bjp mp kaushal kishore daughter law lost: ਉੱਤਰ-ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਜ਼ਿਲਾ ਪੰਚਾਇਤ ਚੋਣ ‘ਚ ਸਮਾਜਵਾਦੀ ਪਾਰਟੀ ਨੇ ਝੰਡਾ ਲਹਿਰਾਇਆ ਹੈ।ਜ਼ਿਲਾ ਪੰਚਾਇਤ ਚੋਣਾਂ ‘ਚ ਬੀਜੇਪੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।ਲਖਨਊ ਦੇ ਮੋਹਨਲਾਲਗੰਜ ਸੰਸਦੀ ਖੇਤਰ ਤੋਂ ਬੀਜੇਪੀ ਸੰਸਦ ਕੌਸ਼ਲ ਕਿਸ਼ੋਰ ਆਪਣੀ ਬਹੂ ਨੂੰ ਵੀ ਹਾਰਨ ਤੋਂ ਨਹੀਂ ਬਚਾ ਸਕੇ, ਹਾਲਾਂਕਿ ਉਹ ਆਜ਼ਾਦ ਚੋਣ ਲੜੀ ਸੀ।ਬੀਜੇਪੀ ਸੰਸਦ ਕੋਸ਼ਲ ਕਿਸ਼ੋਰ ਦੀ ਬਹੂ ਸਰਿਤਾ ਮਹਿਲਾਬਾਦ ਦੀ ਵਾਰਡ ਸੰਖਿਆ 7 ਤੋਂ ਆਜ਼ਾਦ ਉਮੀਦਵਾਰ ਸੀ।ਆਜ਼ਾਦ ਉਮੀਦਵਾਰ ਨੂੰ ਸਪਾ ਸਮਰਪਿਤ ਰਾਮਪਿਆਰੀ ਰਾਵਤ ਨੇ ਹਰਾਇਆ ਹੈ।ਇਹ ਸੀਟ ਸਪਾ ਦੇ ਖਾਤੇ ‘ਚ ਦਰਜ ਹੋਈ ਹੈ।
ਵਾਰਡ ਸੰਖਿਆ 7 ਤੋਂ ਬੀਜੇਪੀ ਨੇ ਜਿਸ ਉਮੀਦਵਾਰ ਨੂੰ ਖੜਾ ਕੀਤਾ ਸੀ,ਉਸ ਉਮੀਦਵਾਰ ਨੇ ਆਪਣਾ ਪਰਚਾ ਨਹੀਂ ਭਰਿਆ ਸੀ, ਭਾਵ ਕਿ ਨਾਮਾਂਕਨ ਹੀ ਨਹੀਂ ਕੀਤਾ।ਰਾਜਧਾਨੀ ਲਖਨਊ ‘ਚ ਸਪਾ ਦੇ ਖਾਤੇ ‘ਚ ਕੁਲ ਜ਼ਿਲਾ ਪੰਚਾਇਤ ਦੀਆਂ 10 ਸੀਟਾਂ ਗਈਆਂ ਹਨ।ਜ਼ਿਲਾ ਪੰਚਾਇਤ ਮੈਂਬਰ ਦੀਆਂ 5 ਸੀਟਾਂ ਬਹੁਜ਼ਨ ਸਮਾਜ ਪਾਰਟੀ ਦੇ ਖਾਤੇ ‘ਚ ਜੁੜੀ ਹੈ।ਦੂਜੇ ਪਾਸੇ ਬੀਜੇਪੀ ਸਿਰਫ 3 ਸੀਟਾਂ ‘ਤੇ ਹੀ ਸੀਮਿਤ ਰਹਿ ਗਈ।ਉਮੀਦਵਾਰਾਂ ਦੀ ਗੱਲ ਕਰੀਏ ਤਾਂ ਕੁਲ 7 ਸੀਟਾਂ ਨੇ ਜਿੱਤ ਹਾਸਲ ਕੀਤੀ ਹੈ।ਮੋਹਨਲਾਲਗੰਜ ਦੇ ਵਾਰਡ 21 ਤੋਂ ਸਪਾ ਉਮੀਦਵਾਰ ਅਰੁਣ ਯਾਦਵ ਨੇ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ।ਜ਼ਿਲਾ ਪੰਚਾਇਤ ਪ੍ਰਧਾਨ ਅਹੁਦੇ ਦੀ ਦਾਅਵੇਦਾਰ ਮੋਹਨਲਾਲਗੰਜ ਤੋਂ ਸਪਾ ਵਿਧਾਇਕ ਅਮਬਰੀਸ਼ ਸਿੰਘ ਪੁਸ਼ਕਰ ਦੀ ਪਤਨੀ ਅਤੇ ਸਾਬਕਾ ਬਲਾਕ ਪ੍ਰਮੁੱਖ ਵਿਜੇ ਲੱਛਮੀ ਨੇ ਵਾਰਡ 18 ਤੋਂ ਆਪਣੀ ਬੀਜੇਪੀ ਉਮੀਦਵਾਰ ਗਰਿਮਾ ਆਨੰਦ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ।
Lockdown Guidelines ‘ਚ ਕੋਈ ਭੰਬਲਭੂਸਾ ਹੈ? ਤਾਂ ਇਸ ਵੀਡੀਓ ‘ਚ ਮਿਲਣਗੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ