Bihar firing on rjd leader : ਬਿਹਾਰ ਵਿੱਚ ਬਦਮਾਸ਼ਾਂ ਦੇ ਹੌਂਸਲੇ ਇੱਕ ਵਾਰ ਫਿਰ ਤੋਂ ਬੁਲੰਦ ਨਜ਼ਰ ਆ ਰਹੇ ਹਨ। ਸੂਬੇ ਦੇ ਖਗੜਿਆ ਜ਼ਿਲੇ ਵਿੱਚ ਬਦਮਾਸ਼ਾਂ ਨੇ ਆਰਜੇਡੀ ਨੇਤਾ ਸਾਕੇਤ ਸਿੰਘ ਅਤੇ ਉਨ੍ਹਾਂ ਦੇ ਸਮਰਥਕ ‘ਤੇ ਗੋਲੀਆਂ ਚਲਾਈਆਂ ਜਿਸ ਨਾਲ ਉਸ ਦੇ ਇੱਕ ਹਮਾਇਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸਾਕੇਤ ਸਿੰਘ ਖ਼ੁਦ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਚੋਣ ਰੰਜਿਸ਼ ਵਿੱਚ ਘਟਨਾ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਚਾਇਤੀ ਚੋਣਾਂ ਤੋਂ ਪਹਿਲਾਂ ਖਗੜਿਆ ਵਿੱਚ ਬਦਮਾਸ਼ਾਂ ਨੇ ਦਹਿਸ਼ਤ ਫੈਲਾਉਣ ਲਈ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਸਥਾਨਕ ਆਰਜੇਡੀ ਨੇਤਾ ਅਤੇ ਉਸ ਦੇ ਇੱਕ ਸਮਰਥਕ ‘ਤੇ ਗੋਲੀਬਾਰੀ ਦੀ ਘਟਨਾ ਕਾਰਨ ਖੇਤਰ ਵਿੱਚ ਹਲਚਲ ਮੱਚ ਗਈ ਹੈ। ਘਟਨਾ ਤੋਂ ਬਾਅਦ ਇਲਾਕਾ ਪੂਰੀ ਤਰ੍ਹਾਂ ਨਾਲ ਪੁਲਿਸ ਛਾਉਣੀ ਵਿੱਚ ਬਦਲ ਗਿਆ ਹੈ।
ਦੱਸਿਆ ਜਾਂਦਾ ਹੈ ਕਿ ਜ਼ਖਮੀ ਆਰਜੇਡੀ ਆਗੂ ਦੀ ਮਾਂ ਸਰਪੰਚ ਦੀ ਚੋਣ ਲੜਨ ਜਾ ਰਹੀ ਹੈ। ਇਸ ਦੇ ਬਾਰੇ ਵਿੱਚ, ਰਾਜਦ ਆਗੂ ਆਪਣੇ ਪੰਚਾਇਤ ਖੇਤਰ ਵਿੱਚ ਲੋਕ ਸੰਪਰਕ ਲਈ ਗਏ ਹੋਏ ਸਨ, ਓਦੋ ਹੀ ਬਦਮਾਸ਼ਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਇਹ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ। ਬਿਹਾਰ ਵਿੱਚ ਨਿਤੀਸ਼ ਸਰਕਾਰ ਦੇ ਚੰਗੇ ਪ੍ਰਸ਼ਾਸਨ ਦੇ ਦਾਅਵੇ ਨਿਰੰਤਰ ਅਸਫਲ ਹੋ ਰਹੇ ਹਨ। ਰਾਜ ਵਿੱਚ ਜੁਰਮ ਦੀਆਂ ਘਟਨਾਵਾਂ ਘਟਦੀਆਂ ਪ੍ਰਤੀਤ ਨਹੀਂ ਹੋ ਰਹੀਆਂ।
ਇਹ ਵੀ ਦੇਖੋ : Deep Sidhu ਦੀ ਰਿਹਾਈ ‘ਤੇ LIVE ਅਪਡੇਟ ! ਅੱਜ ਆਉਣ ਵਾਲਾ ਹੈ ਵੱਡਾ ਫੈਸਲਾ