bihar illegal smuggling illegal weapons : ਬਿਹਾਰ ਦੇ ਮੁੰਗੇਰ ‘ਚ ਧੜੱਲੇ ਨਾਲ ਚੱਲ ਰਹੇ ਨਜਾਇਜ਼ ਹਥਿਆਰਾਂ ਦੀ ਤਸਕਰੀ ‘ਤੇ ਪੁਲਸ ਨੇ ਛਾਪੇਮਾਰੀ ਦੌਰਾਨ ਕਈ ਹਥਿਆਰ ਬਰਾਮਦ ਕੀਤੇ।ਛਾਪੇਮਾਰੀ ਦੌਰਾਨ ਕੁਲ 11 ਛੋਟੇ ਵੱਡੇ ਦੇਸੀ ਪਿਸਤੌਲ ਬਰਾਮਦ ਕੀਤੇ ਗਏ।ਇਹ ਕਾਰਵਾਈ ਮੁੰਗੇਰ ਪੁਲਸ ਅਧਿਕਾਰੀ ਲਿਪੀ ਸਿੰਘ ਦੀ ਅਗਵਾਈ ‘ਚ ਪਹਾੜੀ ਖੰਡਰ ‘ਚ ਕੀਤੀ ਗਈ।ਸਮੱਗਲਰਾਂ ਨੇ ਹਥਿਆਰਾਂ ਨੂੰ ਸੁਰੱਖਿਅਤ ਰੱਖਣ ਲਈ ਇਤਿਹਾਸਕ ਇਮਾਰਤ ਖੰਡਰ ਬਣੀ ਇਮਾਰਤ ਨੂੰ ਹਥਿਆਰਾਂ ਦਾ ਅੱਡਾ ਸੇਫ ਜੋਨ ਬਣਾਇਆ ਹੋਇਆ ਸੀ।ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨਾਂ੍ਹ ਨੂੰ ਸੂਚਨਾ ਮਿਲੀ ਸੀ ਕਿ ਮੁਫਸਿਸਲ ਥਾਣਾ ਅਧੀਨ ਪੀਰ ਪਹਾੜ ‘ਤੇ ਇੱਕ ਮਕਾਨ ‘ਚ
ਕੁਝ ਹਥਿਆਰਾਂ ਨੂੰ ਲੁਕਾ ਕੇ ਰੱਖਿਆ ਗਿਆ ਹੈ।ਸਮੱਗਲਰ ਉਨ੍ਹਾਂ ਹਥਿਆਰਾਂ ਨੂੰ ਵੇਚਣ ਦੀ ਫਿਰਾਕ ‘ਚ ਸਨ।ਸੂਚਨਾ ਮਿਲਣ ਦੇ ਬਾਅਦ ਜ਼ਿਲਾ ਪ੍ਰਸ਼ਾਸਨ ਇਕਾਈ ਅਤੇ ਐੱਸਪੀ ਕਯੂਆਰਟੀ ਦੇ ਜਵਾਨਾਂ ਨੇ ਦੇਰ ਰਾਤ ਹੀ ਪੀਰ ਪਹਾੜ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਸੀ।ਸੋਮਵਾਰ ਸਵੇਰੇ ਪੁਲਸ ਨੇ ਮੇਟਲ ਡਿਟੇਕਟਰ ਅਤੇ ਡਾਗ ਸਕਵਾਇਡ ਟੀਮ ਨਾਲ ਪਹੁੰਚ ਕੇ ਛਾਪੇਮਾਰੀ ਸ਼ੁਰੂ ਕੀਤੀ।ਪਹਾੜਾਂ ‘ਤੇ ਉੱਗੀਆਂ ਹੋਈਆਂ ਝਾੜੀਆਂ ਤੋਂ ਇਲਾਵਾ ਮਿੱਟੀ ਅਤੇ ਦੀਵਾਰਾਂ ‘ਚ ਵੀ ਮੇਟਲ ਡਿਟੇਕਟਰ ਦੀ ਮੱਦਦ ਨਾਲ ਛਾਪੇਮਾਰੀ ਅਭਿਆਨ ਚਲਾਇਆ ਗਿਆ।ਛਾਪੇਮਾਰੀ ‘ਚ ਬਰਾਮਦ ਹਥਿਆਰਾਂ ‘ਚ ਚਾਰ ਲਾਂਗ ਬੈਰਲ ਦੇਸੀ ਪਿਸਤੌਲ ਅਤੇ 7 ਦੇਸੀ ਕੱਟੇ ਸ਼ਾਮਲ ਸਨ।ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਪੀਰ ਪਹਾੜ ਦੇ ਖੰਡਰ ਨੁਮਾ ਮਕਾਨ ‘ਚ ਹਥਿਆਰਾਂ ਨੂੰ ਜਮੀਨ ਹੇਠਾਂ ਦੱਬੇ ਹੋਏ ਸਨ।ਪੁਲਸ ਕਾਰਵਾਈ ‘ਚ ਤਸਕਰਾਂ ਵਲੋਂ ਲੁਕਾਏ ਗਏ ਸਾਰੇ ਹਥਿਆਰ ਬਰਾਮਦ ਕਰ ਲਏ ਗਏ ਹਨ।