bharat bandh updates farmers protest: ਕੇਂਦਰ ਸਰਕਾਰ ਦੇ ਤਿੰਨਾਂ ਨਵੇਂ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਕਈ ਸੂਬਿਆਂ ਦੇ ਕਿਸਾਨ ਨਵੰਬਰ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨ ਅੰਦੋਲਨ ਕਰ ਰਹੇ ਹਨ।ਸ਼ੁੱਕਰਵਾਰ ਭਾਵ 26 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ।
ਕਿਸਾਨਾਂ ਦਾ ਪ੍ਰਦਰਸ਼ਨ ਬੰਦ ਦੇ ਤਹਿਤ ਸ਼ੁਰੂ ਹੋ ਚੁੱਕਾ ਹੈ।ਰਾਜਧਾਨੀ ਦਿੱਲੀ ਦੇ ਕੋਲ ਕਈ ਇਲਾਕਿਆਂ ‘ਚ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ।ਜਾਣਕਾਰੀ ਇਹ ਵੀ ਮਿਲੀ ਕਿ ਕਿਸਾਨਾਂ ਨੇ ਗਾਜ਼ੀਪੁਰ ਦੇ ਕੋਲ ਐੱਨਐੱਸ9 ਬੰਦ ਕੀਤਾ ਹੈ।ਇਸ ਦੌਰਾਨ ਪੁਲਿਸ ਨੇ ਇਹ ਰਾਹ ਖੋਲਿਆ ਸੀ।ਕਿਸਾਨਾਂ ਦੇ ਰਾਹ ਬੰਦ ਕਰਨ ਤੋਂ ਬਾਅਦ ਪੁਲਸ ਨੇ ਵੀ ਬੈਰੀਕੇਡ ਲਗਾ ਦਿੱਤੇ।ਦਿੱਲੀ-ਗਾਜ਼ੀਪੁਰ ਬਾਰਡਰ ਨੂੰ ਪੁਲਸ ਨੇ ਬੰਦ ਕਰ ਦਿੱਤਾ ਹੈ।
ਨਿਹੰਗ ਸਿੰਘਾਂ ਦੇ ENCOUNTER ਦਾ ਜਥੇਬੰਦੀਆਂ ਨੇ ਕੀਤਾ ਵਿਰੋਧ, ਪੁਲਿਸ ਕੋਲ ਗੋਲੀਆਂ ਚਲਾਉਣ ਦਾ ਅਧਿਕਾਰ ਨਹੀਂ