Big jams in delhi : ਦਿੱਲੀ ਪੁਲਿਸ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਹੋਏ ਹੰਗਾਮੇ ਤੋਂ ਬਾਅਦ ਸਾਵਧਾਨੀ ਦੇ ਤੌਰ ਤੇ ਕਈ ਸੜਕਾਂ ਨੂੰ ਬੰਦ ਕਰ ਦਿੱਤਾ ਹੈ, ਜਦਕਿ ਪੁਰਾਣੀ ਦਿੱਲੀ ਦੇ ਲਾਲ ਕਿਲ੍ਹੇ ਅਤੇ ਜਾਮਾ ਮਸਜਿਦ ਮੈਟਰੋ ਸਟੇਸ਼ਨ ਨੂੰ ਵੀ ਬੰਦ ਕਰ ਦਿੱਤਾ ਹੈ। ਇਸ ਕਾਰਨ, ਦਿੱਲੀ ਦੇ ਬਹੁਤ ਸਾਰੇ ਖੇਤਰ ਅਤੇ ਦਿੱਲੀ ਵਿੱਚ ਦਾਖਲ ਹੋਣ ਵਾਲੀਆਂ ਬਹੁਤ ਸਾਰੀਆਂ ਸੜਕਾਂ ਭਿਆਨਕ ਜਾਮ ਦੀ ਸਥਿਤੀ ਵਿੱਚ ਹਨ। ਅੱਜ ਸਵੇਰੇ ਦਿੱਲੀ-ਨੋਇਡਾ-ਦਿੱਲੀ (ਡੀ ਐਨ ਡੀ) ਫਲਾਈਵੇਅ ‘ਤੇ ਭਾਰੀ ਜਾਮ ਲੱਗਿਆ, ਜਿਸ ਤੋਂ ਬਾਅਦ ਟ੍ਰੈਫਿਕ ਅਜੇ ਵੀ ਆਮ ਨਹੀਂ ਹੋਇਆ ਹੈ। ਬੁੱਧਵਾਰ ਸਵੇਰੇ ਜਾਮ ਦੇ ਮੱਦੇਨਜ਼ਰ, ਦਿੱਲੀ ਪੁਲਿਸ ਨੇ ਅਡਵਾਈਜਰੀ ਜਾਰੀ ਕੀਤੀ ਅਤੇ ਲੋਕਾਂ ਨੂੰ ਜਾਮ ਵਾਲੇ ਰੂਟਾਂ ਤੋਂ ਬਚਣ ਲਈ ਕਿਹਾ। ਦਿੱਲੀ ਟ੍ਰੈਫਿਕ ਪੁਲਿਸ ਨੇ ਟਵੀਟ ਕੀਤਾ, “ਆਈ ਟੀ ਓ ਲਾਂਘਾ, ਜੋ ਕਿ ਸਵੇਰ ਤੱਕ ਬੰਦ ਰਿਹਾ ਸੀ ਅਤੇ ਕਨੌਟ ਪਲੇਸ ਨੇੜੇ ਮਿੰਟੋ ਰੋਡ ਨੂੰ ਫਿਰ ਖੋਲ੍ਹ ਦਿੱਤਾ ਗਿਆ ਹੈ। ਉਥੋਂ ਬੈਰੀਕੇਡ ਵੀ ਹਟਾ ਦਿੱਤੇ ਗਏ ਹਨ।”
ਦਿੱਲੀ ਵਿੱਚ ਦਾਖਲ ਹੋਣ ਵਾਲੇ ਇਲਾਕਿਆਂ, ਖ਼ਾਸਕਰ ਆਨੰਦ ਵਿਹਾਰ, ਕਲਿੰਦੀ ਕੁੰਜ, ਨੋਇਡਾ ਲਿੰਕ ਰੋਡ ਅਤੇ ਦੱਖਣੀ ਦਿੱਲੀ ਦੇ ਕਈ ਰੂਟਾਂ ‘ਤੇ ਭਾਰੀ ਜਾਮ ਸੀ। ਸੜਕਾਂ ‘ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਦਿਖਾਈ ਦਿੱਤੀਆਂ ਅਤੇ ਉਹ ਘੰਟਿਆਂ ਬੱਧੀ ਵੀ ਜਾਰੀ ਹਨ। ਇਸ ਕਾਰਨ ਅੱਜ ਲੋਕਾਂ ਨੂੰ ਦਫਤਰ ਪਹੁੰਚਣ ਵਿੱਚ ਕਾਫ਼ੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪਿਆ ਹੈ। ਪੁਲਿਸ ਨੇ ਜਿਹੜੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਹੈ, ਉਨ੍ਹਾਂ ਵਿੱਚੋਂ ਗਾਜ਼ੀਆਬਾਦ-ਦਿੱਲੀ ਰੋਡ ਮੁੱਖ ਹੈ। ਪੁਲਿਸ ਨੇ ਗਾਜ਼ੀਪੁਰ ਮੰਡੀ ਨੇੜੇ ਐਨ.ਐਚ.-24 ਅਤੇ ਐਨ.ਐਚ.-9 ‘ਤੇ ਬੈਰੀਕੇਡ ਲਗਾਏ ਹੋਏ ਹਨ। ਗਾਜ਼ੀਆਬਾਦ ਤੋਂ ਦਿੱਲੀ ਆਉਣ ਵਾਲੇ ਲੋਕਾਂ ਨੂੰ ਸ਼ਾਹਦਰਾ, ਕੜਕੜੀ ਮੌੜਅਤੇ ਡੀ.ਐਨ.ਡੀ ਰਾਹੀਂ ਜਾਣ ਦੀ ਸਲਾਹ ਦਿੱਤੀ ਗਈ ਹੈ। ਪੁਲਿਸ ਨੇ ਗਾਜੀਪੁਰ ਫੂਲ ਮੰਡੀ ਵੀ ਬੰਦ ਕਰ ਦਿੱਤੀ ਹੈ।
ਇਹ ਵੀ ਦੇਖੋ : ਦੇਖੋ 26 ਜਨਵਰੀ ਦੀ ਸਵੇਰ ਨੂੰ ਟਿਕਰੀ ਬਾਰਡਰ ‘ਤੇ ਕੀ ਸੀ ਨਜ਼ਾਰਾ, ਇੰਝ ਟੁੱਟੇ ਸੀ ਬੈਰੀਕੇਡਿੰਗ