Bjp mp pragya thakur says : ਭੋਪਾਲ ਤੋਂ ਭਾਜਪਾ ਦੇ ਸੰਸਦ ਮੈਂਬਰ, ਸਾਧਵੀ ਪ੍ਰਗਿਆ ਸਿੰਘ ਠਾਕੁਰ, ਜੋ ਆਪਣੇ ਬਿਆਨਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ, ਉਨ੍ਹਾਂ ਨੇ ਹੁਣ ਕੋਰੋਨਾ ਬਾਰੇ ਇੱਕ ਅਜ਼ੀਬੋ ਗਰੀਬ ਬਿਆਨ ਦਿੱਤਾ ਹੈ। ਉਨ੍ਹਾਂ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ ਦੇਸੀ ਗਾਂ ਦਾ ਗਊ ਮੂਤਰ ਫੇਫੜਿਆਂ ਦੀ ਬਿਮਾਰੀ ਨੂੰ ਠੀਕ ਕਰਦਾ ਹੈ।
ਪ੍ਰਗਿਆ ਠਾਕੁਰ ਨੇ ਕਿਹਾ, “ਮੈਂ ਹਰ ਰੋਜ਼ ਗਊ ਮੂਤਰ ਦਾ ਸੇਵਨ ਕਰਦੀ ਹਾਂ, ਜਿਸ ਕਾਰਨ ਮੈਂ ਕੋਰੋਨਾ ਤੋਂ ਪੀੜਤ ਨਹੀਂ ਹਾਂ ਅਤੇ ਹੁਣ ਤੱਕ ਮੈਂ ਇਸ ਬਿਮਾਰੀ ਤੋਂ ਬਚੀ ਹੋਈ ਹਾਂ।” ਯਾਦ ਰਹੇ ਕਿ ਡਾਕਟਰਾਂ ਨੇ ਕੋਰੋਨਾ ਵਿੱਚ ਗਊ ਮੂਤਰ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ ਹੈ। ਭੋਪਾਲ ਵਿੱਚ ਐਤਵਾਰ ਸ਼ਾਮ ਨੂੰ ਆਯੋਜਿਤ ਇੱਕ ਪ੍ਰੋਗਰਾਮ ਵਿੱਚ, ਪ੍ਰਗਿਆ ਠਾਕੁਰ ਨੇ ਕਿਹਾ ਕਿ ਕੁੱਝ ਲੋਕ ਮੈਨੂੰ ਗਾਇਬ ਦੱਸ ਰਹੇ ਹਨ ਕਿ ਜਦਕਿ ਮੈਂ ਲੋਕਾਂ ਦੀ ਸੇਵਾ ਕਰ ਰਹੀ ਹਾਂ। ਵਿਰੋਧੀ ਪਾਰਟੀ ਕੋਰੋਨਾ ਸੰਕਟ ਵੇਲੇ ਪ੍ਰਗਿਆ ਠਾਕੁਰ ਦੇ ਗਾਇਬ ਹੋਣ ਦਾ ਦਾਅਵਾ ਕਰ ਰਹੀ ਸੀ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨਾ ਸਿਰਫ ਕੋਰੋਨਾ ਸੰਕਟ ਵਿੱਚ ਬਲਕਿ ਲੋਕਾਂ ਦੇ ਨਾਲ ਖੜੇ ਹੋਣ ‘ਚ ਵੀ ਰਹੀ ਅਸਫਲ : ਰਾਹੁਲ ਗਾਂਧੀ
ਪ੍ਰੱਗਿਆ ਠਾਕੁਰ ਨੇ ਦੋ ਸਾਲ ਪਹਿਲਾਂ ਦਾਅਵਾ ਕੀਤਾ ਹੈ ਕਿ ਗਊ ਮੂਤਰ ਦੀ ਵਰਤੋਂ ਨਾਲ ਕੈਂਸਰ ਠੀਕ ਹੁੰਦਾ ਹੈ। ਦੱਸ ਦਈਏ ਕਿ ਇਸ ਸਾਲ ਫਰਵਰੀ ਮਹੀਨੇ ਵਿੱਚ, ਪ੍ਰਗਿਆ ਸਿੰਘ ਠਾਕੁਰ ਨੂੰ ਛਾਤੀ ਵਿੱਚ ਜਕੜਨ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਦੀ ਸ਼ਿਕਾਇਤ ਤੋਂ ਬਾਅਦ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ।