ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਹੁਣ ਕੁੱਝ ਘਟ ਹੁੰਦਾ ਦਿਖਾਈ ਦੇ ਰਿਹਾ ਹੈ ਅਤੇ ਜਨਤਕ ਪ੍ਰਤੀਨਿਧਾਂ ਨੇ ਆਪੋ ਆਪਣੇ ਖੇਤਰਾਂ ਵਿੱਚ ਯਾਤਰਾ ਸ਼ੁਰੂ ਕਰ ਦਿੱਤੀ ਹੈ।ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਹੁਣ ਕੁੱਝ ਘਟ ਹੁੰਦਾ ਦਿਖਾਈ ਦੇ ਰਿਹਾ ਹੈ ਅਤੇ ਜਨਤਕ ਪ੍ਰਤੀਨਿਧਾਂ ਨੇ ਆਪੋ ਆਪਣੇ ਖੇਤਰਾਂ ਵਿੱਚ ਯਾਤਰਾ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਉਨ੍ਹਾਂ ਨੂੰ ਕਈ ਥਾਵਾਂ ‘ਤੇ ਗੁੱਸੇ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਉੱਤਰਾਖੰਡ ਦੇ ਝਾਬਰੇੜਾ ਤੋਂ ਸਾਹਮਣੇ ਆਇਆ ਹੈ। ਜਿਵੇਂ ਹੀ ਇੱਥੋਂ ਦੇ ਭਾਜਪਾ ਵਿਧਾਇਕ ਦੇਸਰਾਜ ਕਰਨਵਾਲ ਪੀਐਚਸੀ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਵਿਧਾਇਕ ਨੂੰ ਘੇਰ ਲਿਆ ਅਤੇ ਖਰੀਆਂ-ਖਰੀਆਂ ਸਨਾਉਣੀਆਂ ਸ਼ੁਰੂ ਕਰ ਦਿੱਤੀਆਂ।
ਦੱਸਿਆ ਜਾ ਰਿਹਾ ਹੈ ਕਿ ਭਾਜਪਾ ਵਿਧਾਇਕ ਦੇਸਰਾਜ ਕਰਨਵਾਲ ਨੇ ਝਾਬਰੇੜਾ ਪਿੰਡ ਵਿੱਚ ਸਥਿਤ ਪ੍ਰਾਇਮਰੀ ਹੈਲਥ ਸੈਂਟਰ (ਪੀਐਚਸੀ) ਦਾ ਦੌਰਾ ਕਰਨ ਆਏ ਸੀ। ਇਸ ਸਮੇਂ ਦੌਰਾਨ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਨੂੰ ਪਿੰਡ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਾ ਦੇਣ ਦੀ ਗੱਲ ਕਰਦਿਆਂ ਉਨ੍ਹਾਂ ’ਤੇ ਪਿੰਡ ਦੀ ਅਣਦੇਖੀ ਕਰਨ ਦੇ ਦੋਸ਼ ਲਗਾਏ। ਇਸ ਸਾਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਭਾਜਪਾ ਵਿਧਾਇਕ ਦੇਸ਼ਰਾਜ ਕਰਨਵਾਲ ਨੂੰ ਇੱਕ ਪਿੰਡ ਵਾਸੀ ਨੇ ਕਿਹਾ, “ਵਿਧਾਇਕ ਜੀ ਸਿਰਫ ਤੁਹਾਡੇ ਅਹੁਦੇ ਦਾ ਸਨਮਾਨ ਹੈ, ਜੋ ਅੱਜ ਤੁਹਾਨੂੰ ਛੱਡ ਰਹੇ ਹਨ, ਜਿਸ ਦਿਨ ਤੁਸੀ ਵਿਧਾਇਕ ਅਹੁਦੇ ਤੋਂ ਹੱਟ ਜਾਉਗੇ ਅਤੇ ਦੁਬਾਰਾ ਵੋਟ ਮੰਗਣ ਆਉਗੇ ਤਾਂ ਗੈਲਰੀ ਵਿੱਚ ਤੁਹਾਡੇ ਲਈ ਡਾਂਗ ਤਿਆਰ ਹੈ।”
ਪਿੰਡ ਵਾਸੀਆਂ ਨੇ ਸਿੱਧੇ ਤੌਰ ‘ਤੇ ਭਾਜਪਾ ਵਿਧਾਇਕ ਨੂੰ ਧਮਕੀ ਦਿੱਤੀ ਅਤੇ ਉਨ੍ਹਾਂ ਨੂੰ ਪਿੰਡ ਛੱਡ ਕੇ ਜਾਣ ਲਈ ਕਿਹਾ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਵਿਧਾਇਕ ਦੇਸਰਾਜ ਕਰਨਵਾਲ ਲੋਕਾਂ ਨੂੰ ਕਰੋਨਾ ਮਹਾਂਮਾਰੀ ਪ੍ਰਤੀ ਜਾਗਰੂਕ ਕਰਨ ਲਈ ਇਸ ਖੇਤਰ ਵਿੱਚ ਘੁੰਮ ਰਹੇ ਸਨ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰ ਰਹੇ ਸਨ। ਪਰ ਇਸ ਸਮੇਂ ਦੌਰਾਨ, ਲੋਕਾਂ ਨੇ ਵਿਧਾਇਕ ਨੂੰ ਉਸ ਦੇ ਵਿਧਾਨ ਸਭਾ ਦੇ ਇੱਕ ਪਿੰਡ ਵਿੱਚ ਘੇਰ ਲਿਆ ਅਤੇ ਵਿਧਾਇਕ ਦੀ ਜੰਮ ਕੇ ਕਲਾਸ ਲਗਾਈ। ਹਾਲਾਂਕਿ, ਇਸ ਸਮੇਂ ਦੌਰਾਨ ਵਿਧਾਇਕ ਨੇ ਚੁੱਪੀ ਧਾਰੀ ਰੱਖੀ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਵਿਧਾਇਕ ਬਣਨ ਤੋਂ ਬਾਅਦ ਦੇਸਰਾਜ ਕਰਨਵਾਲ ਨੇ ਪਿੰਡ ਵਿੱਚ ਕੋਈ ਕੰਮ ਨਹੀਂ ਕੀਤਾ, ਕੋਰੋਨਾ ਸਮੇਂ ਦੌਰਾਨ ਵੀ, ਅਜੇ ਤੱਕ ਪਿੰਡ ਵਿੱਚ ਸਥਿਤ ਸਿਹਤ ਕੇਂਦਰ ਵਿੱਚ ਕੋਈ ਪ੍ਰਬੰਧ ਨਹੀਂ ਹੋਇਆ, ਨਾ ਤਾਂ ਇਥੇ ਕੋਈ ਡਾਕਟਰ ਹੈ ਅਤੇ ਨਾ ਹੀ ਇਥੇ ਰਾਤ ਨੂੰ ਇਲਾਜ਼ ਲਈ ਕੋਈ ਪ੍ਰਬੰਧ ਹੈ, ਅਤੇ ਗਲੀਆਂ ਨਾਲੀਆਂ ਦਾ ਨਿਰਮਾਣ ਨਾ ਹੋਣ ਕਾਰਨ ਗੰਦੇ ਪਾਣੀ ਨਾਲ ਭਰੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਪ੍ਰਿਅੰਕਾ ਗਾਂਧੀ ਨੇ CM ਯੋਗੀ ਨੂੰ ਪੱਤਰ, ਕਿਹਾ – ਸਿਸਟਮ ਦੇ ਢਿੱਲੇ ਪ੍ਰਬੰਧਾਂ ਕਾਰਨ ਜਨਤਾ ਨੂੰ ਸਹਿਣੇ ਪਏ ਦੁੱਖ, ਮਹਿੰਗਾਈ, ਇਲਾਜ ‘ਤੇ…
ਪਿੰਡ ਵਾਸੀਆਂ ਨੇ ਕਿਹਾ ਕਿ ਵਿਧਾਇਕ ਕੋਲ ਲੋਕਾਂ ਦੇ ਵਿੱਚ ਬਾਹਰ ਜਾਂ ਕੇ ਉਨ੍ਹਾਂ ਦੀਆ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦਾ ਹੱਲ ਕਰਨ ਲਈ ਸਮਾਂ ਨਹੀਂ ਹੈ। ਇਸ ਦੇ ਨਾਲ ਹੀ ਭਾਜਪਾ ਵਿਧਾਇਕ ਦੇਸਰਾਜ ਕਰਨਵਾਲ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਪਰ ਪਿੰਡ ਵਾਸੀ ਵਿਧਾਇਕ ਨੂੰ ਖਰੀਆਂ-ਖਰੀਆਂ ਸੁਣਾਉਂਦੇ ਰਹੇ।
ਇਹ ਵੀ ਦੇਖੋ : RSS ਦੇ ਕੈਂਪ ‘ਚ ਵੜਕੇ ਕਿਸਾਨਾਂ ਨੇ ਪਾਇਆ ਗਾਹ, ਖਿਲਾਰੀਆਂ ਕੁਰਸੀਆਂ, ਪੁਲਿਸ ਨਾਲ ਟਕਰਾਅ ਵੇਖੋ Live…