bharat bandh advisory issued: ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਆਪਣੇ ਅੰਦੋਲਨ ਨੂੰ ਤੇਜ ਕਰਦੇ ਹੋਏ ਕਿਸਾਨਾਂ ਨੇ 8 ਦਸੰਬਰ ਨੂੰ ‘ਭਾਰਤ ਬੰਦ’ ਦਾ ਐਲਾਨ ਕੀਤਾ ਹੈ।ਇਸ ਐਲਾਨ ਦੇ ਮੱਦੇਨਜ਼ਰ ਸੋਮਵਾਰ ਨੂੰ ਕੇਂਦਰ ਨੇ ਸੂਬਿਆਂ ਲਈ ਭਾਰਤ ਬੰਦ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।ਇਸ ‘ਚ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਨਿਰਦੇਸ਼ਿਤ ਕੀਤਾ ਗਿਆ ਹੈ।ਇਸ ਦੇ ਇਲਾਵਾ ਕੋਰੋਨਾ ਪ੍ਰੋਟੋਕਾਲ ਦਾ ਪਾਲਨ ਕਰਾਉਣਾ ਅਤੇ ਕੋਈ ਵੀ ਅਣਸੁਖਾਵੀਂ ਘਟਨਾ ਨਾ ਹੋਣ ਦੇਣ ਲਈ ਸੂਬਿਆਂ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ।ਕਿਸਾਨ ਸੰਗਠਨਾਂ ਦੇ ਮੁਤਾਬਕ 8 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 3 ਵਜੇ ਤੱਕ ਭਾਰਤ ਬੰਦ ਹੋਵੇਗਾ।
ਇਸ ਦੌਰਾਨ ਸਾਰੇ ਦੁਕਾਨਾਂ ਅਤੇ ਕਾਰੋਬਾਰ ਬੰਦ ਰਹਿਣਗੇ।ਹਰਿਆਣਾ, ਪੰਜਾਬ ਅਤੇ ਰਾਜਸਥਾਨ ‘ਚ ਸਾਰੀਆਂ ਮੰਡੀਆਂ ਬੰਦ ਰਹਿਣਗੀਆਂ।ਪਰ ਵਿਆਹ ਦੇ ਪ੍ਰੋਗਰਾਮ ਨੂੰ ਬੰਦ ਤੋਂ ਛੁੱਟ ਦਿੱਤੀ ਗਈ।ਐਂਬੂਲੈਂਸ ਅਤੇ ਐਮਰਜੈਂਸੀ ਸੇਵਾਵਾਂ ਨੂੰ ਵੀ ਛੋਟ ਰਹੇਗੀ।ਹਾਲਾਂਕਿ ਇਸ ਦੌਰਾਨ ਮੀਡੀਆ ਤੋਂ ਇਲਾਵਾ ਸਾਰੀਆਂ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ।ਕਿਸਾਨ ਨੇਤਾ ਬਲਦੇਵ ਸਿੰਘ ਮੁਤਾਬਕ, ਇਹ ਬੰਦ ਸ਼ਾਂਤੀਪੂਰਨ ਰਹੇਗਾ।ਕਿਸੇ ਨੂੰ ਵੀ ਹਿੰਸਕ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।ਜੇਕਰ ਕਿਸੇ ਨੇ ਹਿੰਸਾ ਦੀ ਕੋਸ਼ਿਸ਼ ਕੀਤੀ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਨੇ ਦੱਸਿਆ ਕਿ ਇਸ ਅੰਦੋਲਨ ਨੂੰ ਸਮਰਥਨ ਦੇਣ ਲਈ ਗੁਜਰਾਤ ਦੇ 250 ਕਿਸਾਨ ਬੰਦ ਨੂੰ ਸਮਰਥਨ ਦੇਣ ਲਈ ਦਿੱਲੀ ਆਵਾਂਗੇ।
ਇਹ ਵੀ ਦੇਖੋ:ਕਿਸਾਨਾਂ ਘੋਲ ਨੇ ਭਰਿਆ ਨੋਜਵਾਨਾ ਵਿੱਚ ਜੋਸ਼, ਹੁਣ ਪੰਜਾਬ ਦੇ ਨੋਜਵਾਨ ਸਾਈਕਲ ਚਲਾ ਪਹੁੰਚ ਰਹੇ ਕੁੰਡਲੀ ਬਾਰਡਰ