ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਤੋਂ ਭਾਜਪਾ ਨੇਤਾ ਨਰਾਇਣ ਸਿੰਘ ਭਦੌਰੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਭਦੌਰੀਆ ‘ਤੇ ਦੋਸ਼ ਹੈ ਕਿ ਉਸ ਨੇ ਵਾਂਟੇਡ ਮੁਲਜ਼ਮ ਨੂੰ ਗ੍ਰਿਫਤਾਰੀ ਤੋਂ ਬਾਅਦ ਕਥਿਤ ਤੌਰ ‘ਤੇ ਭੱਜਣ ‘ਚ ਮਦਦ ਕੀਤੀ ਸੀ।
ਪੁਲਿਸ ਕਮਿਸ਼ਨਰ ਅਸੀਮ ਅਰੁਣ ਨੇ ਪੁਸ਼ਟੀ ਕੀਤੀ ਸੀ ਕਿ ਭਦੌਰੀਆ ਦਾ ਨਾਮ ਐਫਆਈਆਰ ਵਿੱਚ ਸ਼ਾਮਿਲ ਹੈ। ਵੀਡੀਓ ਵਿੱਚ ਭਾਜਪਾ ਨੇਤਾ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਗਈ ਸੀ ਜਿੱਥੋਂ ਵਾਂਟੇਡ ਮੁਲਜ਼ਮ ਮਨੋਜ ਸਿੰਘ ਭੱਜਿਆ ਸੀ। ਮਨੋਜ ਖ਼ਿਲਾਫ਼ ਇੱਕ ਦਰਜਨ ਤੋਂ ਵੱਧ ਕੇਸ ਦਰਜ ਹਨ, ਜਿਨ੍ਹਾਂ ਵਿੱਚ ਕਤਲ, ਜਬਰ ਜਨਾਹ ਅਤੇ ਬਲਾਤਕਾਰ ਵਰਗੇ ਗੰਭੀਰ ਦੋਸ਼ ਸ਼ਾਮਿਲ ਹਨ। ਪੁਲਿਸ ਨੇ ਮਨੋਜ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਨਾਰਾਇਣ ਸਿੰਘ ਭਦੌਰੀਆ ਕਾਨਪੁਰ ਤੋਂ ਭਾਜਪਾ ਨੇਤਾ ਹਨ ਅਤੇ ਸ਼ਹਿਰ ਦੇ ਪਾਰਟੀ ਸੰਗਠਨ ਵਿੱਚ ਵੀ ਇੱਕ ਅਹੁਦਾ ਸੰਭਾਲ ਰਹੇ ਹਨ।
ਕੇਸ ਦਰਜ ਹੋਣ ਤੋਂ ਬਾਅਦ ਪੁਲਿਸ ਭਦੌਰੀਆ ਅਤੇ ਉਸਦੇ ਸਾਥੀਆਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਸੀ। ਅੱਜ (ਸ਼ੁੱਕਰਵਾਰ) ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਭਾਜਪਾ ਨੇ ਭਦੌਰੀਆ ਨੂੰ ਪਾਰਟੀ ਤੋਂ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਪਾਰਟੀ ਨੇਤਾਵਾਂ ਨੇ ਉਸ ਖਿਲਾਫ ਸਖਤ ਕਾਰਵਾਈ ਦੀ ਗੱਲ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ ਪਿਛਲੇ ਬੁੱਧਵਾਰ ਨੂੰ ਵਾਪਰੀ ਸੀ। ਦੁਪਹਿਰ ਵੇਲੇ, ਯੂਪੀ ਪੁਲਿਸ ਦੀ ਇੱਕ ਟੀਮ ਨੇ ਮਨੋਜ ਸਿੰਘ ਨੂੰ ਕਾਨਪੁਰ ਦੇ ਨੌਬਸਤਾ ਖੇਤਰ ਵਿੱਚ ਇੱਕ ਗੈਸਟ ਹਾਊਸ ਦੀ ਪਾਨ ਦੀ ਦੁਕਾਨ ਦੇ ਬਾਹਰੋਂ ਗ੍ਰਿਫਤਾਰ ਕੀਤਾ ਸੀ। ਗੈਸਟ ਹਾਊਸ ਵਿੱਚ ਭਾਜਪਾ ਆਗੂ ਨਰਾਇਣ ਸਿੰਘ ਭਦੌਰੀਆ ਦੇ ਜਨਮਦਿਨ ਦੀ ਪਾਰਟੀ ਦਾ ਆਯੋਜਨ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ : ਦਿੱਲੀ ਦੀਆਂ ਸਰਹੱਦਾਂ ਤੋਂ ਕਿਸਾਨਾਂ ਨੂੰ ਇੰਝ ਹਟਾਉਣਾ ਚਾਹੁੰਦੀ ਹੈ ਮੋਦੀ ਸਰਕਾਰ ? ਰਾਕੇਸ਼ ਟਿਕੈਤ ਦਾ ਵੱਡਾ ਬਿਆਨ…
ਦੱਸਿਆ ਜਾ ਰਿਹਾ ਹੈ ਕਿ ਮਨੋਜ ਸਿੰਘ ਵੀ ਇਸ ਸਮਾਰੋਹ ਦਾ ਹਿੱਸਾ ਸੀ। ਮੋਬਾਈਲ ਫੋਨਾਂ ਤੇ ਲੋਕਾਂ ਦੁਆਰਾ ਰਿਕਾਰਡ ਕੀਤੇ ਵੀਡੀਓ ਵਿੱਚ ਪੁਲਿਸ ਅਧਿਕਾਰੀ ਸਾਦੇ ਕੱਪੜਿਆਂ ਵਿੱਚ ਵੇਖੇ ਜਾ ਸਕਦੇ ਹਨ। ਮਨੋਜ ਨੂੰ ਕੁਝ ਵਰਦੀ ਵਾਲੇ ਪੁਲਿਸ ਮੁਲਾਜ਼ਮਾਂ ਵੱਲੋਂ ਇੱਕ ਪੁਲਿਸ ਜੀਪ ਵਿੱਚ ਲਿਜਾਇਆ ਜਾ ਰਿਹਾ ਸੀ, ਜਿਸ ਦੌਰਾਨ ਸੈਂਕੜੇ ਲੋਕ ਪੁਲਿਸ ਵਾਲਿਆਂ ਨਾਲ ਬਹਿਸ ਕਰਦੇ ਅਤੇ ਧੱਕਾ ਕਰਦੇ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ : TET ਪਾਸ ਵਿਦਿਆਰਥੀਆਂ ਲਈ ਖੁਸ਼ਖਬਰੀ, ਸਰਕਾਰ ਨੇ ਕੀਤਾ ਵੱਡਾ ਐਲਾਨ