bihar corona virus number decline: ਬਿਹਾਰ ਪ੍ਰਸ਼ਾਸਨ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਦੀਆਂ ਤਿਆਰੀਆਂ ‘ਚ ਰੁੱਝੇ ਹੋਏ ਹਨ।ਦੂਸਰੇ ਪਾਸੇ ਸੂਬੇ ‘ਚ ਕੋਰੋਨਾ ਨਾਲ ਨਜਿੱਠਣ ਦੀਆਂ ਰਣਨੀਤੀਆਂ ਨੂੰ ਲੈ ਕੇ ਸਿਆਸਤ ਤੇਜ ਹੋ ਗਈ ਹੈ।ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ‘ਚ ਸਿਹਤ ਮੰਤਰਾਲਾ ਬਿਹਾਰ ਨੂੰ ਲੈ ਕੇ ਚਿੰਤਿਤ ਸੀ ਕਿਉਂਕਿ ਇਥੇ ਨਾ ਸਿਰਫ ਭਾਰਤ ਦੀ ਸਭ ਤੋਂ ਵੱਧ ਪ੍ਰਵਾਸੀ ਲੋਕ ਰਹਿੰਦੇ ਹਨ ਅਤੇ ਨਾਲ ਹੀ ਸਿਹਤ ਸੇਵਾਵਾਂ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ।ਪਰ ਕੋਰੋਨਾ ਵਾਇਰਸ ਵਿਰੁੱਧ ਲੜਾਈ ‘ਚ ਬਿਹਾਰ ਬਹੁਤ ਅੱਗੇ ਨਿਕਲ ਚੁੱਕਾ ਹੈ।ਕਿਉਂਕਿ ਇੱਥੇ ਕੋਰੋਨਾ ਮਾਮਲਿਆਂ ਦੀ ਗਿਣਤੀ ਘੱਟ ਹੁੰਦੀ ਦਿਸ ਰਹੀ ਹੈ।ਮਾਹਿਰਾਂ ਦੀ ਸਲਾਹ ਹੈ ਕਿ ਰੈਪਿਡ ਐਂਟੀਜਨ ਟੈਸਟ ਦਾ ਵਿਆਪਕ ਉਪਯੋਗ ਵੀ ਕੇਸਾਂ ‘ਚ ਗਿਰਾਵਟ ਦਾ ਇੱਕ ਕਾਰਨ ਹੋ ਸਕਦਾ ਹੈ ਜਿਸਦੀ ਭਰੋਸੇਯੋਗਤਾ ਸਵਾਲਾਂ ਦੇ ਘੇਰੇ ‘ਚ ਹੈ।
ਜੇਕਰ ਸਤੰਬਰ ਦੇ ਪਿਛਲੇ ਦੋ ਹਫਤਿਆਂ ਦੀ ਤੁਲਨਾ ਅਗਸਤ ਮਹੀਨੇ ਨਾਲ ਕੀਤੀ ਜਾਵੇ ਤਾਂ ਸੂਬੇ ‘ਚ ਕਰੀਬ ਸਾਰੇ ਜ਼ਿਲਿਆਂ ‘ਚ ਘੱਟ ਕੇਸ ਦਰਜ ਕੀਤੇ ਗਏ ਹਨ।ਜ਼ਿਲੇ ਮੁਤਾਬਕ ਅੰਕੜਿਆਂ ਦਾ ਪਤਾ ਲੱਗਦਾ ਹੈ ਕਿ ਬਿਹਾਰ ਦੇ 38 ‘ਚੋਂ 36 ਜ਼ਿਲਿਆਂ ‘ਚ ਕੋਰੋਨਾ ਕੇਸਾਂ ਦੀ ਸੰਖਿਆ ਘੱਟ ਹੋ ਗਈ ਹੈ।ਸਭ ਤੋਂ ਜ਼ਿਆਦਾ ਗਿਰਾਟਵ ਪਟਨਾ ‘ਚ ਦਰਜ ਹੋਈ ਹੈ।11-23 ਅਗਸਤ ਦਰਮਿਆਨ ਪਟਨਾ ‘ਚ ਜਿੰਨੇ ਕੇਸ ਦਰਜ ਹੋਏ ਸੀ।ਉਸਦੀ ਤੁਲਨਾ ‘ਚ 11-23 ਸਤੰਬਰ ਦਰਮਿਆਨ 1,817 ਕੇਸ ਘੱਟ ਦਰਜ ਹੋਏ ਹਨ।ਇਸ ਤੋਂ ਇਲਾਵਾ ਪੱਛਮੀ ਚੰਪਾਰਨ ‘ਚ 1325, ਬੇਗੁਸਰਾਇ ‘ਚ 1,249 ਅਤੇ ਮਧੂਬਨੀ ‘ਚ, 1,188 ਮਾਮਲਿਆਂ ਸਾਹਮਣੇ ਆਏ ਹਨ।ਸਿਰਫ ਸੁਪੌਲ ਅਤੇ ਜਮੁਈ ਦੋ ਅਜਿਹੇ ਜ਼ਿਲੇ ਹਨ ਜਿਥੇ 11-23 ਅਗਸਤ ਦੀ ਤੁਲਨਾ ‘ਚ ਸਤੰਬਰ ਵੱਧ ਕੇਸ ਦਰਜ ਹੋਏ ਹਨ।ਸੁਪੌਲ 270 ਅਤੇ ਜਮੁਈ ‘ਚ 53 ਪਾਜ਼ੇਟਿਵ ਮਾਮਲੇ ਪਾਏ ਗਏ ਹਨ।