Bhopal man accused of selling remdesivir : ਮੱਧ ਪ੍ਰਦੇਸ਼ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਸੰਕ੍ਰਮਣ ਦੇ ਵਿਚਕਾਰ ਰੈਮਡਿਸੀਵਰ ਟੀਕੇ ਦੀ ਇੱਕ ਵੱਡੀ ਮੰਗ ਹੈ। ਪਰ ਬਿਪਤਾ ਦੇ ਸਮੇਂ ਵੀ, ਕੁੱਝ ਲੋਕ ਰੈਮਡਿਸੀਵਰ ਦੀ ਕਾਲਾ ਬਜ਼ਾਰੀ ਕਰ ਮੁਨਾਫਾ ਕਮਾਉਣ ਵਿੱਚ ਲੱਗੇ ਹੋਏ ਹਨ। ਭੋਪਾਲ ਪੁਲਿਸ ਨੇ ਅਜਿਹੇ ਹੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਇੱਕ ਨਿੱਜੀ ਹਸਪਤਾਲ ਵਿੱਚ ਨਰਸਿੰਗ ਸਟਾਫ ਹੈ, ਅਤੇ ਰੈਮਡਿਸੀਵਰ ਟੀਕੇ ਉਥੋਂ ਲਿਆਉਂਦਾ ਸੀ ਅਤੇ ਬਲੈਕ ਵਿੱਚ ਵੇਚਦਾ ਸੀ। ਹੈਰਾਨੀ ਦੀ ਗੱਲ ਹੈ ਕਿ ਹਸਪਤਾਲ ਵਿੱਚ ਨਰਸ ਵਜੋਂ ਕੰਮ ਕਰਨ ਵਾਲੀ ਦੋਸ਼ੀ ਨੌਜਵਾਨ ਦੀ ਪ੍ਰੇਮਿਕਾ ਹੀ ਉਸ ਨੂੰ ਰੈਮਡਿਸੀਵਰ ਟੀਕੇ ਹਸਪਤਾਲ ਚੋਰੀ ਕਰ ਕੇ ਦਿੰਦੀ ਸੀ। ਦਰਅਸਲ, ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਵਿਅਕਤੀ ਭੋਪਾਲ ਦੇ ਜੇਕੇ ਹਸਪਤਾਲ ਦੇ ਬਾਹਰ ਰੈਮਡਿਸੀਵਰ ਟੀਕੇ ਵੇਚਣ ਲਈ ਖੜਾ ਹੈ। ਜਦੋਂ ਪੁਲਿਸ ਨੇ ਇਸ ਵਿਅਕਤੀ ਨੂੰ ਜਾਲ ਵਿਛਾ ਕੇ ਫੜਿਆ, ਤਾਂ ਉਸਦੀ ਜੇਬ ਵਿੱਚੋਂ ਰੈਮਡਿਸੀਵਰ ਟੀਕੇ ਦੀ ਇੱਕ ਸ਼ੀਸ਼ੀ ਮਿਲੀ। ਜਦੋਂ ਇਸ ਨਾਲ ਜੁੜੇ ਕਾਗਜ਼ ਬਾਰੇ ਪੁੱਛਿਆ ਗਿਆ ਤਾਂ ਉਸਨੇ ਬਿਲ ਜਾਂ ਕੋਈ ਹੋਰ ਕਾਗਜ਼ ਰੱਖਣ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸਦਾ ਨਾਮ ਝਲਕਣ ਸਿੰਘ ਮੀਨਾ ਹੈ ਅਤੇ ਉਹ ਜੇਕੇ ਹਸਪਤਾਲ ਵਿੱਚ ਨਰਸਿੰਗ ਸਟਾਫ਼ ਦਾ ਕੰਮ ਕਰਦਾ ਹੈ। ਮੁਲਜ਼ਮ ਨੇ ਦੱਸਿਆ ਕਿ ਉਸਦੀ ਪ੍ਰੇਮਿਕਾ ਸ਼ਾਲਿਨੀ ਵਰਮਾ, ਜੋ ਉਸ ਨਾਲ ਹਸਪਤਾਲ ਵਿੱਚ ਕੰਮ ਕਰਦੀ ਹੈ, ਕੋਰੋਨਾ ਮਰੀਜ਼ ਨੂੰ ਲਗਾਏ ਜਾਣ ਵਾਲੇ ਰੈਮਡਿਸੀਵਰ ਟੀਕੇ ਨੂੰ ਚੋਰੀ ਕਰਦੀ ਸੀ ਅਤੇ ਕੋਰੋਨਾ ਮਰੀਜ਼ ਨੂੰ ਰੈਮਡਿਸੀਵਰ ਦੀ ਬਜਾਏ ਆਮ ਟੀਕੇ ਲਗਵਾਉਂਦੀ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਅਤੇ ਉਸ ਦੀ ਪ੍ਰੇਮਿਕਾ ਨੇ ਪਹਿਲਾਂ ਵੀ ਰੈਮਡਿਸੀਵਰ ਟੀਕੇ ਨੂੰ 20 ਹਜ਼ਾਰ ਤੋਂ 30 ਹਜ਼ਾਰ ਰੁਪਏ ਵਿੱਚ ਵੇਚਿਆ ਸੀ। ਮੁਲਜ਼ਮ ਨੇ ਦੱਸਿਆ ਕਿ 16 ਅਪ੍ਰੈਲ ਨੂੰ ਇੱਕ ਰੈਮਡਿਸੀਵਰ ਟੀਕਾ ਚੋਰੀ ਕਰਕੇ ਹਸਪਤਾਲ ਦੇ ਹੀ ਇੱਕ ਡਾਕਟਰ ਨੂੰ ਤਕਰੀਬਨ 13 ਹਜ਼ਾਰ ਰੁਪਏ ਵਿੱਚ ਵੇਚ ਦਿੱਤਾ ਸੀ। ਫਿਲਹਾਲ ਪੁਲਿਸ ਨੇ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਝਲਕਣ ਸਿੰਘ ਮੀਨਾ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਉਸ ਦੀ ਪ੍ਰੇਮਿਕਾ ਸ਼ਾਲਿਨੀ ਵਰਮਾ ਦੀ ਭਾਲ ਕੀਤੀ ਜਾ ਰਹੀ ਹੈ।
ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ। ਜਿਸ ਕਾਰਨ ਹਰ ਰਾਜ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ । ਦੇਸ਼ ਦੇ ਹਰ ਰਾਜ ਵਿੱਚ ਸਥਿਤੀ ਇੰਨੀ ਭਿਆਨਕ ਹੋ ਗਈ ਹੈ ਕਿ ਮਰੀਜ਼ਾਂ ਨੂੰ ਹਸਪਤਾਲ ਵਿੱਚ ਬੈੱਡ ਤੱਕ ਨਹੀਂ ਮਿਲ ਰਹੇ ਹਨ ਅਤੇ ਕੋਰੋਨਾ ਮਰੀਜ਼ ਹਸਪਤਾਲ ਦੇ ਬਾਹਰ ਹੀ ਦਮ ਤੋੜ ਰਹੇ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੋਰੋਨਾ ਦੇ ਨਵੇਂ ਕੇਸ ਆਉਣ ਤੋਂ ਬਾਅਦ ਦੇਸ਼ ਵਿੱਚ ਕੁੱਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1 ਕਰੋੜ 66 ਲੱਖ 10 ਹਜ਼ਾਰ 481 ਹੋ ਗਈ ਹੈ । ਪਿਛਲੇ 24 ਘੰਟਿਆਂ ਵਿੱਚ ਕੈਰੋਨਾ ਵਾਇਰਸ ਦੇ 3,46,786 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ 2624 ਲੋਕਾਂ ਦੀ ਮੌਤ ਹੋ ਚੁੱਕੀ ਹੈ।