Bihar assembly elections results 2020: ਬਿਹਾਰ ਵਿਧਾਨ ਸਭਾ ਚੋਣਾਂ 2020 ਦੇ ਨਤੀਜੇ ਅਜੇ ਵੀ ਸਪਸ਼ਟ ਨਹੀਂ ਹੋਏ ਹਨ। ਬਿਹਾਰ ਵਿਧਾਨ ਸਭਾ ਚੋਣਾਂ 2020 ਦੇ ਨਤੀਜਿਆਂ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੀਆਂ ਧੜਕਣਾ ਵਧਾ ਦਿੱਤੀਆਂ ਹਨ। ਸੱਤ ਘੰਟਿਆਂ ਤੋਂ ਵੀ ਵੱਧ ਸਮੇਂ ਤੋਂ ਗਿਣਤੀ ਜਾਰੀ ਹੈ, ਪਰ ਅਜੇ ਤੱਕ ਕਿਸੇ ਵੀ ਗੱਠਜੋੜ ਦੀ ਸਰਕਾਰ ਨਹੀਂ ਬਣੀ ਹੈ। ਕਿਉਂਕਿ ਚੋਣ ਕਮਿਸ਼ਨ ਦੇ ਅਨੁਸਾਰ,ਹੁਣ ਤੱਕ ਸਿਰਫ 30 ਫ਼ੀਸਦੀ ਵੋਟਾਂ ਦੀ ਗਿਣਤੀ ਕੀਤੀ ਗਈ ਹੈ। ਬਿਹਾਰ ਵਿੱਚ ਇੱਕ ਵਾਰ ਫਿਰ ਐਨਡੀਏ ਦੀ ਸਰਕਾਰ ਬਣਦੀ ਹੋਈ ਨਜ਼ਰ ਆ ਰਹੀ ਹੈ। ਰੁਝਾਨਾਂ ਵਿੱਚ, ਐਨਡੀਏ ਇੱਕ ਵਾਰ ਫਿਰ 124 ਤੇ ਪਹੁੰਚ ਗਿਆ ਹੈ। ਪਰ ਹੁਣ ਆਪਣੀ ਰਫਤਾਰ ‘ਚ ਕੁੱਝ ਕਿ ਵਾਧਾ ਕਰਦਿਆਂ ਮਹਾਂਗਠਜੋੜ 110 ਦੇ ਆਸ ਪਾਸ ਪਹੁੰਚ ਗਿਆ ਹੈ। ਹਾਲਾਂਕਿ, ਤਸਵੀਰ ਨਿਰੰਤਰ ਬਦਲ ਰਹੀ ਹੈ। ਚੋਣ ਕਮਿਸ਼ਨ ਦੇ ਅਨੁਸਾਰ ਅੰਤਮ ਨਤੀਜੇ ਆਉਣ ਵਿੱਚ ਦੇਰ ਰਾਤ ਤੱਕ ਦਾ ਸਮਾਂ ਲੱਗ ਸਕਦਾ ਹੈ। ਅਜਿਹੀ ਸਥਿਤੀ ਵਿੱਚ ਦੋਵੇਂ ਗੱਠਜੋੜ ਆਖਰੀ ਸਮੇਂ ਤੱਕ ਕੁੱਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ ਪਰ ਐਨਡੀਏ ਕੈਂਪ ਵਿੱਚ ਜਿੱਤ ਦੇ ਜਸ਼ਨ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ।
ਸ਼ਾਮ 5 ਵਜੇ ਤੋਂ ਬਾਅਦ ਤਸਵੀਰ ਫਿਰ ਤੋਂ ਰੁਝਾਨਾਂ ਵਿੱਚ ਬਦਲ ਰਹੀ ਹੈ। ਹੁਣ ਐਨਡੀਏ 124 ਸੀਟਾਂ ‘ਤੇ ਅੱਗੇ ਚੱਲ ਰਹੀ ਹੈ, ਜਦੋਂ ਕਿ ਮਹਾਂਗਠਬੰਧਨ ਦੁਬਾਰਾ 110 ਸੀਟਾਂ ‘ਤੇ ਪਹੁੰਚ ਗਿਆ ਹੈ। ਦੋਵੇਂ ਗੱਠਜੋੜ ਵਿੱਚ ਸੀਟਾਂ ਦਾ ਪਾੜਾ ਲਗਾਤਾਰ ਘੱਟ ਰਿਹਾ ਹੈ। ਜਿਸ ਨੇ ਇੱਕ ਵਾਰ ਫਿਰ ਸਾਰੀਆਂ ਪਾਰਟੀਆਂ ਦੀਆਂ ਧੜਕਣਾ ਵਧਾ ਦਿੱਤੀਆਂ ਹਨ। ਇਸ ਵਾਰ ਚੋਣ ਨਤੀਜਿਆਂ ਵਿੱਚ ਹੋ ਸਕਦੀ ਹੈ ਦੇਰੀ- ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ, ਇਸ ਵਾਰੀ ਰੁਝਾਨਾਂ ਅਤੇ ਨਤੀਜਿਆਂ ਵਿੱਚ ਥੋੜੀ ਦੇਰੀ ਹੋ ਸਕਦੀ ਹੈ ਕਿਉਂਕਿ ਇਸ ਵਾਰ ਕੋਰੋਨਾ ਨੂੰ ਧਿਆਨ ਵਿੱਚ ਰੱਖਦਿਆਂ ਪੋਲਿੰਗ ਸਟੇਸ਼ਨਾਂ ਦੀ ਗਿਣਤੀ 72,723 ਤੋਂ ਵੱਧ ਕੇ 1,06,515 ਹੋ ਗਈ ਹੈ। ਪੋਲਿੰਗ ਸਟੇਸ਼ਨਾਂ ਵਿੱਚ 46.5 ਫ਼ੀਸਦੀ ਦਾ ਵਾਧਾ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਮਾਜਿਕ ਦੂਰੀਆਂ ਦੇ ਉਪਾਵਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ।