bihar elections results 2020 pushpam priya chaudhary: ਬਿਹਾਰ ਵਿਧਾਨ ਸਭਾ ਚੋਣਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਸਭ ਤੋਂ ਜਿਆਦਾ ਲੋਕਾਂ ਦੀਆਂ ਨਜ਼ਰਾਂ ਦਿ ਪਲੂਰਲਸ ਪਾਰਟੀ ਦੀ ਮੁਖੀ ਪੁਸ਼ਪਮ ਪ੍ਰਿਯਾ ਚੌਧਰੀ ‘ਤੇ ਹੈ।ਉਹ ਬਿਹਾਰ ਦੀਆਂ ਦੋ ਵਿਧਾਨ ਸਭਾ ਸੀਟਾਂ ਤੋਂ ਚੋਣਾਵੀ ਮੈਦਾਨ ‘ਚ ਕਿਸਮਤ ਅਜਮਾ ਰਹੀ ਹੈ।ਪਟਨਾ ਦੀ ਬਾਂਕੀਪੁਰ ਅਤੇ ਮਧੁਬਨੀ ਦੀ ਬਿਸਫੀ ਸੀਟ ਤੋਂ ਉੱਤਰੀ ਪੁਸ਼ਪਮ ਪ੍ਰਿਯਾ ਨੇ ਸਥਾਨਕ ਅਖਬਾਰਾਂ ‘ਚ ਵਿਗਿਆਪਨ ਦੇ ਕੇ ਖੁਦ ਨੂੰ ਮੁੱਖ ਮੰਤਰੀ ਉਮੀਦਵਾਰ ਲਈ ਖੜਾ ਕੀਤਾ ਸੀ।ਦੱਸਣਯੋਗ ਹੈ ਕਿ ਫਿਲਹਾਲ ਪੁਸ਼ਪਮ ਦੋ ਸੀਟਾਂ ਤੋਂ ਪਿੱਛੇ ਚੱਲ ਰਹੀ ਹੈ।ਪੁਸ਼ਪਮ ਪ੍ਰਿਯਾ ਨੇ ਟਵੀਟ ਕਰ ਕੇ ਕਿਹਾ ਹੈ ਕਿ ਈਵੀਐੱਮ ਹੈਕ ਹੋ ਗਈਆਂ ਹਨ ਅਤੇ ਪਲੂਰਲਸ
ਪਾਰਟੀ ਦੀਆਂ ਵੋਟਾਂ ਨੂੰ ਬੀਜੇਪੀ ਨੇ ਆਪਣੇ ਪੱਖ ‘ਚ ਕਰ ਲਿਆ ਹੈ।ਪਟਨਾ ਦੀ ਬਾਂਕੀਪੁਰ ਵਿਧਾਨ ਸਭਾ ਸੀਟ ‘ਤੇ ਦਿ ਪਲੂਰਲਸ ਪਾਰਟੀ ਦੀ ਪੁਸ਼ਪਮ ਪ੍ਰਿਯਾ ਦੇ ਸਾਹਮਣੇ ਕਾਂਗਰਸ ਤੋਂ ਸ਼ਤਰੂਘਨ ਸਿਨਹਾ ਦੇ ਬੇਟੇ ਲਵ ਸਿਨਹਾ, ਬੀਜੇਪੀ ਤੋਂ 3 ਵਾਰ ਵਿਧਾਇਕ ਨਿਤਿਨ ਨਵੀਨ ਹਨ।ਨਿਤਿਨ ਨਵੀਨ ਦੇ ਪਿਤਾ ਨਵੀਨ ਕਿਸ਼ੋਰ ਸਿਨਹਾ ਵੀ ਇੱਥੋਂ ਕਈ ਵਾਰ ਵਿਧਾਇਕ ਰਹਿ ਚੁੱਕੇ ਹਨ।ਅਜਿਹੇ ਹੀ ਪੁਸ਼ਪਮ ਪ੍ਰਿਯਾ ਵੀ ਜੇਡੀਯੂ ਦੇ ਸਾਬਕਾ ਐੱਮਐੱਲਸੀ ਵਿਨੋਦ ਚੌਧਰੀ ਦੀ ਬੇਟੀ ਹੈ।ਇਸ ਤਰ੍ਹਾਂ ਬਾਂਕੀਪੁਰ ਸੀਟ ਤੋਂ ਤਿੰਨ ਨੇਤਾ ਆਪਣੇ ਆਪਣੇ ਪਿਤਾ ਦੀ ਸਿਆਸੀ ਵਿਰਾਸਤ ਨੂੰ ਬਚਾਈ ਰੱਖਣ ਦੀ ਚੁਣੌਤੀ ਹੈ।ਹਾਲਾਂਕਿ, ਪੁਸ਼ਪਮ ਪ੍ਰਿਯਾ ਨੇ ਬਾਂਕੀਪੁਰ ਸੀਟ ‘ਤੇ ਨੀਤੀਸ਼ ਕੁਮਾਰ ਤੋਂ ਲੈ ਕੇ ਤੇਜਸਵੀ ਯਾਦਵ ਸਮੇਤ ਸਾਰੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਨੂੰ ਬਾਂਕੀਪੁਰ ਸੀਟ ‘ਤੇ ਚੋਣਾਂ ਲੜਨ ਦੀ ਚੁਣੌਤੀ ਸੀ।ਬੀਜੇਪੀ ਉਮੀਦਵਾਰ ਨਿਤਿਨ ਨਵੀਨ ਅੱਗੇ ਚੱਲ ਰਹੇ ਹਨ ਅਤੇ ਦੂਜੇ ਨੰਬਰ ‘ਤੇ ਲਵ ਸਿਨਹਾ ਹੈ।ਮਧੂਬਨੀ ਜ਼ਿਲੇ ਦੀ ਬਿਸਫੀ ਸੀਟ ਤੋਂ ਵੀ ਦ ਪਲੂਰਲਸ ਪਾਰਟੀ ਦੀ ਪੁਸ਼ਪਮ ਪ੍ਰਿਯਾ ਮੈਦਾਨ ‘ਚ ਹੈ।ਜਿਥੇ ਉਨ੍ਹਾਂ ਵਿਰੁੱਧ ਆਰਜੇਡੀ ਤੋਂ ਫੈਯਾਜ਼ ਅਹਿਮਦ ਅਤੇ ਬੀਜੇਪੀ ਤੋਂ ਹਰਿਭੂਸ਼ਣ ਠਾਕੁਰ ਕੈਂਡੀਡੇਟ ਹਨ।2015 ਦੇ ਵਿਧਾਨ ਸਭਾ ਚੋਣਾਂ ‘ਚ ਇਥੋਂ ਆਰਜੇਡੀ ਦੇ ਫੈਯਾਜ਼ ਅਹਿਮਦ ਲਗਾਤਾਰ ਦੂਜੀ ਵਾਰ ਵਿਧਾਇਕ ਚੁਣੇ ਗਏ ਸੀ ਅਤੇ ਹੈਟ੍ਰਿਕ ਦੇ ਮਕਸਦ ਨਾਲ ਕਿਸਮਤ ਅਜ਼ਮਾ ਰਹੇ ਹਨ।