bharatiya kisan unions rakesh tikait: ਕੇਂਦਰ ਵਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਲੇ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਕਰ ਰਹੇ ਕਿਸਾਨ ਸੰਗਠਨਾਂ ‘ਚ ਭਾਰਤੀ ਕਿਸਾਨ ਯੂਨੀਅਨ ਟਿਕੈਤ ਦਾ ਕਹਿਣਾ ਹੈ ਕਿ ਵਿਰੋਧੀ ਵੀ ਉਨ੍ਹਾਂ ਦੇ ਨਾਲ ਸੜਕਾਂ ‘ਤੇ ਬੈਠਣ ਅਤੇ ਅੰਦੋਲਨ ਕਰਨ।ਦੱਸਣਯੋਗ ਹੈ ਕਿ ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ‘ਚ ਇੱਕ ਮਜ਼ਬੂਤ ਵਿਰੋਧੀ ਧਿਰ ਦੀ ਬਹੁਤ ਲੋੜ ਹੈ ਜਿਸ ਨਾਲ ਸਰਕਾਰ ‘ਤੇ ਦਬਾਅ ਪਵੇ ਪਰ ਅਜਿਹਾ ਕੁਝ ਨਹੀਂ ਹੈ।ਟਿਕੈਤ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਵੀ ਤੰਬੂ ਲਗਾ ਕੇ ਸੜਕਾਂ ‘ਤੇ ਕਿਸਾਨਾਂ ਨਾਲ ਅੰਦੋਲਨ ਸ਼ੁਰੂ ਕਰਨ।ਜਾਣਕਾਰੀ ਮੁਤਾਬਕ ਗਾਜ਼ੀਪੁਰ ਸੀਮਾ ‘ਤੇ ਚੱਲ ਰਹੇ ਅੰਦੋਲਨ ਦੇ ਅਗਵਾਈਕਾਰ ਟਿਕੈਤ ਨੇ ਕਿਹਾ, ਇਹ ਜ਼ਰੂਰੀ ਹੈ ਕਿ ਦੇਸ਼ ‘ਚ ਮਜ਼ਬੂਤ ਵਿਰੋਧੀ ਧਿਰ ਹੋਵੇ।ਜਿਸ ਨਾਲ ਸਰਕਾਰ ਡਰੇ ਪਰ ਇਥੇ ਅਜਿਹਾ ਕੁਝ ਨਹੀਂ ਹੈ।ਇਸੇ ਕਾਰਨ ਕਿਸਾਨਾਂ ਨੂੰ ਸੜਕਾਂ ‘ਤੇ ਆਉਣਾ ਪੈ ਰਿਹਾ ਹੈ।ਵਿਰੋਧੀਆਂ ਨੂੰ ਖੇਤੀ ਕਾਨੂੰਨਾਂ ਦੇ ਵਿਰੁੱਧ ਸੜਕਾਂ ‘ਤੇ ਉਤਰਨਾ ਚਾਹੀਦਾ ਹੈ।ਟਿਕੈਤ ਦਾ ਬਿਆਨ ਸਰਕਾਰ ਅਤੇ ਕਿਸਾਨਾਂ ਦੌਰਾਨ ਹੋਣ ਵਾਲੀ 7ਵੇਂ ਦੌਰ ਦੀ ਗੱਲਬਾਤ
ਤੋਂ ਪਹਿਲਾਂ ਆਇਆ ਹੈ।ਦੱਸਣਯੋਗ ਹੈ ਕਿ ਬੁੱਧਵਾਰ ਨੂੰ ਖੇਤੀ ਕਾਨੂੰਨਾਂ ਦੇ ਵਿਵਾਦ ‘ਤੇ ਸਰਕਾਰ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਹੋਵੇਗੀ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੰਯੁਕਤ ਸਕੱਤਰ ਸੁਖਵਿੰਦਰ ਸਿੰਘ ਸਾਬਰਾ ਨੇ ਕਿਹਾ ਕਿ ਕਿਸਾਨਾਂ ਅਤੇ ਸਰਕਾਰ ਦੌਰਾਨ 5 ਦੌਰ ਦੀ ਗੱਲਬਾਤ ਹੋ ਚੁੱਕੀ ਜੋ ਕਿ ਬੇਨਤੀਜਾ ਰਹੀ।ਸਾਨੂੰ ਨਹੀਂ ਲੱਗਦਾ ਕਿ ਅੱਜ ਵੀ ਕਿਸੇ ਹੱਲ ਤੱਕ ਪਹੁੰਚਾਗੇ।ਤਿੰਨ ਖੇਤੀ ਕਾਨੂੰਨਾਂ ਨੇ ਰੱਦ ਕੀਤਾ ਜਾਣਾ ਚਾਹੀਦਾ ਹੈ।ਦੱਸਣਯੋਗ ਹੈ ਕਿ ਕੇਂਦਰ ਅਤੇ ਅੰਦੋਲਨ ਕਰ ਰਹੇ ਕਿਸਾਨ ਸੰਗਠਨਾਂ ਦੇ ਦੌਰਾਨ ਅੱਜ ਗੱਲਬਾਤ ਹੋਵੇਗੀ ਦੂਜੇ ਪਾਸੇ ਪ੍ਰਦਰਸ਼ਕਾਰੀ ਕਿਸਾਨ ਸੰਗਠਨਾਂ ਨੇ ਕਿਹਾ ਕਿ ਚਰਚਾ ਸਿਰਫ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਤੌਰ-ਤਰੀਕਿਆਂ ਅਤੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇਣ ‘ਤੇ ਹੀ ਹੋਵੇਗੀ।ਇਸ ਦੌਰਾਨ ਕੇਂਦਰ ਅਤੇ ਕਿਸਾਨਾਂ ਦੌਰਾਨ ਛੇਵੇਂ ਦੌਰ ਦੀ ਗੱਲਬਾਤ ਤੋਂ ਇਕੱ ਦਿਨ ਪਹਿਲਾਂ ਕੇਂਦਰੀ ਮੰਤਰੀ ਨਰਿੰਦਰ ਤੋਮਰ ਅਤੇ ਪੀਯੂਸ਼ ਗੋਇਲ ਨੇ ਸੀਨੀਅਰ ਭਾਜਪਾ ਨੇਤਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ।ਦੱਸ ਦੇਈਏ ਕਿ ਇਸ ਬੈਠਕ ‘ਚ ਇਸ ਬਾਰੇ ‘ਚ ਚਰਚਾ ਕੀਤੀ ਕਿ ਬੁੱਧਵਾਰ ਨੂੰ ਕਿਸਾਨਾਂ ਦੇ ਨਾਲ ਹੋਣ ਵਾਲੀ ਗੱਲਬਾਤ ‘ਚ ਸਰਕਾਰ ਦਾ ਕੀ ਰੁਖ ਹੋਵੇਗਾ।
ਮੋਦੀ ਅੰਬਾਨੀ-ਅਡਾਨੀ ਦੇ ਐਡਾ ਥੱਲੇ ਲੱਗਾ ਕਿ Jio ਦੇ ਸਿਮ Advertisement ਕਰਦਾ ਤੇ BSNL ਨੂੰ ਡੋਬ ਰਿਹਾ