bihar election 2020 congres fielded luvb sinha : ਬਾਲੀਵੁੱਡ ਸਟਾਰ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਤਰੂਘਨ ਸਿਨਹਾ ਦੇ ਬੇਟੇ ਲਵ ਸਿਨਹਾ ਦੀ ਵੀ ਬਿਹਾਰ ਚੋਣਾਂ ‘ਚ ਪਾਲਿਟੀਕਲ ਐਂਟਰੀ ਹੋ ਚੁੱਕੀ ਹੈ।ਕਾਂਗਰਸ ਨੇ ਉਨ੍ਹਾਂ ਨੂੰ ਪਟਨਾ ਜ਼ਿਲੇ ਦੀ ਬਾਂਕੀਪੁਰ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ।ਉਨਾਂ੍ਹ ਮੁਕਾਬਲੇ ਬੀਜੇਪੀ ਵਿਧਾਇਕ ਨਿਤਿਨ ਨਵੀਨ ਨਾਲ ਹੋਵੇਗਾ।ਇਸੇ ਸੀਟ ‘ਤੇ ਪੁਸ਼ਪਮ ਪ੍ਰਿਯਾ ਚੌਧਰੀ ਵੀ ਚੋਣ ਲੜ ਰਹੀ ਹੈ।ਉਨਾਂ੍ਹ ਨੇ ਪਲੂਰਲਸ ਪਾਰਟੀ ਦਾ ਗਠਨ ਕੀਤਾ ਹੈ।ਚੌਧਰੀ
ਜੇਡੀਯੂ ਦੇ ਸਾਬਕਾ ਆਗੂ ਬਿਨੋਦ ਕੁਮਾਰ ਚੌਧਰੀ ਦੀ ਬੇਟੀ ਹੈ ਅਤੇ ਆਪ ਦਾ ਭਾਵੀ ਸੀਐੱਮ ਉਮੀਦਵਾਰ ਐਲਾਨ ਕਰ ਚੁੱਕੀ ਹੈ।ਰਾਸ਼ਟਰੀ ਮਹਿਲਾ ਕਮਿਸ਼ਨ ਦੀ ਸਾਬਕਾ ਮੈਂਬਰ ਅਤੇ ਭਾਜਪਾ ਦੀ ਨੇਤਾ ਰਹੀ ਸੁਸ਼ਮਾ ਸਾਹੂ ਨੇ ਵੀ ਇਸ ਸੀਟ ਤੋਂ ਤਾਲ ਠੋਕਣ ਦਾ ਫੈਸਲਾ ਕੀਤਾ ਹੈ।ਇਸ ਤਰ੍ਹਾਂ ਬਾਂਕੀਪੁਰ ਸੀਟ ‘ਤੇ ਲੜਾਈ ਦਿਲਚਸਪ ਹੋ ਗਈ ਹੈ।ਨਿਤਿਨ ਨਵੀਨ ਪਿਛਲੇ ਤਿੰਨ ਵਾਰ ਤੋਂ ਇੱਥੋਂ ਵਿਧਾਇਕ ਚੁਣੇ ਜਾਂਦੇ ਹਨ।ਇਹ ਸੀਟ ਭਾਜਪਾ ਦਾ ਗੜ ਰਹੀ ਹੈ।ਲਵ ਸਿਨਹਾ ਦੀ ਆਪਣੀ ਕੋਈ ਸਿਆਸੀ ਪਛਾਣ ਨਹੀ ਹੈ।ਉਹ ਆਪਣੇ ਪਿਤਾ ਦੀ ਸਿਆਸੀ ਵਿਰਾਸਤ ਨੂੰ ਸੰਭਾਲਣ ਲਈ ਸਿਆਸਤ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ।ਉਨ੍ਹਾਂ ਨੂੰ ਭਾਜਪਾ ਛੱਡ ਕੇ ਕਾਂਗਰਸ ਦਾ ਹੱਥ ਥਾਮ ਲਿਆ ਹੈ।ਸ਼ਾਟਗਨ ਨਾਮ ਨਾਲ ਮਸ਼ਹੂਰ ਸ਼ਤਰੂਘਨ ਸਿਨਹਾ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ‘ਚ ਮੰਤਰੀ ਰਹਿ ਚੁੱਕੇ ਹਨ।ਉਹ ਬੀਜੇਪੀ ਦੇ ਸਟਾਰ ਪ੍ਰਚਾਰਕਾਂ ‘ਚੋਂ ਗਿਣੇ ਜਾਂਦੇ ਹਨ।