ਕੇਂਦਰ ਸਰਕਾਰ ਨੇ ਔਰਤਾਂ ਦੇ ਪੈਨਸ਼ਨ ਦੇ ਹੱਕਦਾਰ ਬਣਾਉਣ ਦੇ ਮਾਮਲੇ ਵਿਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ।ਹੁਣ ਔਰਤਾਂ ਆਪਣੇ ਪੈਨਸ਼ਨ ਦਾ ਹੱਕਦਾਰ ਪਤੀ ਦੀ ਬਜਾਏ ਬੱਚਿਆਂ ਨੂੰ ਬਣਾ ਸਕਦੀਆਂ ਹਨ। ਕੇਂਦਰ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਮਹਿਲਾ ਕਰਮਚਾਰੀ ਪਤੀ ਦੀ ਬਜਾਏ ਆਪਣੇ ਪੁੱਤਰ ਜਾਂ ਧੀ ਨੂੰ ਪਰਿਵਾਰਕ ਪੈਨਸ਼ਨ ਲਈ ਨਾਮਜ਼ਦ ਕਰ ਸਕਦੀਆਂ ਹਨ। ਅਕਸਰ ਪਤੀ ਤੇ ਪਤਨੀ ਦੇ ਵਿਵਾਦ ਵਿਚ ਔਰਤਾਂ ਨੂੰ ਪੈਨਸ਼ਨ ਦਾ ਹੱਕਦਾਰ ਬਣਾਉਣ ਵਿਚ ਕਿਸ ਨੂੰ ਹੱਕਦਾਰ ਬਣਾਇਆ ਜਾਵੇ, ਇਸ ਦੀ ਸਮੱਸਿਆ ਆਉਂਦੀ ਸੀ। ਇਸੇ ਨੂੰ ਦੇਖਦਿਆਂ ਕੇਂਦਰ ਨੇ ਪੈਨਸ਼ਨ ਰੂਲ ਵਿਚ ਮਹਿਲਾਵਾਂ ਲਈ ਇਹ ਬਦਲਾਅ ਕੀਤਾ ਹੈ।
ਇਸ ਨਿਯਮ ਤਹਿਤ ਸਰਕਾਰੀ ਮੁਲਾਜ਼ਮ ਮੌਤ ਦੇ ਬਾਅਦ ਜਾਂ ਛੁੱਟੀ ਮਿਲਣ ਦੇ ਬਾਅਦ ਫੈਮਿਲੀ ਪੈਨਸ਼ਨ ਦੇਣ ਦੀ ਵਿਵਸਥਾ ਹੈ। ਜੇਕਰ ਕਿਸੇ ਸਰਕਾਰੀ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪੈਨਸ਼ਨ ਦਾ ਹੱਕਦਾਰ ਜੀਵਨ ਪਤਨੀ ਜਾਂ ਪਤੀ ਨੂੰ ਸਭ ਤੋਂ ਪਹਿਲਾਂ ਬਣਾਇਆ ਜਾਂਦਾ ਹੈ। ਪਰ ਕਈ ਮਾਮਲਿਆਂ ਵਿਚ ਪਤੀ-ਪਤਨੀ ਵਿਚ ਪਹਿਲਾਂ ਤੋਂ ਕੋਈ ਝਗੜਾ ਚੱਲ ਰਿਹਾ ਹੁੰਦਾ ਹੈ ਜਾਂ ਦੋਵੇਂ ਵੱਖ ਰਹਿ ਰਹੇ ਹੁੰਦੇ ਹਨ। ਇਨ੍ਹਾਂ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਨਿਯਮ ਵਿਚ ਬਦਲਾਅ ਕਰਦੇ ਹੋਏ ਵਿਵਸਥਾ ਕੀਤੀ ਜਾ ਰਹੀ ਹੈ ਕਿ ਹੁਣ ਮਹਿਲਾ ਆਪਣੀ ਪੈਨਸ਼ਨ ਦਾ ਪਹਿਲਾ ਹੱਕਦਾਰ ਆਪਣੇ ਬੱਚਿਆਂ ਨੂੰ ਬਣਾ ਸਕਦੀ ਹੈ।
ਇਹ ਵੀ ਪੜ੍ਹੋ : ਐਂਟੀ ਨਾਰਕੋਟਿਕਸ ਟੀਮ ਨੇ ਹੈਰੋ.ਇਨ ਅਤੇ ਕਾਰ ਸਣੇ ਇੱਕ ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ
ਪੈਨਸ਼ਨ ਅਤੇ ਪੈਨਸ਼ਨਰਜ਼ ਕਲਿਆਣ ਵਿਭਾਗ (ਡੀਓਪੀਪੀਡਬਲਯੂ) ਨੇ ਹੁਣ ਨਿਯਮਾਂ ਵਿਚ ਸੋਧ ਕਰਦੇ ਹੋਏ ਇਹ ਤਰਕ ਦਿੱਤਾ ਕਿ ਤਲਾਕ ਜਾਂ ਘਰੇਲੂ ਹਿੰਸਾ ਦੀ ਸੁਰੱਖਿਆ ਅਧਿਨਿਯਮ ਤਹਿਤ ਚੱਲ ਰਹੇ ਮਾਮਲਿਆਂ ਵਿਚ ਇਸ ਸੋਧ ਨਾਲ ਮਹਿਲਾਵਾਂ ਨੂੰ ਇਹ ਸਹੂਲਤ ਕਿ ਉਹ ਆਪਣੇ ਪਤੀ ਦੀ ਬਜਾਏ ਆਪਣੇ ਬੱਚਿਆਂ ਨੂੰ ਪੈਨਸ਼ਨ ਦਾ ਹੱਕਦਾਰ ਬਣਾ ਸਕੇਗੀ। ਇਹ ਸੋਧ ਡੀ.ਓ.ਪੀ.ਪੀ.ਡਬਲਯੂ ਵੱਲੋਂ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨਾਲ ਸਲਾਹ ਮਸ਼ਵਰਾ ਕਰਕੇ ਪ੍ਰਾਪਤ ਪ੍ਰਤੀਨਿਧਤਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”