ਬਿਹਾਰ ਵਿਚ ਪਹਿਲੀ ਵਾਰ Citizenship Amendment Act 2019 ਯਾਨੀ ਸੀਏਏ ਤਹਿਤ ਨਾਗਰਿਕਤਾ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। Census and Citizen Registration ਦੇ ਡਾਇਰੈਕਟਰ ਐੱਮ ਰਾਮਚੰਦਰਨ ਨਾਲ ਰਾਜ ਪੱਧਰੀ ਅਧਿਕਾਰ ਪ੍ਰਾਪਤ ਸੰਮਤੀ ਦੀ ਬੈਠਕ ਵਿਚ ਇਹ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਬਿਹਾਰ ਸਕੱਤਰੇਤ ਵਿਚ ਇਹ ਅਹਿਮ ਬੈਠਕ ਹੋਈ ਸੀ। ਇਸ ਕਮੇਟੀ ਨੇ ਭੋਜਪੁਰ ਜ਼ਿਲ੍ਹੇ ਦੀ ਇਕ ਮਹਿਲਾ ਸੁਮਿਤਾ ਰਾਣੀ ਸਾਰਾ ਨੇ ਐਪਲੀਕੇਸ਼ਨ ‘ਤੇ ਵਿਚਾਰ ਚਰਚਾ ਕਰਨ ਦੇ ਬਾਅਦ ਇਹ ਸਰਟੀਫਿਕੇਟ ਜਾਰੀ ਕੀਤਾ ਹੈ। 60 ਸਾਲ ਦੀ ਸੁਮਿਤਰਾ ਬਿਹਾਰ ਦੀ ਪਹਿਲੀ ਸ਼ਖਸ ਹੈ ਜਿਨ੍ਹਾਂ ਨੂੰ ਸੀਏਏ ਤਹਿਤ ਦੇਸ਼ ਦੀ ਨਾਗਰਿਕਤਾ ਹਾਸਲ ਹੋਈ ਹੈ।
ਦੇਸ਼ ਦੀ ਨਾਗਰਿਕਤਾ ਹਾਸਲ ਕਰਨ ਲਈ ਉਨ੍ਹਾਂ ਨੇ ਜੋ ਅਰਜ਼ੀ ਦਿੱਤੀ ਸੀ ਉਸ ਨੂੰ ਜ਼ਿਲ੍ਹਾ ਪੱਧਰ ਦੀ ਇਕ ਕਮੇਟੀ ਨੇ ਆਪਣੇ ਵੱਲੋਂ ਜਾਂਚ ਦੇ ਬਾਅਦ ਅੱਗੇ ਵਧਾਇਆ ਸੀ। ਸਾਰੀਆਂ ਬੈਠਕਾਂ ਦੇ ਬਾਅਦ ਮਹਿਲਾ ਦਾ ਇਹ ਸਰਟੀਫਿਕੇਟ ਬਣਾਇਆ ਗਿਆ ਤੇ ਉਨ੍ਹਾਂ ਨੂੰ ਈ-ਮੇਲ ਤੇ ਐੱਸਐੱਮਐੱਸ ਨੋਟੀਫਿਕੇਸ਼ਨ ਜ਼ਰੀਏ ਇਹ ਸੌਂਪਿਆ ਗਿਆ। ਸਰਟੀਫਿਕੇਟ ਵਿਚ ਇਸ ਗੱਲ ਦਾ ਜ਼ਿਕਰ ਹੈ ਕਿ ਇਹ ਸੀਏਏ ਐਕਟ 2019 ਤਹਿਤ ਬਿਹਾਰ ਵਿਚ ਜਾਰੀ ਕੀਤਾ ਜਾਣ ਵਾਲਾ ਪਹਿਲਾ ਸਰਟੀਫਿਕੇਟ ਹੈ। ਰਿਪੋਰਟ ਮੁਤਾਬਕ ਸੁਮਿਤਾ ਸਾਹਾ ਇਸ ਸਮੇਂ ਆਰਾ ਸ਼ਹਿਰ ਵਿਚ ਡੀਟੀ ਰੋਡ ‘ਤੇ ਰਹਿੰਦੀ ਹੈ। ਉਨ੍ਹਾਂ ਨਾਲ ਉਨ੍ਹਾਂ ਦੀ ਧੀ ਐਸ਼ਵਰਿਆ ਪ੍ਰਸਾਦ ਵੀ ਰਹਿੰਦੀ ਹੈ ਉਹ ਘਰੇਲੂ ਉਪਕਰਣਾਂ ਦੀ ਦੁਕਾਨ ਚਲਾਉਂਦੀ ਹੈ।
ਸੁਮਿਤਰਾ ਰਾਣੀ ਦਾ ਘਰ ਕਟਿਹਾਰ ਜ਼ਿਲ੍ਹੇ ਵਿਚ ਹੈ। 5 ਸਾਲ ਦੀ ਉਮਰ ਵਿਚ ਉਹ ਬੰਗਲਾਦੇਸ਼ ਦੇ ਰਾਜਸ਼ਾਹੀ ਸ਼ਹਿਰ ਵਿਚ ਸ਼ਿਫਟ ਹੋ ਗਈ ਸੀ। ਸੁਮਿਤਰਾ ਦੇ ਚਾਚਾ ਤੇ ਚਾਚੀ ਉਥੇ ਰਹਿੰਦੇ ਸਨ ਤੇ ਉਹ ਉਥੇ ਪੜ੍ਹਾਈ ਲਈ ਆਈ ਸੀ। ਸੁਮਿਤਾ ਨੇ ਕਿਹਾ ਕਿ ਮੇਰੇ ਪਰਿਵਾਰ ਦੀ ਆਰਥਿਕ ਸਥਿਤੀ ਖਰਾਬ ਹੋਣ ਕਾਰਨ ਮੈਂ ਉਥੇ ਗਈ ਸੀ। ਮੇਰੇ ਚਾਚਾ ਜੌਬ ਵਿਚ ਸਨ। 19 ਜਨਵਰੀ 1985 ਨੂੰ ਮੈਂ ਕਟਿਹਾਰ ਆ ਗਈ ਜਿਥੇ ਮੇਰਾ ਪਰਿਵਾਰ ਰਹਿੰਦਾ ਸੀ। ਲਗਭਗ 2 ਮਹੀਨੇ ਬਾਅਦ 10 ਮਾਰਚ ਨੂੰ ਮੇਰਾ ਵਿਆਹ ਪਰਮੇਸ਼ਵਰ ਪ੍ਰਸਾਦ ਦੇ ਨਾਲ ਹੋਈ ਉਹ ਆਰਾ ਵਿਚ ਇਕ ਵਪਾਰੀ ਹੈ। ਸੁਮਿਤਰਾ ਨੇ ਦੱਸਿਆ ਕਿ ਉਸ ਦੇ ਬਾਅਦ ਤੋਂ ਉਹ ਆਪਣਾ ਵੀਜ਼ਾ ਰਿਨਿਊ ਕਰਾਉਣ ਲਈ ਸਮੇਂ-ਸਮੇਂ ‘ਤੇ ਕੋਲਕਾਤਾ ਆਉਂਦੀ-ਜਾਂਦੀ ਰਹਿੰਦੀ ਸੀ। ਸੁਮਿਤਰਾ ਨੇ ਦੱਸਿਆ ਕਿ ਜਦੋਂ ਮੈਂ ਸਾਲ 2024 ਵਿਚ ਕੋਲਕਾਤਾ ਵਿਚ ਵੀਜ਼ਾ ਰਿਨਿਊ ਲਈ ਅਪਲਾਈ ਕੀਤਾ ਤਾਂ ਉਦੋਂ ਉਥੇ ਅਥਾਰਟੀ ਨੇ ਮੈਨੂੰ ਸੀਏਏ ਬਾਰੇ ਦੱਸਿਆ ਤੇ ਤਿੰਨ ਸਾਲ ਲਈ ਮੇਰਾ ਵੀਜ਼ਾ ਰਿਨਿਊ ਕੀਤਾ।
ਇਹ ਵੀ ਪੜ੍ਹੋ : ਟਰੰਪ ਦੇ ਸਹੁੰ ਚੁੱਕ ਸਮਾਗਮ ਦੌਰਾਨ ਅੱਧਾ ਝੁਕਿਆ ਰਹੇਗਾ ਅਮਰੀਕਾ ਦਾ ਝੰਡਾ, ਜਾਣੋ ਕਾਰਨ
ਦੱਸ ਦੇਈਏ ਕਿ ਪਰਮੇਸ਼ਵਰ ਦੇ ਛੋਟੇ ਭਰਾ ਰਾਮੇਸ਼ਵਰ ਪ੍ਰਸਾਦ ਸ਼ਾਹਾਬਾਦ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਸਨ। ਸੁਮਿਤਰਾ ਦੀ ਧੀ ਐਸ਼ਵਿਰਆ ਨੇ ਕਿਹਾ ਕਿ ਉਸ ਦੀਆਂ ਤਿੰਨ ਭੈਣਾਂ ਹਨ ਤੇ ਉਨ੍ਹਾਂ ਵਿਚੋਂ ਦੋ ਦਾ ਵਿਆਹ ਹੋ ਚੁੱਕਾ ਹੈ। ਸਾਲ 2020 ਵਿਚ ਕੈਂਸਰ ਨਾਲ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਉਸ ਦੇ ਬਾਅਦ ਤੋਂ ਹੀ ਉਹ ਆਪਣੀ ਮਾਂ ਦਾ ਖਿਆਲ ਰੱਖਦੀ ਹੈ ਤੇ ਉਹ ਦੁਕਾਨ ਚਲਾਉਂਦੀ ਹੈ। ਐਸ਼ਵਰਿਆ ਨੇ ਕਿਹਾ ਕਿ ਅਕਤੂਬਰ 2024 ਤੋਂ ਮੈਂ ਲਗਾਤਾਰ ਸੀਏਏ ਨੂੰ ਲੈ ਕੇ ਕੋਸ਼ਿਸ਼ ਕਰ ਰਹੀ ਸੀ ਤਾਂ ਕਿ ਮੇਰੀ ਮਾਂ ਨੂੰ ਭਾਰਤ ਦੀ ਨਾਗਰਿਕਤਾ ਮਿਲ ਸਕੇ ਤੇ ਸਰਕਾਰ ਵੱਲੋਂ ਚਲਾਈ ਜਾ ਰਹੀਆਂ ਯੋਜਨਾਵਾਂ ਦਾ ਲਾਭ ਉਨ੍ਹਾਂ ਨੂੰ ਮਿਲ ਸਕੇ।
ਵੀਡੀਓ ਲਈ ਕਲਿੱਕ ਕਰੋ -: