bjp big meeting on 21 february: ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਅਹੁਦਾਅਧਿਕਾਰੀਆਂ ਦੀ ਬੈਠਕ ਇਸੇ ਮਹੀਨੇ 21 ਫਰਵਰੀ ਨੂੰ ਦਿੱਲੀ ‘ਚ ਹੋਵੇਗੀ।ਇਹ ਬੈਠਕ ਦਿੱਲੀ ਦੇ ਐੱਨਡੀਐੱਮਸੀ ਕਨਵੇਂਸ਼ਨ ਸੈਂਟਰ ‘ਚ ਆਯੋਜਿਤ ਕੀਤੀ ਜਾਵੇਗੀ।ਬੀਜੇਪੀ ਦੀ ਇਸ ਬੈਠਕ ‘ਚ ਰਾਸ਼ਟਰੀ ਪਾਰਟੀ ਦੇ ਅਹੁਦਾਧਿਕਾਰੀਆਂ ਤੋਂ ਇਲਾਵਾ ਬੀਜੇਪੀ ਦੇ ਸਾਰੇ ਸੂਬਿਆਂ ਦੇ ਪ੍ਰਦੇਸ਼ ਪ੍ਰਧਾਨ ਅਤੇ ਸੰਗਠਨ ਮੰਤਰੀ ਵੀ ਸ਼ਾਮਲ ਹੋਣਗੇ।ਇਸ ਤੋਂ ਇਲਾਵਾ ਚੋਣਾਵੀ ਸੂਬਿਆਂ ਦੇ ਮੁਖੀਆਂ ਨੂੰ ਵੀ ਬੈਠਕ ‘ਚ ਬੁਲਾਇਆ ਗਿਆ ਹੈ।ਇਸ ਬੈਠਕ ‘ਚ ਸੂਬਿਆਂ ਦੇ ਪ੍ਰਧਾਨ ਅਤੇ ਸੂਬਾ ਸੰਗਠਨ ਦੋਵਾਂ ਤੋਂ ਸੂਬੇ ‘ਚ ਸੰਗਠਨਾਤਮਕ ਗਤੀਵਿਧੀਆਂ ਦਾ ਰਿਪੋਰਟ ਕਾਰਡ ਲਿਆਉਣ ਲਈ ਕਿਹਾ ਗਿਆ ਹੈ।ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਬੈਠਕ ਨੂੰ ਸੰਬੋਧਿਤ ਕਰਨਗੇ ਅਤੇ ਵੱਖ-ਵੱਖ ਸੂਬਾ ਇਕਾਈਆਂ ਵਲੋਂ ਕੀਤੇ ਗਏ ਕੰਮਾਂ ਨੂੰ ਬੈਠਕ ‘ਚ ਬੁਲਾਇਆ ਜਾਵੇਗਾ।
ਇਹ ਬੈਠਕ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗੀ।ਬੀਜੇਪੀ ਦੀ ਇਸ ਬੈਠਕ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹਿ ਸਕਦੇ ਹਨ।ਬੀਜੇਪੀ ਪ੍ਰਧਾਨ ਜੇ ਪੀ ਨੱਡਾ ਦੇ ਨਿਰਦੇਸ਼ ‘ਤੇ ਬੀਜੇਪੀ ਸਕੱਤਰ ਅਤੇ ਮੁਖੀ ਅਰੁਣ ਸਿੰਘ ਨੇ ਲੋਕਾਂ ਨੂੰ ਬੈਠਕ ‘ਚ ਮੌਜੂਦ ਰਹਿਣ ਲਈ ਸੂਚਨਾ ਭੇਜੀ ਗਈ ਹੈ।ਬੀਜੇਪੀ ਦੀ ਇਹ ਬੈਠਕ ਇਸਤੋਂ ਪਹਿਲਾਂ 14 ਫਰਵਰੀ ਨੂੰ ਹੋਣੀ ਸੀ, ਪਰ ਬਾਅਦ ‘ਚ ਇਸਦੀ ਤਾਰੀਕ ਨੂੰ ਅੱਗੇ ਵਧਾ ਕੇ 21 ਫਰਵਰੀ ਕਰ ਦਿੱਤਾ ਗਿਆ।ਭਾਜਪਾ ਦੀ ਇਹ ਬੈਠਕ ਅਜਿਹੇ ਸਮੇਂ ਕੀਤੀ ਜਾ ਰਹੀ ਹੈ ਜਦੋਂ ਦੇਸ਼ ਵਿੱਚ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕੇਂਦਰ ਸਰਕਾਰ ਅਤੇ ਕਿਸਾਨ ਨੇਤਾਵਾਂ ਦਰਮਿਆਨ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲ ਸਕਿਆ। ਕਿਸਾਨ ਅਜੇ ਵੀ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ‘ਤੇ ਡਟੇ ਹੋਏ ਹਨ। ਕਿਸਾਨਾਂ ਦੇ ਨਾਲ ਵਿਰੋਧੀ ਧਿਰ ਵੀ ਇਸ ਮੁੱਦੇ ‘ਤੇ ਸਰਕਾਰ ਅਤੇ ਭਾਜਪਾ ਨੂੰ ਘੇਰ ਰਹੀ ਹੈ। ਇਸ ਤੋਂ ਇਲਾਵਾ ਬੈਠਕ ਵਿਚ ਪੰਜ ਰਾਜਾਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਵਿਚਾਰ ਵਟਾਂਦਰੇ ਹੋਣਗੇ।
ਲੱਖਾਂ ਸਿਧਾਣਾ ਗਿਰਫਤਾਰ ਦੀ ਚਰਚਾਵਾਂ ਵਿਚਕਾਰ ਵੱਡੇ ਕਿਸਾਨ ਨੇਤਾ ਪੁੱਜੇ ਕਿਸਾਨਾਂ ਕੋਲ,ਜਾਣੋ ਕੀ ਹੋਈ ਚਰਚਾ