Big terror plot failed: ਪੁਲਵਾਮਾ ਹਮਲੇ ਦੀ ਦੂਜੀ ਵਰ੍ਹੇਗੰਢ ਮੌਕੇ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ । ਸੂਤਰਾਂ ਅਨੁਸਾਰ ਜੰਮੂ ਵਿੱਚ 7 ਕਿਲੋ RDX ਬਰਾਮਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਜੰਮੂ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਉਹ ਕਸ਼ਮੀਰ ਘਾਟੀ ਦਾ ਰਹਿਣ ਵਾਲਾ ਹੈ। ਉਸਦੇ ਨਿਸ਼ਾਨਦੇਹੀ ‘ਤੇ ਇੰਨਾ ਵੱਡਾ ਜਖੀਰਾ ਬਰਾਮਦ ਕੀਤਾ ਗਿਆ ਹੈ। ਹਾਲਾਂਕਿ, ਅਜੇ ਇਸਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਫਿਲਹਾਲ ਜੰਮੂ ਪੁਲਿਸ ਸ਼ਾਮ 4:30 ਵਜੇ ਪ੍ਰੈਸ ਕਾਨਫਰੰਸ ਕਰ ਕੇ ਸੰਬੋਧਿਤ ਕਰੇਗੀ।
ਦਰਅਸਲ, ਅੱਜ ਪੁਲਵਾਮਾ ਅੱਤਵਾਦੀ ਹਮਲੇ ਦੀ ਦੂਜੀ ਬਰਸੀ ਹੈ। ਅੱਜ ਦੇ ਦਿਨ ਅੱਤਵਾਦੀਆਂ ਨੇ ਦੋ ਸਾਲ ਪਹਿਲਾਂ ਦੇਸ਼ ਦੇ ਸੁਰੱਖਿਆ ਕਰਮਚਾਰੀਆਂ ‘ਤੇ ਹਮਲਾ ਕੀਤਾ ਸੀ । ਇਸ ਹਮਲੇ ਵਿੱਚ CRPF ਦੇ 40 ਜਵਾਨ ਮਾਰੇ ਗਏ ਸਨ, ਜਦਕਿ ਕਈ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ । ਅੱਜ ਦੇ ਦਿਨ CRPF ਜਵਾਨਾਂ ਦੇ ਬਲਿਦਾਨ ਨੂੰ ਹਰ ਕੋਈ ਯਾਦ ਕਰ ਰਿਹਾ ਹੈ।
ਦੱਸ ਦੇਈਏ ਕਿ ਅੱਜ ਦੇ ਦਿਨ ਪੁਲਵਾਮਾ ਜ਼ਿਲ੍ਹੇ ਦੇ ਲਿਥੋਪੋਰਾ ਵਿੱਚ ਸੀਆਰਪੀਐਫ ਦੇ ਜਵਾਨਾਂ ਨਾਲ ਭਰੀ ਬੱਸ ਨਾਲ ਇੱਕ ਵਿਸਫੋਟ ਨਾਲ ਭਰੀ ਗੱਡੀ ਸਿੱਧੀ ਜਾ ਟਕਰਾਈ। ਜਿਸ ਤੋਂ ਬਾਅਦ ਇੱਕ ਜੋਰਦਾਰ ਧਮਾਕਾ ਹੋਇਆ । ਟੱਕਰ ਹੋਣ ਸਮੇਂ ਸਾਰੇ ਪਾਸੇ ਕਾਲਾ ਧੂੰਆਂ ਫੈਲ ਗਿਆ, ਜਿਸ ਕਾਰਨ ਦੂਰ-ਦੂਰ ਤੱਕ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਪਰ ਜਿਵੇਂ ਹੀ ਧਮਾਕੇ ਦਾ ਕਾਲਾ ਧੂੰਆਂ ਉਥੋਂ ਹਟਿਆ ਤਾਂ ਦੇਸ਼ ਦੇ ਬਹਾਦਰ ਜਵਾਨਾਂ ਦੀਆਂ ਲਾਸ਼ਾਂ ਸੜਕ ‘ਤੇ ਪਈਆਂ ਸਨ । ਧਮਾਕਾ ਇੰਨਾ ਤੇਜ਼ ਸੀ ਕਿ ਸੜਕ ਕਾਫੀ ਦੂਰੀ ਤੱਕ ਲਹੂ ਨਾਲ ਲਥਪਥ ਹੋ ਗਈ ਸੀ। ਇਸ ਹਮਲੇ ਦੀ ਜਿੰਮੇਵਾਰੀ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ।
ਇਹ ਵੀ ਦੇਖੋ: ਤਿਹਾੜ ਜੇਲ੍ਹ ‘ਚੋਂ ਬਾਹਰ ਆਏ 80 ਸਾਲਾਂ ਬਾਪੂ ਨੇ ਕਿਹਾ ਮੈਂ ਸਰਹੱਦ ਵੀ ਰਿਹਾ ‘ਤੇ ਖੇਤਾਂ ‘ਚ ਵੀ