Bharat Biotech warns people: ਭਾਰਤ ਬਾਇਓਟੈਕ ਦੀ ਕੋਵਿਡ-19 ਵੈਕਸੀਨ ਕੋਵੈਕਸੀਨ ਨੂੰ ਡਰੈਗ ਕੰਟ੍ਰੋਲਰ ਆਫ ਇੰਡੀਆ (DCGI) ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਮਿਲਣ ਦੀ ਕਈ ਲੋਕ ਆਲੋਚਨਾ ਕਰ ਰਹੇ ਹਨ। ਇਸਦੀ ਸੁਰੱਖਿਆ, ਪ੍ਰਭਾਵਸ਼ੀਲਤਾ ਅਤੇ ਡੇਟਾ ‘ਤੇ ਪਾਰਦਰਸ਼ੀ ਨੂੰ ਲੈ ਕੇ ਕਈ ਸਵਾਲ ਚੁੱਕੇ ਹਨ। ਇਸ ਵਿਚਕਾਰ ਭਾਰਤ ਬਾਇਓਟੈਕ ਦੇ ਚੇਅਰਮੈਨ ਅਤੇ ਮੈਨੀਜਿੰਗ ਡਾਇਰੇਕਟਰ ਕ੍ਰਿਸ਼ਨ ਐਲਾ ਨੇ ਕਿਹਾ ਕਿ ਕੋਵੈਕਸੀਨ 200 ਫੀਸਦ ਸੁਰੱਖਿਅਤ ਹੈ, ਸਾਨੂੰ ਵੈਕਸੀਨ ਬਣਾਉਣ ਦਾ ਵਧੀਆ ਤਜਰਬਾ ਹੈ ਅਤੇ ਅਸੀਂ ਵਿਗਿਆਨ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਮਾੜੇ ਪ੍ਰਭਾਵ ਨੂੰ ਲੈ ਕੇ ਕੰਪਨੀ ਨੇ ਕਿਹਾ ਕਿ ਜੇਕਰ ਕੋਈ ਇਮਊਨੋ ਕੌਮਪੋਮਾਈਜ਼ਡ ਹੈ ਜਾਂ ਕਿਸੇ ਨੂੰ ਪਹਿਲਾਂ ਤੋਂ ਕੋਈ ਬਿਮਾਰੀ ਹੈ ਅਤੇ ਦਵਾਈ ਚੱਲ ਰਹੀ ਹੈ, ਤਾਂ ਇਸ ਤਰ੍ਹਾਂ ਦੇ ਲੋਕ ਫਿਲਹਾਲ ਕੋਵੈਕਸੀਨ ਨਾ ਲੈਣ। ਭਾਰਤ ਬਾਇਓਟੈਕ ਵੱਲੋਂ ਕੋਵੈਕਸੀਨ ਦੀ ਡਿਟੇਲ ਫੈਕਟਸ਼ੀਟ ਵਿੱਚ ਇਸਦੀ ਜਾਣਕਾਰੀ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਅਜਿਹੇ ਮਰੀਜ ਜੋ ਇਮਊਨੋ ਸੰਪਰੈਸੈਂਟ ਹਨ ਜਾਂ ਫਿਰ ਇਮਿਊਨ ਡੇਫਿਸ਼ਿਯਨਸੀ ਦਾ ਸ਼ਿਕਾਰ ਹੈ, ਉਹ ਵੀ ਵੈਕਸੀਨ ਲੈ ਸਕਦੇ ਹਨ। ਹਾਲਾਂਕਿ, ਟ੍ਰਾਈਲ ਵਿੱਚ ਅਜਿਹੇ ਲੋਕਾਂ ‘ਤੇ ਵੈਕਸੀਨ ਦਾ ਅਸਰ ਘੱਟ ਵੇਖਿਆ ਗਿਆ ਹੈ। ਆਮ ਤੌਰ ‘ਤੇ, ਕੀਮੋਥੇਰੇਪੀ ਕਰ ਰਹੇ ਕੈਂਸਰ ਦੇ ਮਰੀਜ, ਐਚਆਈਵੀ ਪਾਜ਼ੀਟਿਵ ਲੋਕ ਅਤੇ ਸਟੀਰੌਇਡ ਲੈਣ ਵਾਲੇ ਲੋਕ ਈਮਊਨੋ-ਸਪਰੈਸਡ ਹੁੰਦੇ ਹਨ। ਇਸ ਤੋਂ ਇਲਾਵਾ ਭਾਰਤ ਬਾਇਓਟੈਕ ਨੇ ਇਹ ਵੀ ਕਿਹਾ ਕਿ ਅਜਿਹੇ ਲੋਕ ਜਿਨ੍ਹਾਂ ਨੂੰ ਖੂਨ ਨਾਲ ਜੁੜੀ ਬਿਮਾਰੀ ਹੈ ਜਾਂ ਬਲੱਡ ਥੀਨਰਸ ਦੇ ਸ਼ਿਕਾਰ ਹਨ, ਉਹ ਵੀ ਕੋਵੈਕਸੀਨ ਦੀ ਖੁਰਾਕ ਨਾ ਲੈਣ। ਉੱਥੇ ਹੀ ਜੋ ਫਿਲਹਾਲ ਬਿਮਾਰ ਹਨ, ਕੁਝ ਦਿਨਾਂ ਤੋਂ ਬੁਖਾਰ ਹੈ ਜਾਂ ਕੋਈ ਐਲਰਜੀ ਹੈ, ਉਨ੍ਹਾਂ ਨੂੰ ਵੀ ਕੋਵੈਕਸੀਨ ਦੀ ਡੋਜ਼ ਨਹੀਂ ਲੈਣੀ ਚਾਹੀਦੀ।
ਭਾਰਤ ਬਾਇਓਟੇਕ ਨੇ ਆਪਣੀ ਫੈਕਟਸ਼ੀਟ ਵਿੱਚ ਇਹ ਵੀ ਸੁਝਾਅ ਦਿੱਤਾ ਕਿ ਜੇਕਰ ਕੋਵੈਕਸੀਨ ਦੀ ਖੁਰਾਕ ਲੈਣ ਤੋਂ ਬਾਅਦ ਕਿਸੇ ਵਿੱਚ ਕੋਵਿਡ-19 ਨਾਲ ਸੰਕ੍ਰਮਿਤ ਹੋਣ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਆਰਟੀ-ਪੀਸੀਆਰ ਟੈਸਟ ਕਰਵਾਉਣਾ ਹੋਵੇਗਾ। ਇਸਦੇ ਰਿਜਲਟ ਨੂੰ ਹੀ ਸਬੂਤ ਮੰਨਿਆ ਜਾਵੇਗਾ। ਭਾਰਤ ਬਾਇਓਟੇਕ ਨੇ ਕਿਹਾ ਕਿ ਇਹ ਸੁਝਾਅ ਸੰਕੇਤਕ ਤੌਰ ‘ਤੇ ਦਿੱਤੇ ਗਏ ਹਨ। ਕੰਪਨੀ ਨੇ ਕਿਹਾ, ‘ਜੇ ਟੀਕਾਕਰਨ ਤੋਂ ਬਾਅਦ ਕਿਸੇ ਨੂੰ ਕੋਵਿਡ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਬੇਹੱਦ ਮਾਇਲਡ ਹੋ ਸਕਦੇ ਹਨ।
ਇਸ ਤੋਂ ਅੱਗੇ ਭਾਰਤ ਬਾਇਓਟੈਕ ਨੇ ਕਿਹਾ ਕਿ ਵੈਕਸੀਨ ਦੀ ਖੁਰਾਕ ਲੱਗਣ ਦਾ ਮਤਲਬ ਇਹ ਨਹੀਂ ਹੈ ਕਿ ਇਸ ਤੋਂ ਬਾਅਦ ਕੋਵਿਡ-19 ਤੋਂ ਬਚਾਅ ਲਈ ਨਿਰਧਾਰਿਤ ਹੋਰ ਮਾਨਕਾਂ ਦਾ ਪਾਲਣ ਕਰਨਾ ਬੰਦ ਕਰ ਦਿੱਤਾ ਜਾਵੇ।