bjp mla pappu lodhi accuses agra hospital: ਉੱਤਰ-ਪ੍ਰਦੇਸ਼ ‘ਚ ਕੋਵਿਡ-19 ਅਤੇ ਸਿਹਤ ਸੁਵਿਧਾਵਾਂ ਦੀ ਸਥਿਤੀ ਦੀ ਹਾਲਤ ਅਜਿਹੀ ਹੈ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਵਿਧਾਇਕ ਖੁਦ ਮੈਡੀਕਲ ਸੁਵਿਧਾਵਾਂ ਨੂੰ ਲੈ ਹਸਪਤਾਲਾਂ ‘ਤੇ ਦੋਸ਼ ਲਗਾ ਰਹੇ ਹਨ।ਭਾਰਤੀ ਜਨਤਾ ਪਾਰਟੀ ਦੇ ਇੱਕ ਵਿਧਾਇਕ ਨੇ ਆਗਰਾ ਦੇ ਐੱਸਐੱਨ ਮੈਡੀਕਲ ਕਾਲਜ ‘ਚ ਸਹੀ ਤਰ੍ਹਾਂ ਨਾਲ ਇਲਾਜ ਨਾ ਮਿਲਣ ਦਾ ਦੋਸ਼ ਲਾਇਆ ਹੈ।
ਫਿਰੋਜ਼ਾਬਾਦ ਜ਼ਿਲੇ ਦੇ ਜਸਰਾਣਾ ਤੋਂ ਵਿਧਾਇਕ ਰਾਮ ਗੋਪਾਲ ਉਰਫ ਪੱਪੂ ਲੋਧੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਕੋਵਿਦ ਤੋਂ ਸੰਕਰਮਿਤ ਹੈ ਅਤੇ ਉਸ ਨੂੰ ਇਥੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ, ਪਰ ਉਸ ਦੀ ਪਤਨੀ ਨੂੰ ਜ਼ਿਆਦਾ ਦੇਰ ਤੱਕ ਮੰਜਾ ਨਹੀਂ ਮਿਲਿਆ ਅਤੇ 3 ਘੰਟਿਆਂ ਲਈ ਉਸ ਨੂੰ ਜ਼ਮੀਨ ‘ਤੇ ਬਿਠਾ ਦਿੱਤਾ ਗਿਆ। ਉਸਨੇ ਇਹ ਵੀ ਦੋਸ਼ ਲਾਇਆ ਕਿ ਉਸਦੀ ਪਤਨੀ ਦੀ ਹਾਲਤ ਨਹੀਂ ਦੱਸੀ ਜਾ ਰਹੀ, ਨਾ ਤਾਂ ਭੋਜਨ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਪਾਣੀ ਦਿੱਤਾ ਜਾ ਰਿਹਾ ਹੈ। ਵਿਧਾਇਕ ਦਾ ਕਹਿਣਾ ਹੈ ਕਿ ਅਧਿਕਾਰੀ ਅਤੇ ਡਾਕਟਰ ਕੁਝ ਨਹੀਂ ਕਰ ਰਹੇ।
ਜਾਣਕਾਰੀ ਹੈ ਕਿ ਪੱਪੂ ਲੋਧੀ 30 ਅਪ੍ਰੈਲ ਨੂੰ ਕੋਰੋਨਾ ਸੰਕਰਮਿਤ ਹੋ ਗਏ ਸਨ।ਫਿਰ ਉਨ੍ਹਾਂ ਦੀ ਪਤਨੀ ਸੰਧਿਆ ਲੋਧੀ ਵੀ ਪਾਜ਼ੇਟਿਵ ਹੋ ਗਈ।ਪਹਿਲਾਂ ਤਾਂ ਇਨ੍ਹਾਂ ਨੂੰ ਫਿਰੋਜ਼ਾਬਾਦ ਦੇ ਆਈਸੋਲੇਸ਼ਨ ਵਾਰਡ ‘ਚ ਹੀ ਭਰਤੀ ਕੀਤਾ ਗਿਆ ਸੀ, ਫਿਰ ਵਿਧਾਇਕ ਨੂੰ ਉਨ੍ਹਾਂ ਦੀ ਸਿਹਤ ਠੀਕ ਹੋਣ ਕਾਰਨ ਸ਼ਨੀਵਾਰ ਨੂੰ ਆਈਸੋਲੇਸ਼ਨ ਵਾਰਡ ਤੋਂ ਛੁੱਟੀ ਮਿਲ ਗਈ।ਪਰ ਉਨ੍ਹਾਂ ਦੀ ਪਤਨੀ ਨੂੰ ਸਿਹਤ ਖਰਾਬ ਹੋਣ ‘ਤੇ ਐੱਸਐੱਨ ਮੈਡੀਕਲ ਕਾਲਜ, ਆਗਰਾ ਲਈ 7 ਮਈ ਨੂੰ ਹੀ ਰੈਫਰ ਕਰ ਦਿੱਤਾ ਗਿਆ ਸੀ।ਪੱਪੂ ਲੋਧੀ ਅਨੁਸਾਰ, ਇੱਥੇ ਉਨਾਂ੍ਹ ਦੀ ਪਤਨੀ ਨੂੰ 3 ਘੰਟੇ ਜਮੀਨ ‘ਤੇ ਹੀ ਲਿਟਾਏ ਰੱਖਿਆ ਗਿਆ ਅਤੇ ਜਿਲਾ ਅਧਿਕਾਰੀ ਦੇ ਕਹਿਣ ਤੋਂ ਬਹੁਤ ਮੁਸ਼ਕਿਲ ਨਾਲ ਉਨਾਂ੍ਹ ਨੂੰ ਬੈੱਡ ਉਪਲਬਧ ਕਰਾਇਆ ਗਿਆ।ਅਜੇ ਵੀ ੳਨਾਂ੍ਹ ਦੀ ਹਾਲਤ ਕਿਵੇਂ ਹੈ, ਉਨ੍ਹਾਂ ਨੂੰ ਨਹੀਂ ਦੱਸਿਆ ਜਾ ਰਿਹਾ ਹੈ।ਵਿਧਾਇਕ ਦੀ ਮੰਨੀਏ ਤਾਂ ਐੱਸਅੇੱਨ ਮੈਡੀਕਲ ਕਾਲਜ ਆਗਰਾ ‘ਚ ਇਲਾਜ ਚੰਗੀ ਤਰ੍ਹਾਂ ਨਾਲ ਨਹੀਂ ਮਿਲ ਪਾ ਰਿਹਾ ਹੈ।ਹੁਣ ਇਹ ਹੈ ਕਿ ਉੱਤਰ ਪ੍ਰਦੇਸ਼ ਦੀ ਸਿਹਤ ਵਿਭਾਗ ਦਾ ਹਾਲ, ਜਿੱਥੇ ਵਿਧਾਇਕ ਦੀ ਪਤਨੀ ਨੂੰ ਹੀ ਇਲਾਜ ਦੀ ਉਡੀਕ ਕਰਨ ਲਈ ਜਮੀਨ ‘ਤੇ ਲੇਟਣਾ ਪਿਆ ਅਤੇ ਉਨਾਂ੍ਹ ਨੂੰ ਐੱਸਐੱਨ ਮੈਡੀਕਲ ਕਾਲਜ ਆਗਰਾ ‘ਚ ਇਲਾਜ ਨਹੀਂ ਮਿਲ ਪਾ ਰਿਹਾ ਹੈ, ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
Ludhiana ਦੇ ਬਾਜ਼ਾਰਾਂ ‘ਚ ਲੋਕਾਂ ਦੀ ਭੀੜ LIVE , ਤਿਲ ਸੁੱਟਣ ਨੂੰ ਨਹੀਂ ਥਾਂ, ਕਿਤੇ ਲੈ ਨਾ ਬੈਠੇ ਕੈਪਟਨ ਦਾ Curfew