Bhiwandi building collapse: ਮਹਾਂਰਾਸ਼ਟਰ ਦੇ ਭਿਵੰਡੀ ਸ਼ਹਿਰ ਵਿੱਚ ਹੋਏ ਇਮਾਰਤ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 35 ਹੋ ਗਈ ਹੈ । ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਰਾਤ ਨੂੰ ਇਮਾਰਤ ਦੇ ਮਲਬੇ ਵਿਚੋਂ 7 ਹੋਰ ਲਾਸ਼ਾਂ ਬਰਾਮਦ ਹੋਈਆਂ ਹਨ । ਇਸ ਦੇ ਨਾਲ ਹੀ ਪਟੇਲ ਅਹਾਤੇ ਦੀ 4 ਦਹਾਕੇ ਪੁਰਾਣੀ ਜਿਲਾਨੀ ਇਮਾਰਤ ਦੇ ਮਲਬੇ ਤੋਂ ਹੁਣ ਤੱਕ 25 ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਹ ਇਮਾਰਤ ਸੋਮਵਾਰ ਸਵੇਰੇ ਕਰੀਬ 3.45 ਵਜੇ ਢਹਿ ਗਈ ਸੀ।
ਜਦੋਂ ਇਹ ਇਮਾਰਤ ਡਿੱਗੀ ਉਸ ਸਮੇਂ ਸਾਰੇ ਲੋਕ ਸੁੱਤੇ ਹੋਏ ਸਨ, ਇਸ ਲਈ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਮਲਬੇ ਤੋਂ ਕੱਢਿਆ ਗਿਆ ਹੈ। ਇਸ ਦੇ ਲਈ ਸਥਾਨਕ ਬਚਾਅ ਟੀਮਾਂ ਅਤੇ ਐਨਡੀਆਰਐਫ ਦੇ ਨਾਲ, ਡੌਗ ਸਕੁਐਡ ਨੇ 4 ਦਰਜਨ ਤੋਂ ਵੱਧ ਲੋਕਾਂ ਦੀ ਭਾਲ ਕੀਤੀ ਹੈ। ਜਿਨ੍ਹਾਂ ਵਿੱਚ ਘੱਟੋ-ਘੱਟ 10 ਲੋਕ ਹਸਪਤਾਲਾਂ ਵਿੱਚ ਦਾਖਲ ਹਨ। ਇਸ ਮਾਮਲੇ ਵਿੱਚ BNMC ਨੇ ਸੋਮਵਾਰ ਦੇਰ ਰਾਤ ਦੋ ਅਧਿਕਾਰੀਆਂ ਸੁਧਮ ਜਾਧਵ ਅਤੇ ਦੁਧਨਾਥ ਯਾਦਵ ਨੂੰ ਮੁਅੱਤਲ ਕਰ ਦਿੱਤਾ, ਜਦਕਿ ਨਾਰਪੋਲੀ ਪੁਲਿਸ ਨੇ ਬਿਲਡਰ ਸਈਦ ਅਹਿਮਦ ਜਿਲਾਨੀ ਅਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ । ਠਾਣੇ ਦੇ ਸਰਪ੍ਰਸਤ ਮੰਤਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਏਕਨਾਥ ਸ਼ਿੰਦੇ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਇਸਦੇ ਨਾਲ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ । ਇਸ ਦੇ ਨਾਲ ਹੀ ਜ਼ਖਮੀਆਂ ਲਈ ਮੁਫਤ ਡਾਕਟਰੀ ਇਲਾਜ ਦਾ ਐਲਾਨ ਕੀਤਾ ਗਿਆ ਹੈ। ਇਸ ਘੱਟ ਗਿਣਤੀ ਵਾਲੇ ਕਸਬੇ ਵਿੱਚ 102 ਹੋਰ ਇਮਾਰਤਾਂ ਨੂੰ ‘ਖ਼ਤਰਨਾਕ’ ਘੋਸ਼ਿਤ ਕੀਤਾ ਗਿਆ ਹੈ ਅਤੇ ਸਾਵਧਾਨੀ ਵਜੋਂ ਖਾਲੀ ਕਰਵਾ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਮੁੰਬਈ ਮਹਾਂਨਗਰ ਖੇਤਰ ਵਿੱਚ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜਾ ਵੱਡਾ ਹਾਦਸਾ ਹੈ । ਇਸ ਤੋਂ ਪਹਿਲਾਂ 24 ਅਗਸਤ ਨੂੰ ਰਾਏਗੜ੍ਹ ਦੇ ਮਹਾਦ ਸ਼ਹਿਰ ਵਿੱਚ ਇਮਾਰਤ ਡਿੱਗਣ ਕਾਰਨ 16 ਲੋਕਾਂ ਦੀ ਜਾਨ ਚਲੀ ਗਈ ਸੀ।