BJP appealed to members: ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਭਾਰਤੀ-ਅਮਰੀਕੀਆਂ ਦੀ ਭੂਮਿਕਾ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਰਿਪਬਲੀਕਨ ਅਤੇ ਡੈਮੋਕਰੇਟਿਕ ਦੋਵੇਂ ਪਾਰਟੀਆਂ ਇਸ ਸ਼੍ਰੇਣੀ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਥੋਂ ਤੱਕ ਕਿ ਰਿਪਬਲੀਕਨ ਪਾਰਟੀ ਆਪਣੀ ਚੋਣ ਮੁਹਿੰਮ ਵਿੱਚ ਹਾਉਡੀ ਮੋਦੀ ਅਤੇ ਨਮਸਤੇ ਟਰੰਪ ਪ੍ਰੋਗਰਾਮ ਦੇ ਵਿਜ਼ੂਅਲ ਦੀ ਵਰਤੋਂ ਕਰ ਰਹੀ ਹੈ। ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ-ਅਮਰੀਕੀਆਂ ਨੂੰ ਟਰੰਪ ਨੂੰ ਵੋਟ ਪਾਉਣ ਦੀ ਅਪੀਲ ਕੀਤੀ । ਹਾਲਾਂਕਿ, ਭਾਜਪਾ ਨੇ ਅਮਰੀਕਾ ਵਿੱਚ ਵੱਸੇ ਆਪਣੇ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਆਪਣੀ ਚੋਣ ਮੁਹਿੰਮ ਵਿੱਚ ਪਾਰਟੀ ਦਾ ਨਾਮ ਇਸਤੇਮਾਲ ਨਾ ਕਰਨ, ਬਲਕਿ ਖੁੱਲ੍ਹ ਕੇ ਪ੍ਰਚਾਰ ਕਰਨ । ਭਾਵੇਂ ਇਹ ਮੁਹਿੰਮ ਰਿਪਬਲਿਕਨਾਂ ਲਈ ਹੈ ਜਾਂ ਡੈਮੋਕਰੇਟਸ ਲਈ।
ਇੱਕ ਰਿਪੋਰਟ ਅਨੁਸਾਰ ਭਾਜਪਾ ਦੇ ਵਿਦੇਸ਼ ਵਿਭਾਗ ਦੇ ਇੰਚਾਰਜ ਵਿਜੇ ਚੌਥਾਈਵਾਲੇ ਨੇ ਓਵਰਸੀਜ਼ ਫ੍ਰੈਂਡਜ਼ ਆਫ਼ ਬੀਜੇਪੀ (ਓਐਫਬੀਜੇਪੀ) ਦੇ ਅਮਰੀਕੀ ਚੈਪਟਰ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਕਿਸੇ ਵੀ ਪਾਰਟੀ ਦੇ ਸਮਰਥਨ ਵਿੱਚ ਅਧਿਕਾਰਤ ਤੌਰ ’ਤੇ ਭਾਜਪਾ ਦੇ ਨਾਮ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਹਰ ਨਾਗਰਿਕ ਨੂੰ ਸਬੰਧਤ ਦੇਸ਼ਾਂ ਦੀ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਦਾ ਅਧਿਕਾਰ ਹੈ। ਵਿਦੇਸ਼ਾਂ ਵਿੱਚ ਭਾਜਪਾ ਦੇ ਮੈਂਬਰ ਚੋਣ ਪ੍ਰਕ੍ਰਿਆ ਵਿੱਚ ਸਰਗਰਮੀ ਨਾਲ ਸ਼ਾਮਿਲ ਹੋ ਸਕਦੇ ਹਨ, ਪਰ ਨਿੱਜੀ ਤੌਰ ‘ਤੇ। ਅਮਰੀਕਾ ਦੀਆਂ ਚੋਣਾਂ ਵਿਚ ਭਾਜਪਾ ਦੀ ਅਜਿਹੀ ਕੋਈ ਭੂਮਿਕਾ ਨਹੀਂ ਹੈ।
ਉਥੇ ਹੀ ਭਾਰਤੀ ਅਤੇ ਅਫਰੀਕੀ-ਅਮਰੀਕੀ ਸੰਸਦ ਮੈਂਬਰ ਕਮਲਾ ਹੈਰਿਸ ਉਪ-ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਹੋਣ ‘ਤੇ ਚੌਥਾਈਵਾਲੇ ਨੇ ਕਿਹਾ, “ਕੁਦਰਤੀ ਤੌਰ ‘ਤੇ ਅਸੀਂ ਖੁਸ਼ ਹਾਂ ਕਿ ਭਾਰਤੀ ਮੂਲ ਦਾ ਇੱਕ ਵਿਅਕਤੀ ਅਮਰੀਕਾ ਦੇ ਦੂਜੇ ਸਭ ਤੋਂ ਵੱਡੇ ਅਹੁਦੇ ਲਈ ਚੋਣ ਲੜ ਰਿਹਾ ਹੈ।” ਹਾਲਾਂਕਿ, ਭਾਜਪਾ ਇੱਥੇ ਨਿਰਪੱਖ ਭੂਮਿਕਾ ਵਿੱਚ ਰਹਿਣਾ ਚਾਹੁੰਦੀ ਹੈ। ਇਹ ਸਾਡੇ ਮੈਂਬਰਾਂ ਦੀ ਚੋਣ ‘ਤੇ ਨਿਰਭਰ ਕਰਦਾ ਹੈ ਕਿਉਂਕਿ ਇਹ ਉਨ੍ਹਾਂ ਦਾ ਅਧਿਕਾਰ ਹੈ। ਉਨ੍ਹਾਂ ਕਿਹਾ, ਸਾਨੂੰ ਪੂਰਾ ਯਕੀਨ ਹੈ ਕਿ ਕੋਈ ਵੀ ਚੋਣ ਲੋਕਤੰਤਰੀ ਪ੍ਰਕਿਰਿਆ ਹੁੰਦੀ ਹੈ ਅਤੇ ਇਸ ਪ੍ਰਕ੍ਰਿਆ ਵਿਚ ਭਾਜਪਾ ਦੀ ਕੋਈ ਭੂਮਿਕਾ ਨਹੀਂ ਹੈ। ਭਾਰਤ ਅਤੇ ਅਮਰੀਕਾ ਦਾ ਗਹਿਰਾ ਰਣਨੀਤਕ ਸਬੰਧ ਹੈ ਜਿਸਦਾ ਸਮਰਥਨ ਦੋਵਾਂ ਦੇਸ਼ਾਂ ਦੇ ਲੋਕਾਂ ਨੇ ਕੀਤਾ ਹੈ।
ਦੱਸ ਦੇਈਏ ਕਿ ਭਾਜਪਾ ਦੀ ਅਮਰੀਕਾ ਵਿੱਚ ਆਪਣੇ ਮੈਂਬਰਾਂ ਲਈ ਅਪੀਲ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਰਿਪਬਲੀਕਨ ਪਾਰਟੀ ਦੀਆਂ ਮੁਹਿੰਮਾਂ ਵਿੱਚ ਮੋਦੀ ਅਤੇ ਟਰੰਪ ਦੀ ਅਮਰੀਕਾ ਅਤੇ ਭਾਰਤ ਵਿੱਚ ਇੱਕੋ ਸਮੇਂ ਹੋਈਆਂ ਰੈਲੀਆਂ ਦਾ ਦ੍ਰਿਸ਼ ਦਰਸਾਇਆ ਗਿਆ ਹੈ । ਰਿਪਬਲੀਕਨ ਪਾਰਟੀ ਦੀ ਮੁਹਿੰਮ ‘ਚਾਰ ਸਾਲ ਹੋਰ’ ਦਾ ਵੀਡੀਓ ਸਿਰਲੇਖ ਮੋਦੀ ਅਤੇ ਟਰੰਪ ਦੀ ਫੁਟੇਜ ਨਾਲ ਸ਼ੁਰੂ ਹੋਇਆ ਹੈ। ਇਸ ਵਿੱਚ, ਮੋਦੀ ਅਤੇ ਟਰੰਪ ਹਿਊਸਟਨ ਦੇ ਐਨਆਰਜੀ ਸਟੇਡੀਅਮ ਵਿੱਚ ਆਪਸ ਵਿੱਚ ਮਿਲਦੇ ਦਿਖਾਈ ਦਿੱਤੇ।