ਟੀ-20 ਵਿਸ਼ਵ ਕੱਪ ਵਿੱਚ ਭਾਰਤ ਦੀ ਹਾਰ ਦਾ ਜਸ਼ਨ ਮਨਾਉਣ ਵਾਲਿਆਂ ਖ਼ਿਲਾਫ਼ ਭਾਜਪਾ ਆਗੂ ਅਤੇ ਸਾਬਕਾ ਐਮਐਲਸੀ ਵਿਕਰਮ ਰੰਧਾਵਾ ਦੇ ਬਿਆਨ ਨੂੰ ਲੈ ਕੇ ਜੰਮੂ-ਕਸ਼ਮੀਰ ਵਿੱਚ ਵਿਵਾਦ ਖੜ੍ਹਾ ਹੋ ਗਿਆ ਹੈ।
ਕੁੱਝ ਮੀਡੀਆ ਰਿਪੋਰਟਸ ਮੁਤਾਬਿਕ ਰੰਧਾਵਾ ਨੇ ਕਿਹਾ ਕਿ ਭਾਰਤ ਦੀ ਹਾਰ ਦਾ ਜਸ਼ਨ ਮਨਾਉਣ ਵਾਲਿਆਂ ਨੂੰ ਨਾ ਸਿਰਫ ਕੁੱਟ-ਕੁੱਟ ਕੇ ਮਾਰ ਦੇਣਾ ਚਾਹੀਦਾ ਹੈ, ਸਗੋਂ ਉਨ੍ਹਾਂ ਦੀ ਭਾਰਤੀ ਨਾਗਰਿਕਤਾ ਵੀ ਖਤਮ ਕੀਤੀ ਜਾਣੀ ਚਾਹੀਦੀ ਹੈ। ਵਿਕਰਮ ਰੰਧਾਵਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ ਜਿਸ ਵਿੱਚ ਉਹ ਇਹ ਬਿਆਨ ਦਿੰਦੇ ਨਜ਼ਰ ਆ ਰਹੇ ਹਨ। ਰੰਧਾਵਾ ਨੇ ਕਿਹਾ, ”ਜੰਮੂ ‘ਚ ਬੁਰਕਾ ਪਾ ਕੇ ਘੁੰਮਣ ਵਾਲੀਆਂ 22-23 ਸਾਲ ਦੀਆਂ ਲੜਕੀਆਂ ਕਸ਼ਮੀਰ ‘ਚ ਜੈਕਟ ਹਵਾ ‘ਚ ਉਛਾਲ ਕੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੀਆਂ ਹਨ। ਇਨ੍ਹਾਂ 21-22 ਸਾਲ ਦੀਆਂ ਲੜਕੀਆਂ ਨੇ ਆਪਣੀਆਂ ਰਗਾਂ ‘ਚ ਪਾਕਿਸਤਾਨ ਪ੍ਰਤੀ ਪਿਆਰ ਪਾਲ਼ਿਆ ਹੋਇਆ ਹੈ। ਉਨ੍ਹਾਂ ਨੇ ਪਾਕਿਸਤਾਨ ਦੀ ਦੂਜੀ ਜਿੱਤ ਦਾ ਜਸ਼ਨ ਕਿਉਂ ਨਹੀਂ ਮਨਾਇਆ। ਇਨ੍ਹਾਂ ਦੀ ਇਹ ਦੁਰਦਸ਼ਾ ਕਰੋ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਕਿ ਭਾਰਤ ਵਿਚ ਰਹਿ ਕੇ, ਭਾਰਤ ਵਿਰੁੱਧ ਨਾਅਰੇ ਲਗਾਉਣ ਜਾਂ ਕਿਸੇ ਹੋਰ ਦੇਸ਼ ਦੇ ਹੱਕ ਵਿੱਚ ਹੰਗਾਮਾ ਕਰਨ ਦਾ ਕੀ ਨਤੀਜਾ ਹੋ ਸਕਦਾ ਹੈ, ਉਨ੍ਹਾਂ ਦੇ ਮਾਪਿਆਂ ਨੂੰ ਵੀ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕਿਹੋ ਜਿਹੇ ਬੱਚੇ ਪੈਦਾ ਕੀਤੇ ਹਨ।”
ਇਹ ਵੀ ਪੜ੍ਹੋ : ਮਮਤਾ ਬੈਨਰਜੀ ਦਾ ਕਾਂਗਰਸ ‘ਤੇ ਵਾਰ, ਕਿਹਾ – ‘ਇਸ ਪਾਰਟੀ ‘ਤੇ ਨਹੀਂ ਕਰ ਸਕਦੇ ਭਰੋਸਾ’
ਵਿਕਰਮ ਰੰਧਾਵਾ ਨੇ ਇਸ ਵੀਡੀਓ ਬਾਰੇ ਇੱਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਦੌਰਾਨ ਕਿਹਾ ਕਿ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਬਿਆਨ ਨੂੰ ਗਲਤ ਸੰਦਰਭ ਵਿੱਚ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਭਾਜਪਾ ਨੇ ਰੰਧਾਵਾ ਦੇ ਬਿਆਨ ਤੋਂ ਦੂਰੀ ਬਣਾ ਲਈ ਹੈ। ਭਾਜਪਾ ਦੇ ਬੁਲਾਰੇ ਸੁਨੀਲ ਸੇਠੀ ਨੇ ਕਿਹਾ ਕਿ ਇਹ ਰੰਧਾਵਾ ਦਾ ਨਿੱਜੀ ਬਿਆਨ ਹੈ। ਅਸੀਂ ਸਾਰੇ ਖੇਤਰਾਂ ਦਾ ਸਮਾਵੇਸ਼ੀ ਵਿਕਾਸ ਚਾਹੁੰਦੇ ਹਾਂ।
ਵੀਡੀਓ ਲਈ ਕਲਿੱਕ ਕਰੋ -: