Bihar farmer growing: ਸਬਜ਼ੀਆਂ ਤਾਂ ਸਾਰੇ ਲੋਕ ਖਾਂਦੇ ਹਨ। ਵੱਖ-ਵੱਖ ਕਿਸਮ ਦੀਆਂ ਸਬਜ਼ੀਆਂ ਦਾ ਸਵਾਦ ਅਤੇ ਕੀਮਤਾਂ ਦੋਨੋਂ ਹੀ ਅਲੱਗ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸ਼ਾਨਦਾਰ ਸਬਜ਼ੀ ਬਾਰੇ ਦੱਸਣ ਜਾ ਰਹੇ ਹਾਂ, ਜਿਸਦੀ ਕੀਮਤ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਇਸ ਸਬਜ਼ੀ ਦਾ ਨਾਮ ਵਿਸ਼ਵ ਦੀਆਂ ਸਭ ਤੋਂ ਮਹਿੰਗੀਆਂ ਸਬਜ਼ੀਆਂ ਵਿੱਚ ਆਉਂਦਾ ਹੈ। ਉੱਥੇ ਹੀ ਸਾਡੇ ਦੇਸ਼ ਵਿੱਚ ਬਿਹਾਰ ਦਾ ਇੱਕ ਕਿਸਾਨ ਇਸ ਸਬਜ਼ੀ ਦੀ ਖੇਤੀ ਕਰ ਰਿਹਾ ਹੈ। ਇਸ ਸਬਜ਼ੀ ਦਾ ਨਾਮ ਹਾਪ ਸ਼ੂਟਸ ਹੈ।
ਦਰਅਸਲ, ਤੁਹਾਨੂੰ ਇਹ ਸਬਜ਼ੀ ਕਿਸੇ ਵੀ ਬਜ਼ਾਰ ਵਿੱਚ ਅਸਾਨੀ ਨਾਲ ਨਹੀਂ ਮਿਲੇਗੀ। ਬਿਹਾਰ ਦੇ ਔਰੰਗਾਬਾਦ ਦਾ ਰਹਿਣ ਵਾਲਾ ਇੱਕ ਕਿਸਾਨ ਇਸ ਦੀ ਖੇਤੀ ਕਰ ਰਿਹਾ ਹੈ। ਦੱਸ ਦੇਈਏ ਕਿ ਹਾਪ ਸ਼ੂਟਸ ਨਾਮਕ ਇਸ ਸਬਜ਼ੀ ਦੀ ਬਹੁਤ ਸਾਰੇ ਖੇਤਰਾਂ ਵਿੱਚ ਸਕਾਰਾਤਮਕ ਵਰਤੋਂ ਹੁੰਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਸਬਜ਼ੀ ਦੇ ਇੱਕ ਕਿੱਲੋ ਦੀ ਕੀਮਤ ਇੱਕ ਲੱਖ ਰੁਪਏ ਹੈ।
ਇਸ ਸਬਜ਼ੀ ਦੀ ਵਰਤੋਂ ਕਰਕੇ ਬਹੁਤ ਸਾਰੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਇਸ ਸਬਜ਼ੀ ਦੀ ਮਦਦ ਨਾਲ ਕਈ ਐਂਟੀਬਾਇਓਟਿਕ ਦਵਾਈਆਂ ਵੀ ਬਣਾਈਆਂ ਜਾਂਦੀਆਂ ਹਨ । ਇਹ ਦੰਦਾਂ ਅਤੇ ਟੀਵੀ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਬਹੁਤ ਲਾਭਕਾਰੀ ਹੈ। ਲੋਕ ਇਸ ਸਬਜ਼ੀ ਦੇ ਫੁੱਲ ਨੂੰ ਵੀ ਬਹੁਤ ਪਸੰਦ ਕਰਦੇ ਹਨ। ਇਸ ਦੇ ਫੁੱਲ ਨੂੰ ਹਾਪ ਕੋਨਸ ਕਿਹਾ ਜਾਂਦਾ ਹੈ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਠਵੀਂ ਸਦੀ ਵਿੱਚ ਲੋਕ ਇਸ ਨੂੰ ਬੀਅਰ ਵਿੱਚ ਮਿਲਾ ਕੇ ਪੀਂਦੇ ਸਨ। ਇਸ ਸਬਜ਼ੀ ਦੀ ਖੇਤੀ ਸਭ ਤੋਂ ਪਹਿਲਾਂ ਜਰਮਨੀ ਵਿੱਚ ਸ਼ੁਰੂ ਹੋਈ ਸੀ। ਉਸ ਤੋਂ ਬਾਅਦ ਇਸਦਾ ਪ੍ਰਸਾਰ ਦੁਨੀਆ ਦੇ ਬਾਕੀ ਦੇਸ਼ਾਂ ਵਿੱਚ ਵੀ ਹੋਣਾ ਸ਼ੁਰੂ ਹੋ ਗਿਆ ਹੈ। ਹੁਣ ਇਸ ਸਬਜ਼ੀ ਦੀ ਖੇਤੀ ਭਾਰਤ ਦੇ ਬਿਹਾਰ ਰਾਜ ਵਿੱਚ ਵੀ ਸ਼ੁਰੂ ਹੋ ਗਈ ਹੈ । ਇਸ ਸਬਜ਼ੀ ਦੀ ਤਸਵੀਰ ਆਈਏਐਸ ਅਧਿਕਾਰੀ ਸੁਪ੍ਰੀਆ ਸਾਹੂ ਵੱਲੋਂ ਵੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਇਸ ਸਬਜ਼ੀ ਦੀ ਫੋਟੋ ਸਾਂਝੀ ਕਰਦਿਆਂ ਲਿਖਿਆ – “ਇੱਕ ਕਿੱਲੋਗ੍ਰਾਮ ਇਸ ਸਬਜ਼ੀ ਦੀ ਕੀਮਤ ਇੱਕ ਲੱਖ ਰੁਪਏ ਹੈ। ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ, ਹਾਪ ਸ਼ੂਟਸ, ਜੋ ਕਿ ਬਿਹਾਰ ਦੇ ਇੱਕ ਕਿਸਾਨ ਅਮਰੇਸ਼ ਸਿੰਘ ਵੱਲੋਂ ਪੈਦਾ ਕੀਤੀ ਜਾ ਰਹੀ ਹੈ । ਇਸ ਸਬਜ਼ੀ ਦੀ ਖੇਤੀ ਭਾਰਤੀ ਕਿਸਾਨਾਂ ਲਈ ਗੇਮ ਚੇਂਜਰ ਬਣ ਸਕਦੀ ਹੈ।”
ਇਹ ਵੀ ਦੇਖੋ: Puma, Bata ਦੇ ਦੌਰ ਚ ਖ਼ਤਮ ਹੋ ਰਹੀ ਕਢਾਈ ਵਾਲੀ ਪੰਜਾਬੀ ਜੁੱਤੀ ਜਾਂ ਖੁੱਸੇ ਦੀ ਕਦਰ