ਦੇ ਰਾਜਪਾਲ ਵੀ ਐਕਸ਼ਨ ‘ਚ ਆ ਗਏ ਹਨ।ਰਾਜਪਾਲ ਨੇ ਰਿਪੋਰਟ ਕੇਂਦਰ ਨੂੰ ਭੇਜ ਦਿੱਤੀ ਹੈ ਜਿਸ ‘ਚ ਕਾਨੂੰਨ-ਵਿਵਸਥਾ ‘ਤੇ ਸਿੱਧੇ-ਸਿੱਧੇ ਸਵਾਲ ਹਨ।
ਇਹ ਵੀ ਦੇਖੋ:ਇਸ ਸਿੱਖ ਵਿਗਿਆਨੀ ਨੇ ਐਨ ਮੌਕੇ ‘ਤੇ ਸਟੇਜ ‘ਤੇ ਪਹੁੰਚ ਕੇ ਨਕਾਰ ਦਿੱਤਾ ਐਨਾ ਵੱਡਾ ਅਵਾਰਡ