ਪੱਛਮੀ ਬੰਗਾਲ ਵਿੱਚ ਭਾਜਪਾ ਨੂੰ ਇੱਕ ਹੋਰ ਝੱਟਕਾ ਲੱਗਿਆ ਹੈ। ਬਗਦਾਹ ਤੋਂ ਭਾਜਪਾ ਵਿਧਾਇਕ ਵਿਸ਼ਵਜੀਤ ਦਾਸ ਅਤੇ ਕੌਂਸਲਰ ਮਨਤੋਸ਼ ਨਾਥ ਅੱਜ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਵਿੱਚ ਸ਼ਾਮਿਲ ਹੋ ਗਏ ਹਨ।
ਟੀਐਮਸੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ, ਵਿਸ਼ਵਜੀਤ ਦਾਸ ਨੇ ਕਿਹਾ ਕਿ ਕੁੱਝ ਗਲਤਫਹਿਮੀਆਂ ਦੇ ਕਾਰਨ, ਕੁੱਝ ਬਦਲਾਅ ਕੀਤੇ ਗਏ ਸੀ ਜੋ ਨਹੀਂ ਕੀਤੇ ਜਾਣੇ ਚਾਹੀਦੇ ਸਨ। ਮੈਂ ਹੁਣ ਆਪਣੇ ਘਰ ਪਰਤ ਆਇਆ ਹਾਂ ਅਤੇ ਮੈਂ ਆਪਣੇ ਰਾਜ ਅਤੇ ਹਲਕੇ ਦੇ ਲੋਕਾਂ ਲਈ ਕੰਮ ਕਰਨਾ ਜਾਰੀ ਰੱਖਾਂਗਾ। ਅਪ੍ਰੈਲ-ਮਈ ਮਹੀਨੇ ਵਿੱਚ ਪੱਛਮੀ ਬੰਗਾਲ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਲਈ ਇਹ ਤੀਜਾ ਵੱਡਾ ਝੱਟਕਾ ਹੈ। ਸੋਮਵਾਰ ਨੂੰ ਹੀ ਬਿਸ਼ਨੂਪੁਰ ਦੇ ਵਿਧਾਇਕ ਤਨਮਯ ਘੋਸ਼ ਨੇ ਭਾਜਪਾ ਛੱਡ ਦਿੱਤੀ ਸੀ ਅਤੇ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਵਿੱਚ ਸ਼ਾਮਿਲ ਹੋ ਗਏ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਭਾਜਪਾ ਬਦਲੇ ਦੀ ਰਾਜਨੀਤੀ ਕਰ ਰਹੀ ਹੈ।
ਇਹ ਵੀ ਪੜ੍ਹੋ : ਸਾਊਦੀ ਅਰਬ ਹਵਾਈ ਅੱਡੇ ‘ਤੇ ਡਰੋਨ ਹੋਇਆ ਅਟੈਕ, 8 ਜ਼ਖਮੀ, ਜਹਾਜ਼ ਨੂੰ ਵੀ ਪਹੁੰਚਿਆ ਨੁਕਸਾਨ
ਇਸ ਤੋਂ ਪਹਿਲਾਂ, ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਟੀਐਮਸੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਮੁਕੁਲ ਰਾਏ ਟੀਐਮਸੀ ਵਿੱਚ ਸ਼ਾਮਿਲ ਹੋਏ ਸਨ। ਰਾਏ ਕਰੀਬ ਚਾਰ ਸਾਲਾਂ ਤੱਕ ਭਾਜਪਾ ਵਿੱਚ ਰਹੇ ਹਨ।
ਇਹ ਵੀ ਦੇਖੋ : ਚੱਲਦੀ interview ਚ ਰੋ ਪਏ ਉੱਚਾ ਪਿੰਡ film ਦੇ ਕਲਾਕਾਰ… | Film Ucha Pind | Navdeep Kaler | Poonam Sood